ਡੰਪਿੰਗ ਗਰਾਊਾਡ ਖ਼ਿਲਾਫ਼ ਜਾਰੀ ਧਰਨੇ ਕਾਰਨ ਸ਼ਹਿਰ 'ਚ ਲੱਗੇ ਗੰਦਗੀ ਦੇ ਢੇਰ ਸਿਆਸੀ ਅਖਾੜੇ 'ਚ ਤਬਦੀਲ ਹੁੰਦਾ ਜਾ ਰਿਹੈ ਧਰਨਾ <br/>
ਅਜੀਤ ਡੈਸਕ
14-04-2026
ਠੇਕੇਦਾਰ ਨੂੰ ਬਲੈਕ ਲਿਸਟ ਕੀਤਾ ਜਾਵੇਗਾ : ਅੰਜੂ ਚੰਦਰ
ਇਸ ਮੌਕੇ ਨਗਰ ਕੌਂਸਲ ਦੀ ਪ੍ਰਧਾਨ ਅੰਜੂ ਚੰਦਰ ਨੇ ਭਰੋਸਾ ਦਿਵਾਇਆ ਕਿ ਉਹ ਠੇਕੇਦਾਰ ਨੂੰ ਬੁਲਾ ਕੇ ਜਲਦ ਤੋਂ ਜਲਦ ਮੁੜ ਦੀਵਾਰ ਬਣਾਉਣ ਦੀਆਂ ਹਦਾਇਤਾਂ ਜਾਰੀ ਕਰਨਗੇ ਅਤੇ ਮਾਮਲੇ ਦੀ ਜਾਂਚ ਦੌਰਾਨ ਜੇਕਰ ਠੇਕੇਦਾਰ ਦੀ ਅਣਗਹਿਲੀ ਸਾਹਮਣੇ ਆਈ ਤਾਂ ਉਸ ਨੂੰ ਬਲੈਕ ਲਿਸਟ ਵੀ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸੰਬੰਧਿਤ ਅਧਿਕਾਰੀਆਂ ਨੂੰ ਵੀ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਅਤੇ ਜੇਕਰ ਉਨ੍ਹਾਂ ਦੀ ਵੀ ਅਣਗਹਿਲੀ ਸਾਹਮਣੇ ਆਈ ਤਾਂ ਉਨ੍ਹਾਂ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ |
ਜੇਕਰ ਪ੍ਰਸ਼ਾਸਨ ਹੱਥ ਖੜ੍ਹੇ ਕਰਦਾ ਹੈ ਤਾਂ ਦੀਵਾਰ ਮੈਂ ਬਣਾਵਾਂਗਾ : ਗਿੱਲ
ਅੱਜ ਭਾਜਪਾ ਦ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ ਨੇ ਧਰਨੇ 'ਚ ਸ਼ਿਰਕਤ ਕਰਦਿਆਂ ਕਿਹਾ ਕਿ ਦਰਪਣ ਸਿਟੀ 'ਚ ਫੈਲੀ ਬਦਬੂ ਨੂੰ ਦੇਖ ਕੇ ਇਹ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਥੋਂ ਵਸਨੀਕ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰ ਰਹੇ ਹਨ | ਉਨ੍ਹਾਂ ਇੱਥੋਂ ਤੱਕ ਐਲਾਨ ਕਰ ਦਿੱਤਾ ਕਿ ਜੇਕਰ ਪ੍ਰਸ਼ਾਸਨ ਟੁੱਟੀ ਦੀਵਾਰ ਬਣਾਉਣ 'ਚ ਅਸਮਰਥ ਹੈ ਤਾਂ ਉਹ ਆਪਣੇ ਪੱਧਰ 'ਤੇ ਦੀਵਾਰ ਬਣਾ ਕੇ ਦੇਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਆਪਣੀ ਮਸ਼ੀਨ ਵੀ ਹੈ, ਜਿਸ ਨੂੰ ਦਰਪਣ ਸਿਟੀ ਦੇ ਵਸਨੀਕ ਕੂੜੇ ਦੇ ਪ੍ਰਬੰਧ ਲਈ ਵਰਤ ਸਕਦੇ ਹਨ |