25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪੈੱਕ 'ਚ ਤਿੰਨ ਦਿਨਾਂ ਫ਼ਿਲਮ ਮੇਕਿੰਗ ਮੇਲਾ ਲੂਮੀਏਰ 2026 ਦੀ ਹੋਈ ਸਮਾਪਤੀ <br/>

Ad Position 21
No active advertisement
ਪੰਜਾਬ ਇੰਜੀਨੀਅਰਿੰਗ ਕਾਲਜ ਵਿਖੇ ਤਿੰਨ ਦਿਨਾਂ ਫ਼ਿਲਮ ਮੇਕਿੰਗ ਮੇਲੇ ਦੌਰਾਨ ਫੇਸ ਪੇਂਟਿੰਗ ਅਤੇ ਪ੍ਰੋਗਰਾਮ ਦੇਖਦੀਆਂ ਵਿਦਿਆਰਥਣਾਂ | ਤਸਵੀਰਾਂ : ਗੁਰਿੰਦਰ ਸਿੰਘ <br/> 14-04-2026
ਚੰਡੀਗੜ੍ਹ, 13 ਅਪ੍ਰੈਲ (ਮਾਰਕੰਡਾ)- ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਪ੍ਰੋਜੈਕਸ਼ਨ ਐਂਡ ਡਿਜ਼ਾਇਨ ਕਲੱਬ ਨੇ ਤਿੰਨ ਦਿਨਾਂ ਫ਼ਿਲਮ ਮੇਕਿੰਗ ਮੇਲਾ ਲੂਮੀਏਰ 2026 ਦੀ ਸਮਾਪਤੀ ਹੋਈ | ਜਿਸ ਵਿਚ ਵਰਕਸ਼ਾਪਾਂ, ਫ਼ਿਲਮ ਸਕ੍ਰੀਨਿੰਗ ਅਤੇ ਇੰਟਰਐਕਟਿਵ ਸੈਸ਼ਨ ਕਰਵਾਏ ਗਏ | ਖੇਤਰੀ ਸਿਨੇਮਾ ਖ਼ਾਸ ਤੌਰ 'ਤੇ ਪੰਜਾਬ ਕੇਂਦਰਿਤ 5 ਤੋਂ 20 ਮਿੰਟ ਦੀਆਂ ਛੋਟੀਆਂ ਫ਼ਿਲਮਾਂ ਦਾ ਪ੍ਰਦਰਸ਼ਨ ਕੀਤਾ | ਜਿਨ੍ਹਾਂ ਨੇ ਸੱਭਿਆਚਾਰਕ ਕਹਾਣੀਆਂ ਨੂੰ ਉਜਾਗਰ ਕੀਤਾ | ਇਸ ਭਾਗ ਦਾ ਮੁਲਾਂਕਣ ਅਮਨਜੋਤ ਸਿੰਘ ਅਤੇ ਰਣਜੀਤ ਰੰਧਾਵਾ ਵਲੋਂ ਕੀਤਾ ਗਿਆ | ਪਿ੍ਜ਼ਮ, ਜੋ ਕਿ ਇਕ ਰਾਸ਼ਟਰੀ ਪੱਧਰ ਦੀ ਵਿਦਿਆਰਥੀ ਫ਼ਿਲਮ ਮੁਕਾਬਲਾ ਹੈ, ਵਿਚ ਦੇਸ਼ ਭਰ ਦੇ ਨਵੇਂ ਫ਼ਿਲਮਕਾਰਾਂ ਦੀਆਂ ਵੱਖ-ਵੱਖ ਫ਼ਿਲਮਾਂ ਦਾ ਪ੍ਰਦਰਸ਼ਨ ਕੀਤਾ ਗਿਆ | ਓਪਨ ਏਅਰ ਥੀਏਟਰ ਵਿਚ ਹੋਏ ਸ਼ਾਮ ਦੇ ਪ੍ਰੋਗਰਾਮ ਵਿਚ ਓਪਨ ਮਾਈਕ ਅਤੇ ਫੇਸ ਪੇਂਟਿੰਗ ਵਰਗੀਆਂ ਗਤੀਵਿਧੀਆਂ ਨੇ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਿਕਤਾ ਪ੍ਰਗਟ ਕਰਨ ਦਾ ਮੌਕਾ ਦਿੱਤਾ | ਪ੍ਰੋਗਰਾਮ ਦੇ ਅਖੀਰੀ ਦਿਨ ਦੀ ਸ਼ੁਰੂਆਤ ਕੈਂਪਸ ਵਿਚ ਫ਼ੋਟੋ ਗੱਲਬਾਤ ਨਾਲ ਹੋਈ | ਜਿਸ ਵਿਚ ਭਾਗੀਦਾਰਾਂ ਨੇ ਰਚਨਾਤਮਿਕ ਦਿ੍ਸ਼ਟੀਕੋਣਾਂ ਨੂੰ ਖੰਘਾਲਦਿਆਂ ਪ੍ਰਭਾਵਸ਼ਾਲੀ ਕਹਾਣੀਆਂ ਦਿਖਾਇਆ ਗਈਆਂ | ਡਾਕੂਮੈਂਟਰੀ ਅਤੇ ਸਮਾਜਕ ਪ੍ਰਭਾਵ ਵਾਲੀਆਂ ਫ਼ਿਲਮਾਂ ਦਾ ਪ੍ਰਦਰਸ਼ਨ ਕੀਤਾ ਗਿਆ | ਸਮਾਪਨ ਸਮਾਰੋਹ ਵਿਚ ਮਹਿਮਾਨਾਂ, ਜੱਜਾਂਮੈਂਟ ਕਰਨ ਵਾਲੇ ਜੱਜ ਸਮੇਤ ਵੱਖ-ਵੱਖ ਸ਼੍ਰੇਣੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬੇਅਦਬੀ ਸੋਧ ਬਿੱਲ! ਅਦਾਲਤੀ ਟ੍ਰਾਇਲ ਸਮਾਂਬੱਧ ਹੋਵੇ- ਇਯਾਲੀ ਅਗਲੀ ਖ਼ਬਰ ਚੰਡੀਗੜ੍ਹ ਵਿਖੇ ਸੋਮਵਾਰ ਨੂੰ ਪਾਸਪੋਰਟ ਦਫ਼ਤਰ ਵਿਖੇ ਮਚਿਆ ਹੜਕੰਪ <br/>
Ad Position 24