26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਮਨੁੱਖੀ ਅੰਗਾਂ ਦੀ ਗੈਰ-ਕਾਨੂੰਨੀ ਖਰੀਦੋ-ਫਰੋਖਤ ਦੇ ਮਾਮਲੇ 'ਚ ਹਸਪਤਾਲ ਦੇ ਮਾਲਕ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 14-04-2026
ਖਰੜ, 13 ਅਪ੍ਰੈਲ ( ਜੰਡਪੁਰੀ)-ਪੁਲਿਸ ਥਾਣਾ ਖਰੜ ਦੀ ਪੁਲਿਸ ਅਤੇ ਸਿਹਤ ਵਿਭਾਗ ਦੀ ਇਕ ਟੀਮ ਵਲੋਂ ਖਰੜ ਸ਼ਹਿਰ ਵਿਚ ਮਨੁੱਖੀ ਅੰਗਾਂ ਦੀ ਤਸਕਰੀ ਹੋਣ ਦੇ ਸ਼ੱਕ ਵਿਚ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਛਾਪੇਮਾਰੀ ਕਰ ਉਥੋਂ ਡਾਕਟਰ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਬਾਰੇ ਸੂਚਨਾ ਪ੍ਰਾਪਤ ਹੋਈ ਹੈ | ਇਸ ਸੰਬੰਧੀ ਪੁਲਿਸ ਥਾਣਾ ਸਿਟੀ ਖਰੜ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਖਰੜ ਸ਼ਹਿਰ 'ਚ ਸਥਿਤ ਇਕ ਨਿੱਜੀ ਹਸਪਤਾਲ ਵਿਚ ਐਸ. ਡੀ. ਐਮ. ਖਰੜ ਅਤੇ ਸਿਵਲ ਸਰਜਨ ਮੁਹਾਲੀ ਦੀ ਅਗਵਾਈ ਹੇਠ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਪਹੁੰਚੀ, ਜਿਸ 'ਚ ਡਾ. ਰਾਜੇਸ਼ ਕੁਮਾਰ ਐਸ. ਐਮ. ਓ. ਖਰੜ, ਡਾ. ਧਰਮਿੰਦਰ ਸਿੰਘ ਐਸ. ਐਮ. ਓ. ਡੇਰਾਬੱਸੀ, ਡਾ. ਰਮਨਦੀਪ ਐਮ. ਓ. ਸਰਜਰੀ, ਡਾ. ਸੰਦੀਪ ਕੌਰ ਐਮ. ਓ. ਸ਼ਾਮਿਲ ਸਨ | ਇਸ ਦੌਰਾਨ ਉਨਾਂ ਜਦੋਂ ਖਰੜ ਦੇ ਇਕ ਨਿੱਜੀ ਹਸਪਤਾਲ ਦੇ ਆਈ. ਸੀ. ਯੂ. 'ਚ ਛਾਪੇਮਾਰੀ ਕੀਤੀ ਤਾਂ ਉਥੇ ਹਸਪਤਾਲ ਵਿਚ ਦੋ ਸ਼ੱਕੀ ਵਿਅਕਤੀ ਆਪਣੇ ਅੰਗ ਬਦਲਾਉਣ ਲਈ ਦਾਖ਼ਲ ਸਨ ਅਤੇ ਉਸ ਸਮੇਂ ਹਸਪਤਾਲ 'ਚ ਕੋਈ ਡਾਕਟਰ ਜਾਂ ਸਟਾਫ ਮੌਜੂਦ ਨਹੀਂ ਸੀ | ਇਸ ਦੌਰਾਨ ਜੋ ਦੋ ਵਿਅਕਤੀ ਮਰੀਜ਼ਾਂ ਦੇ ਨਾਲ ਸਨ, ਉਹ ਆਪਣੇ ਆਪ ਨੂੰ ਸਟਾਫ ਦੱਸ ਰਹੇ ਸਨ, ਤੋਂ ਜਦੋਂ ਹਸਪਤਾਲ ਦਾ ਸ਼ਨਾਖਤੀ ਕਾਰਡ ਮੰਗਿਆ ਗਿਆ ਤਾਂ ਉਹ ਪੇਸ਼ ਨਹੀਂ ਕਰ ਸਕੇ | ਇਸ ਮੌਕੇ ਮੈਡੀਕਲ ਟੀਮ ਵਲੋਂ ਮਰੀਜ਼ਾਂ ਦੀ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ | ਇਸ ਮੌਕੇ ਟੀਮ ਵਲੋਂ ਜਦੋਂ ਹਸਪਤਾਲ ਵਿਚ ਮੌਜੂਦ ਅਸੀਸ ਥੰਮਨ ਅਤੇ ਬਰਿੰਦਰ ਪਾਲ ਕੋਲ ਬੈਠੇ ਪਟੇਲ ਮਹਿੰਦਰ ਕੁਮਾਰ ਅਤੇ ਪਟੇਲ ਰਕੇਸ਼ ਕੁਮਾਰ ਨਾਨੂਮਾ ਤੋਂ ਪੁੱਛਗਿਛ ਕੀਤੀ ਗਈ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ | ਪੁਲਿਸ ਵਲੋਂ ਇਸ ਮਾਮਲੇ 'ਚ ਪਟੇਲ ਮਹਿੰਦਰ ਕੁਮਾਰ ਮਨਸੁਖ ਭਾਈ ਵਾਸੀ ਗੁਜਰਾਤ, ਰਾਕੇਸ਼ ਕੁਮਾਰ ਨਾਮੂਨਾ ਵਾਸੀ ਰਾਜਸਥਾਨ ਅਤੇ ਡਾ. ਮਨਪ੍ਰੀਤ ਕੌਰ ਹਸਪਤਾਲ ਦੇ ਮਾਲਕ ਦੇ ਖਿਲਾਫ ਮਨੁੱਖੀ ਅੰਗ ਦੀ ਗੈਰ-ਕਾਨੂੰਨੀ ਖਰੀਦ-ਫਰੋਖਤ ਐਕਟ ਦੀ ਧਾਰਾ 19, 20 ਅਧੀਨ ਮਾਮਲਾ ਦਰਜ ਕਰ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਏ. ਡੀ. ਸੀ. ਵਲੋਂ ਵਪਾਰੀਆਂ ਤੇ ਦੁਕਾਨਦਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦੀ ਸਮੀਖਿਆ <br/> ਅਗਲੀ ਖ਼ਬਰ ਪੰਜਾਬ 'ਚ ਬੇਅਦਬੀ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ ਹੋਰ ਸਖ਼ਤ- ਸੰਧਵਾਂ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਗੁਰਦੁਆਰਾ ਸ੍...
Ad Position 24