11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਅੰਬਾਲਾ-ਚੰਡੀਗੜ੍ਹ ਮੁੱਖ ਸੜਕ 'ਤੇ ਡਰੇਨ ਨਾਲੇ ਦੀ ਟੁੱਟੀ ਸਲੈਬ ਹਾਦਸਿਆਂ ਨੂੰ ਦੇ ਰਹੀ ਸੱਦਾ <br/>

Ad Position 21
No active advertisement
ਅਜੀਤ ਡੈਸਕ 15-04-2026
ਡੇਰਾਬੱਸੀ, 14 ਅਪ੍ਰੈਲ (ਗੁਰਮੀਤ ਸਿੰਘ)-ਅੰਬਾਲਾ-ਚੰਡੀਗੜ੍ਹ ਮੁੱਖ ਸੜਕ 'ਤੇ ਸਦਾ ਸ਼ਿਵ ਕੰਪਲੈਕਸ ਦੇ ਸਾਹਮਣੇ ਡਰੇਨ ਨਾਲੇ ਦੀ ਟੁੱਟੀ ਸਲੈਬ ਕਿਸੇ ਸਮੇਂ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ | ਸਲੈਬ ਟੁੱਟਣ ਨਾਲ ਸੜਕ ਕਿਨਾਰੇ ਵੱਡਾ ਟੋਆ ਬਣ ਗਿਆ ਹੈ, ਜਿਸ 'ਚ ਕਦੇ ਵੀ ਕੋਈ ਵੀ ਦੋ-ਪਹੀਆ ਜਾਂ ਚਾਰ-ਪਹੀਆ ਵਾਹਨ ਫਸ ਕੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਸੰਬੰਧੀ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤਾਂ ਦੇ ਚੁੱਕੇ ਹਨ, ਪਰ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ | ਲੋਕਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਜਦੋਂ ਅਧਿਕਾਰੀਆਂ ਨੇ ਧਿਆਨ ਨਾ ਦਿੱਤਾ ਤਾਂ ਨੇੜੇ ਹੀ ਫ਼ਲ-ਫਰੂਟ ਦੀਆਂ ਰੇਹੜੀਆਂ ਲਗਾਉਣ ਵਾਲੇ ਵਿਅਕਤੀਆਂ ਨੇ ਖ਼ੁਦ ਹੀ ਇਥੇ ਪਲਾਸਟਿਕ ਦੇ ਕਰੇਟ ਰੱਖ ਦਿੱਤੇ ਤਾਂ ਜੋ ਵਾਹਨ ਚਾਲਕ ਨੂੰ ਖੱਡੇ ਬਾਰੇ ਚੌਕਸ ਕੀਤਾ ਜਾ ਸਕੇ | ਇਸ ਸੜਕ 'ਤੇ 24 ਘੰਟੇ ਆਵਾਜਾਈ ਰਹਿੰਦੀ ਹੈ, ਜਿਸ ਕਾਰਨ ਇਹ ਨੁਕਸਾਨੀ ਸਲੈਬ ਹੋਰ ਵੀ ਖ਼ਤਰਨਾਕ ਸਾਬਿਤ ਹੋ ਸਕਦੀ ਹੈ | ਖਾਸ ਕਰਕੇ ਭਾਰੀ ਵਾਹਨਾਂ, ਰੇਹੜੀਆਂ, ਸਕੂਲੀ ਬੱਸਾਂ ਅਤੇ ਦੋ-ਪਹੀਆ ਵਾਹਨਾਂ ਲਈ ਇਹ ਸਥਿਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਤੁਰੰਤ ਮੌਕੇ ਦਾ ਮੁਆਇਨਾ ਕਰਕੇ ਟੁੱਟੀ ਸਲੈਬ ਦੀ ਮੁਰੰਮਤ ਕਰਵਾਏ ਅਤੇ ਟੋਏ ਨੂੰ ਢੱਕ ਕੇ ਸੁਰੱਖਿਅਤ ਬਣਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਖੇੜਾ ਨੇ ਵਿਸਾਖੀ ਮੌਕੇ ਖਰੜ ਤੇ ਨੇੜਲੇ ਪਿੰਡਾਂ 'ਚ ਹੋਣ ਵਾਲੇ ਸਮਾਗਮਾਂ 'ਚ ਲੁਆਈ ਹਾਜ਼ਰੀ <br/> ਅਗਲੀ ਖ਼ਬਰ ਰਾਣਾ ਗਿੱਲ ਨੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਚੱਲ ਰਹੀ ਸੇਵਾ 'ਚ ਪਾਇਆ ਯੋਗਦਾਨ <br/>
Ad Position 24