ਚੰਡੀਗੜ੍ਹ, 20 ਅਪ੍ਰੈਲ (ਮਾਰਕੰਡਾ)- ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ) ਨੇ ਸੰਯੁਕਤ ਪ੍ਰਵੇਸ਼ ਪ੍ਰੀਖਿਆ 'ਜੇ.ਈ.ਈ ਮੇਨ' 2026 ਸੈਸ਼ਨ- 2 ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ | ਇਹ ਪ੍ਰੀਖਿਆ ਭਾਰਤ ਭਰ ਦੇ ਚੋਟੀ ਦੇ ਇੰਜੀਨੀਅਰਿੰਗ ਸੰਸਥਾਵਾਂ ਵਿਚ ਦਾਖ਼ਲੇ ਲਈ ਜ਼ਰੂਰੀ ਹੈ | ਜਿਸ ਵਿਚ ਆਲ ਇੰਡੀਆ ਰੈਂਕ ਏ.ਆਈ.ਆਰ ਦੇ ਆਧਾਰ 'ਤੇ ਵਿਦਿਆਰਥੀ ਸੰਸਥਾਵਾਂ 'ਤੇ ਪਹੁੰਚ ਕਰ ਸਕਦੇ ਹਨ | 'ਜੇ.ਈ.ਈ-ਮੇਨ'2026 ਵਿਚੋਂ 26 ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ | ਜਿਨ੍ਹਾਂ ਵਿਚ ਸ੍ਰੀ ਚੈਤਨਯ ਇੰਸਟੀਚਿਊਟ ਦੇ ਚਾਰ ਵਿਦਿਆਰਥੀਆਂ ਨੇ ਉਤਮ ਪ੍ਰਦਰਸ਼ਨ ਕੀਤਾ | ਇਸੇ ਉਪਰੰਤ ਅਰਨਵ ਗਾਂਧੀ ਨੇ ਏ.ਆਈ.ਆਰ 22 ਪ੍ਰਾਪਤ ਕਰਕੇ ਹਰਿਆਣਾ ਟਾਪਰ ਬਣੇ | ਨਿਸ਼ਕਰਸ਼ ਵਰਮਾ ਨੇ ਏ.ਆਈ.ਆਰ 44 ਅਤੇ ਯਜਤ ਸਿੰਘਲ ਨੇ ਏ.ਆਈ.ਆਰ 100 ਹਾਸਲ ਕੀਤਾ | ਇਹ ਸ਼ਾਨਦਾਰ ਅੰਕ ਉਨ੍ਹਾਂ ਦੀ ਅਕਾਦਮਿਕ ਉਤਕਿ੍ਸ਼ਟਤਾ ਨੂੰ ਦਰਸਾਉਂਦੇ ਹਨ ਅਤੇ ਸਿਖਰਲੇ ਇੰਜੀਨੀਅਰਿੰਗ ਸੰਸਥਾਨਾਂ ਦਾ ਲਕਸ਼ ਰੱਖਣ ਵਾਲੇ ਭਵਿੱਖ ਦੇ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣੇ ਹਨ | ਆਰੁਸ਼ ਸਿੰਘਲ ਸ਼੍ਰੀ ਚੈਤਨਯ ਦੇ 6 ਸਾਲਾਂ ਦੇ ਕਲਾਸ ਪ੍ਰੋਗਰਾਮ ਦੇ ਵਿਦਿਆਰਥੀ ਹਨ | ਆਰੁਸ਼ ਨੇ ਓਲੰਪੀਆਡ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਆਈ.ਐਨ.ਐਮ.ਓ, ਆਈ.ਐਨ.ਪੀ.ਐਚ.ਓ, ਆਈ.ਐਨ.ਸੀ.ਐਚ.ਓ ਅਤੇ ਆਈ.ਐਨ.ਏ.ਓ ਲਈ ਯੋਗਤਾ ਪ੍ਰਾਪਤ ਕੀਤੀ ਅਤੇ ਓ.ਸੀ.ਐਸ.ਸੀ ਕੈਂਪ ਵਿਚ ਹਿੱਸਾ ਲਿਆ | ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਅਕਾਦਮਿਕ ਡਾਇਰੈਕਟਰ (ਨਾਰਥ) ਮਿ੍ਣਾਲ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ ਅਤੇ ਵਧੀਆ ਨਤੀਜਿਆਂ 'ਤੇ ਬਹੁਤ ਮਾਣ ਹੈ | ਉਨ੍ਹਾਂ ਦੀ ਸਫਲਤਾ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਸਹੀ ਮਾਰਗਦਰਸ਼ਨ ਦਾ ਨਤੀਜਾ ਹੈ | ਸ੍ਰੀ ਚੈਤਨਯ ਹਮੇਸ਼ਾਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਵਿਚ ਮਦਦ ਕਰਦਾ ਰਹੇਗਾ |