19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਭਰਾਵਾਂ 'ਤੇ ਕਿ੍ਪਾਨਾਂ ਨਾਲ ਜਾਨਲੇਵਾ ਹਮਲਾ <br/>

Ad Position 21
No active advertisement
ਅਜੀਤ ਡੈਸਕ 21-04-2026
ਜ਼ੀਰਕਪੁਰ, 20 ਅਪ੍ਰੈਲ (ਮਨਿੰਦਰ ਸਿੰਘ)-ਹਾਈ ਗਰਾਊਾਡ-ਭਬਾਤ ਰੋਡ 'ਤੇ ਸਥਿਤ ਹਾਈਲੈਂਡ ਪਾਰਕ ਸੁਸਾਇਟੀ ਦੇ ਨੇੜੇ ਮੈਦਾਨ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਹੋਏ ਝਗੜੇ ਦੌਰਾਨ ਇਕ 19 ਸਾਲਾ ਨੌਜਵਾਨ ਦੀ ਬਾਂਹ ਵੱਢੀ ਗਈ | ਜ਼ੀਰਕਪੁਰ ਪੁਲਿਸ ਨੇ ਇਸ ਮਾਮਲੇ ਵਿਚ ਇਕ ਦੋਸ਼ੀ ਨੂੰ ਨਾਮਜ਼ਦ ਕਰਕੇ 6-7 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਨਾਮਜ਼ਦ ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਨੇੜੇ ਸ਼ਿਵ ਮੰਦਰ ਪਟਿਆਲਾ ਚੌਕ ਜ਼ੀਰਕਪੁਰ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਭੁਪਿੰਦਰ ਸਿੰਘ (19) ਵਾਸੀ ਪਿੰਡ ਜਟਵਾੜ ਨੇ ਦੱਸਿਆ ਕਿ ਉਹ ਉਕਤ ਪਤੇ ਦਾ ਰਹਿਣ ਵਾਲਾ ਹੈ ਤੇ ਦਸਵੀਂ ਜਮਾਤ 'ਚ ਪੜ੍ਹਦਾ ਹੈ | ਉਸ ਦੱਸਿਆ ਕਿ 18 ਅਪ੍ਰੈਲ ਨੂੰ ਉਸ ਦੇ ਭਰਾ ਰਣਬੀਰ ਦਾ ਫ਼ੋਨ ਆਇਆ ਕਿ ਗੁਰਪ੍ਰੀਤ ਸਿੰਘ ਨੇ ਉਸ ਨਾਲ ਕੁੱਟਮਾਰ ਕੀਤੀ ਹੈ | ਫ਼ੋਨ ਸੁਣ ਕੇ ਉਹ ਜ਼ੀਰਕਪੁਰ ਦੀ ਹਾਈਲੈਂਡ ਪਾਰਕ ਸੁਸਾਇਟੀ ਦੇ ਗਰਾਊਾਡ ਵਿਚ ਆਪਣੇ ਭਰਾ ਕੋਲ ਪਹੁੰਚ ਗਿਆ | ਥੋੜੀ ਦੇਰ ਬਾਅਦ ਗੁਰਪ੍ਰੀਤ ਵੀ ਹਥਿਆਰਾਂ ਨਾਲ ਲੈਸ ਆਪਣੇ 6-7 ਅਣਪਛਾਤੇ ਸਾਥੀਆਂ ਸਮੇਤ ਉੱਥੇ ਪਹੁੰਚ ਗਿਆ | ਜਦੋਂ ਮੈਂ ਗੁਰਪ੍ਰੀਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਆਪਣੇ ਹੱਥ ਵਿਚ ਫੜ੍ਹੀ ਕਿ੍ਪਾਨ ਨਾਲ ਮੇਰੇ 'ਤੇ ਵਾਰ ਕਰ ਦਿੱਤਾ | ਇਸ ਦੌਰਾਨ ਮੈਂ ਆਪਣੇ ਆਪ ਨੂੰ ਬਚਾਉਣ ਲਈ ਆਪਣੀ ਸੱਜੀ ਬਾਂਹ ਅੱਗੇ ਕੀਤੀ ਤਾਂ ਮੇਰੀ ਬਾਂਹ ਕੂਹਣੀ ਤੋਂ ਥੱਲੇ ਵੱਢੀ ਗਈ | ਇਸ ਕਾਰਨ ਮੈਂ ਥੱਲੇ ਡਿੱਗ ਗਿਆ ਤੇ ਇਸ ਦੌਰਾਨ ਉਕਤ ਹਮਲਾਵਰਾਂ ਨੇ ਮੇਰੇ ਭਰਾ ਰਣਬੀਰ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ | ਜਦੋਂ ਅਸੀਂ ਰੌਲਾ ਪਾਇਆ ਤਾਂ ਹਮਲਾਂਵਰ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਆਪਣੇ ਹਥਿਆਰਾਂ ਸਮੇਤ ਫ਼ਰਾਰ ਹੋ ਗਏ | ਜ਼ਖ਼ਮੀ ਹਾਲਤ ਵਿਚ ਮੈਨੂੰ ਪਹਿਲਾਂ ਸੀ. ਐਚ. ਸੀ. ਢਕੌਲੀ ਤੇ ਬਾਅਦ ਵਿਚ ਜੀ. ਐਮ. ਸੀ. ਐਚ. ਸੈਕਟਰ-32 ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਕਿ ਮੇਰਾ ਇਲਾਜ ਚੱਲ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਭਰਾਵਾਂ 'ਤੇ ਕਿ੍ਪਾਨਾਂ ਨਾਲ ਜਾਨਲੇਵਾ ਹਮਲਾ <br/> ਅਗਲੀ ਖ਼ਬਰ ਅੱਜ ਮਨਾਇਆ ਜਾਵੇਗਾ ਸ਼੍ਰੋਮਣੀ ਭਗਤ ਧੰਨਾ ਜੀ ਦਾ ਜਨਮ ਦਿਹਾੜਾ <br/>
Ad Position 24