19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਆਈ. ਸੀ. ਯੂ. 'ਚ ਡਿਊਟੀ ਕਰ ਰਹੀ ਨਰਸਿੰਗ ਅਫ਼ਸਰ ਦੀ ਸ਼ੱਕੀ ਹਾਲਾਤ 'ਚ ਮੌਤ-ਮੋਬਾਈਲ ਗਾਇਬ <br/>

Ad Position 21
No active advertisement
ਅਜੀਤ ਡੈਸਕ 21-04-2026
ਪੰਚਕੂਲਾ, 20 ਅਪ੍ਰੈਲ (ਕਪਿਲ)- ਪੰਚਕੂਲਾ ਦੇ ਸਿਵਲ ਹਸਪਤਾਲ ਵਿਖੇ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਆਈ. ਸੀ. ਯੂ. 'ਚ ਡਿਊਟੀ ਕਰ ਰਹੀ ਨਰਸਿੰਗ ਅਫ਼ਸਰ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ | ਮਿ੍ਤਕਾ ਦੀ ਪਛਾਣ ਪ੍ਰੀਤੀ ਬੈਨੀਵਾਲ ਵਜੋਂ ਹੋਈ ਹੈ, ਜੋ ਕਿ ਮੂਲ ਰੂਪ 'ਚ ਹਿਸਾਰ ਦੇ ਪਿੰਡ ਜੁਗਲਾਨ ਦੀ ਰਹਿਣ ਵਾਲੀ ਸੀ ਅਤੇ ਇਸ ਵੇਲੇ ਪੰਚਕੂਲਾ ਦੇ ਸੈਕਟਰ-31 ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੀਤੀ ਬੈਨੀਵਾਲ ਆਈ. ਸੀ. ਯੂ. 'ਚ ਬੇਹੋਸ਼ ਪਈ ਮਿਲੀ, ਜਿਸ ਨਾਲ ਹਸਪਤਾਲ 'ਚ ਹੜਕੰਪ ਮਚ ਗਿਆ | ਉਸ ਨੂੰ ਤੁਰੰਤ ਇਲਾਜ ਲਈ ਆਈ. ਸੀ. ਯੂ. 'ਚ ਦਾਖ਼ਲ ਕਰਵਾਇਆ ਗਿਆ, ਪਰ ਡਾਕਟਰ ਉਸ ਦੀ ਜਾਨ ਨਹੀਂ ਬਚਾ ਸਕੇ | ਮੌਕੇ 'ਤੇ ਉਸ ਦੇ ਹੱਥ 'ਚ ਕੈਨੂਲਾ ਲੱਗਿਆ ਹੋਇਆ ਮਿਲਿਆ, ਜਿਸ ਕਾਰਨ ਇੰਜੈਕਸ਼ਨ ਲਗਾਏ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮਾਮਲਾ ਆਤਮ-ਹੱਤਿਆ ਦਾ ਹੈ ਜਾਂ ਕਤਲ ਦਾ | ਘਟਨਾ ਤੋਂ ਬਾਅਦ ਤੋਂ ਮਿ੍ਤਕਾ ਦਾ ਮੋਬਾਈਲ ਫ਼ੋਨ ਵੀ ਗਾਇਬ ਹੈ, ਜਿਸ ਨਾਲ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਐੱਫ. ਐੱਸ. ਐੱਲ. ਦੀ ਟੀਮ ਸਮੇਤ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ | ਮਾਮਲੇ ਦੀ ਹਰ ਪੱਖ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਪ੍ਰੀਤੀ ਦੀ ਨੌਕਰੀ ਸਾਲ 2024 'ਚ ਲੱਗੀ ਸੀ ਅਤੇ ਉਸ ਦੀ ਪਹਿਲੀ ਪੋਸਟਿੰਗ ਪੰਚਕੂਲਾ ਦੇ ਸਿਵਲ ਹਸਪਤਾਲ ਵਿਖੇ ਹੀ ਹੋਈ ਸੀ | ਘਟਨਾ ਵਾਲੇ ਦਿਨ ਉਹ ਦੁਪਹਿਰ 2 ਵਜੇ ਡਿਊਟੀ ਲਈ ਘਰ ਤੋਂ ਨਿਕਲੀ ਸੀ ਅਤੇ ਰਾਤ ਦੇ 8 ਵਜੇ ਉਸ ਦੀ ਡਿਊਟੀ ਖ਼ਤਮ ਹੋਣੀ ਸੀ | ਇਸ ਘਟਨਾ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਚੁੱਪੀ ਧਾਰੀ ਹੋਈ ਹੈ | ਆਈ. ਸੀ. ਯੂ. ਇੰਚਾਰਜ ਨੇ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ | ਪੰਜ ਡਾਕਟਰਾਂ ਦੇ ਬੋਰਡ ਵਲੋਂ ਪ੍ਰੀਤੀ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਹੈ ਅਤੇ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫ਼ੀ ਵੀ ਕਰਵਾਈ ਗਈ ਹੈ |
ਕੀ ਕਹਿਣਾ ਹੈ ਪੁਲਿਸ ਦਾ
ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇਗਾ | ਇਸ ਗੰਭੀਰ ਮਾਮਲੇ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਵਲੋਂ ਕੋਈ ਵੀ ਅਧਿਕਾਰਕ ਬਿਆਨ ਨਹੀਂ ਦਿੱਤਾ ਗਿਆ, ਜਦਕਿ ਆਈ. ਸੀ. ਯੂ. ਇੰਚਾਰਜ ਨੇ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ | ਇਸੇ ਦੌਰਾਨ ਮਿ੍ਤਕਾ ਦੇ ਤਾਏ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਪ੍ਰੀਤੀ ਦੇ ਵਿਆਹ ਲਈ ਲੜਕਾ ਪਰਿਵਾਰ ਉਸ ਨੂੰ ਦੇਖਣ ਲਈ ਆਇਆ ਸੀ | ਉਨ੍ਹਾਂ ਲਾਸ਼ ਦੇ ਪੋਸਟਮਾਰਟਮ 'ਚ ਹੋਈ ਦੇਰੀ 'ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਲਾਸ਼ ਨੂੰ ਲੈ ਕੇ ਹਿਸਾਰ ਜਾਣਾ ਹੈ ਅਤੇ ਹਿੰਦੂ ਰੀਤੀ-ਰਿਵਾਜ ਅਨੁਸਾਰ ਸੂਰਜ ਡੁੱਬਣ ਤੋਂ ਬਾਅਦ ਅੰਤਿਮ ਸਸਕਾਰ ਨਹੀਂ ਕੀਤਾ ਜਾ ਸਕਦਾ | ਫ਼ਿਲਹਾਲ ਪੁਲਿਸ ਵਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਰਾਜ ਸਭਾ ਮੈਂਬਰ ਸੰਧੂ ਅਤੇ ਗੁਰਦਰਸ਼ਨ ਸਿੰਘ ਸੈਣੀ ਵਲੋਂ ਡੇਰਾਬੱਸੀ ਦੀਆਂ ਮੰਡੀਆਂ ਦਾ ਦੌਰਾ <br/> ਅਗਲੀ ਖ਼ਬਰ ਮੁਹਾਲੀ ਪੁਲਿਸ ਵਲੋਂ 2 ਕਿੱਲੋ 680 ਗ੍ਰਾਮ ਅਫ਼ੀਮ ਸਮੇਤ 2 ਮੁਲਜ਼ਮ ਕਾਬੂ
Ad Position 24