11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਡੀ. ਸੀ. ਨੇ ਪਿੰਡ ਟਿਵਾਣਾ ਵਿਖੇ ਪੁੱਜ ਕੇ ਘੱਗਰ ਦੇ ਬੰਨ੍ਹ ਦੀ ਮਜ਼ਬੂਤੀ ਦਾ ਲਿਆ ਜਾਇਜ਼ਾ <br/>

Ad Position 21
No active advertisement
ਅਜੀਤ ਡੈਸਕ 22-04-2026
ਲਾਲੜੂ, 21 ਅਪ੍ਰੈਲ (ਰਾਜਬੀਰ ਸਿੰਘ)-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਲੋਂ ਅੱਜ ਐੱਸ. ਡੀ. ਐੱਮ. ਡੇਰਾਬੱਸੀ ਅਮਿਤ ਗੁਪਤਾ ਅਤੇ ਜਲ ਸ੍ਰੋਤ ਵਿਭਾਗ ਦੇ ਅਧਿਕਾਰੀਆਂ ਸਮੇਤ ਪਿੰਡ ਟਿਵਾਣਾ ਵਿਖੇ ਪੁੱਜ ਕੇ ਘੱਗਰ ਦਰਿਆ ਦੇ ਬੰਨ੍ਹ ਦੀ ਮਜ਼ਬੂਤੀ ਦਾ ਜਾਇਜ਼ਾ ਲਿਆ ਗਿਆ | ਇਸ ਦੌਰਾਨ ਉਨ੍ਹਾਂ ਨੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸੰਭਾਵਿਤ ਕਾਰਜਾਂ ਬਾਰੇ ਵਿਸਥਾਰ ਸਹਿਤ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਪਿੰਡ ਵਾਸੀਆਂ ਵਲੋਂ ਘੱਗਰ ਦਰਿਆ ਨੂੰ ਚੌੜਾ ਕਰਨ ਅਤੇ ਮੌਜੂਦਾ ਰਿਵੈਟਮੈਂਟ ਦੀ ਮੁਰੰਮਤ ਤੇ ਮਜਬੂਤੀ ਸੰਬੰਧੀ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ ਨੂੰ ਜ਼ਿਲ੍ਹਾ ਕਮੇਟੀ ਵਲੋਂ ਵਿਚਾਰਿਆ ਗਿਆ | ਇਸ ਪ੍ਰਸਤਾਵ ਅਨੁਸਾਰ ਪਿੰਡ ਟਿਵਾਣਾ ਵਿਖੇ ਘੱਗਰ ਦਰਿਆ ਦੀ ਬੁਰਜੀ ਆਰ. ਡੀ. 33500 ਦੇ ਡਾਊਨ ਸਟਰੀਮ ਤੋਂ ਪਿੰਡ ਦੀ ਹੱਦ ਤੱਕ ਦਰਿਆ ਦੀ ਮੌਜੂਦਾ ਚੌੜਾਈ ਵਧਾਈ ਜਾਵੇਗੀ | ਇਸ ਤੋਂ ਇਲਾਵਾ ਖੁਦਾਈ ਦੌਰਾਨ ਨਿਕਲਣ ਵਾਲੀ ਮਿੱਟੀ ਨੂੰ ਮੌਜੂਦਾ ਰਿਵੈਟਮੈਂਟ ਦੇ ਪਿਛਲੇ ਪਾਸੇ ਇਕ ਮਜਬੂਤ ਬੰਨ੍ਹ ਦੇ ਰੂਪ 'ਚ ਵਰਤਿਆ ਜਾਵੇਗਾ | ਇਹ ਬੰਨ੍ਹ ਲਗਭਗ 40 ਫੁੱਟ ਚੌੜਾ ਹੋਵੇਗਾ ਅਤੇ ਇਸ ਦੀ ਲੰਬਾਈ ਰਿਵੈਟਮੈਂਟ ਦੇ ਅਨੁਸਾਰ ਰੱਖੀ ਜਾਵੇਗੀ, ਜਿਸ ਨਾਲ ਰਿਵੈਟਮੈਂਟ ਨੂੰ ਵਧੇਰੇ ਮਜ਼ਬੂਤੀ ਮਿਲੇਗੀ ਅਤੇ ਨਾਲ ਹੀ ਰਿਵੈਟਮੈਂਟ ਦੀ ਲੋੜ ਅਨੁਸਾਰ ਮੁਰੰਮਤ ਵੀ ਕੀਤੀ ਜਾਵੇਗੀ | ਇਸ ਮੌਕੇ ਪਿੰਡ ਵਾਸੀਆਂ ਵਲੋਂ ਘੱਗਰ ਦਰਿਆ 'ਚੋਂ ਨਿਕਲਣ ਵਾਲੀ ਮਿੱਟੀ ਦੀ ਵਰਤੋਂ ਕਰਕੇ ਬੰਨ੍ਹ ਬਣਾਉਣ ਸੰਬੰਧੀ ਪੂਰਨ ਸਹਿਮਤੀ ਦਿੱਤੀ ਗਈ | ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਦਰਿਆ ਦੇ ਰਕਬੇ ਅਧੀਨ ਆਉਂਦੀ ਨਿੱਜੀ ਜ਼ਮੀਨ 'ਚੋਂ ਮਿੱਟੀ ਚੁੱਕਣ ਲਈ ਸੰਬੰਧਿਤ ਜ਼ਮੀਨ ਮਾਲਕਾਂ ਤੋਂ ਸਹਿਮਤੀ ਪ੍ਰਾਪਤ ਕਰਨ 'ਚ ਪੂਰਾ ਸਹਿਯੋਗ ਦਿੱਤਾ ਜਾਵੇਗਾ | ਇਸ ਦੇ ਨਾਲ ਹੀ ਪੰਚਾਇਤਾਂ ਵਲੋਂ ਵੀ ਇਸ ਮਾਮਲੇ 'ਚ ਪੂਰਨ ਸਹਿਮਤੀ ਪ੍ਰਗਟਾਈ ਗਈ |

Ad Position 22
No active advertisement
ਪਿਛਲੀ ਖ਼ਬਰ 33,500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਰੰਗੇ ਹੱਥੀਂ ਕਾਬੂ <br/> ਅਗਲੀ ਖ਼ਬਰ ਡਿਪਟੀ ਕਮਿਸਨਰ ਵਲੋਂ ਟਿਵਾਣਾ ਤੇ ਲਾਲੜੂ ਮੰਡੀਆਂ ਵਿਖੇ ਕਣਕ ਦੇ ਖਰੀਦ ਕਾਰਜਾਂ ਦਾ ਜਾਇਜ਼ਾ
Ad Position 24