30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਪੀ.ਜੀ.ਆਈ ਦੇ ਥੈਲੇਸੀਮਿਕ ਚੈਰੀਟੇਬਲ ਟਰੱਸਟ ਨੇ ਆਪਣਾ 332ਵਾਂ ਖੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 28-04-2026
ਚੰਡੀਗੜ੍ਹ, 27 ਅਪ੍ਰੈਲ (ਮਾਰਕੰਡਾ)- ਪੀ.ਜੀ.ਆਈ ਚੰਡੀਗੜ੍ਹ ਦੀ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਅਤੇ ਥੈਲੇਸੀਮਿਕ ਚੈਰੀਟੇਬਲ ਟਰੱਸਟ (ਟੀ.ਸੀ.ਟੀ) ਨੇ ਆਪਣਾ 332ਵਾਂ ਖੂਨਦਾਨ ਕੈਂਪ ਲਗਾਇਆ, ਜਿਸ ਦਾ ਉਦੇਸ਼ ਥੈਲੇਸੀਮਿਕ ਮਰੀਜ਼ਾਂ ਅਤੇ ਹੋਰ ਲੋੜਵੰਦ ਵਿਅਕਤੀਆਂ ਲਈ ਖੂਨ ਦੀ ਨਿਰੰਤਰ ਤੇ ਲੋੜੀਂਦੀ ਸਪਲਾਈ ਨੂੰ ਯਕੀਨੀ ਬਣਾਉਣਾ ਰਿਹਾ | ਥੈਲੇਸੈਮਿਕ ਚੈਰੀਟੇਬਲ ਟਰੱਸਟ ਇਕ ਚੈਰੀਟੇਬਲ ਸੰਸਥਾ ਹੈ | ਜੋ ਕਿ 1985 ਤੋਂ ਪੀ.ਜੀ.ਆਈ ਦੇ ਸਹਿਯੋਗ ਨਾਲ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੁਆਰਾ ਟੀ.ਸੀ.ਟੀ ਥੈਲੇਸੀਮੀਆ ਅਤੇ ਹੋਰ ਗੰਭੀਰ ਲੋੜਵੰਦ ਮਰੀਜ਼ਾਂ ਲਈ ਨਿਯਮਤ ਖੂਨਦਾਨ ਕੈਂਪਾਂ ਲਗਾਂ ਕੇ ਖੂਨ ਦੀ ਕਮੀ ਨੂੰ ਦੂਰ ਕਰ ਰਿਹਾ ਹੈ | ਇਸ ਕੈਂਪ ਵਿਚ 110 ਸਵੈ-ਇੱਛਾ ਨਾਲ ਖੂਨਦਾਨੀਆਂ ਨੇ ਖੂਨਦਾਨ ਕੀਤਾ | ਉਨ੍ਹਾਂ ਵਿਚੋਂ ਦੋ ਭੈਣਾਂ, ਨਮਿਤਾ ਅਤੇ ਸੰਗੀਤਾ ਨੇ ਆਪਣਾ ਪਹਿਲਾ ਖੂਨਦਾਨ ਕੀਤਾ | ਸਾਰੇ ਖੂਨਦਾਨੀਆਂ ਨੂੰ ਉਨ੍ਹਾਂ ਦੇ ਉੱਤਮ ਯੋਗਦਾਨ ਲਈ ਸਰਟੀਫਿਕੇਟ, ਬੈਜ ਅਤੇ ਪ੍ਰਸ਼ੰਸਾ ਦੇ ਟੋਕਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਿਯਮਤ ਸਵੈ-ਇੱਛਤ ਖੂਨਦਾਨ ਦੀ ਤੁਰੰਤ ਲੋੜ 'ਤੇ ਜ਼ੋਰ ਦਿੱਤਾ ਗਿਆ ਅਤੇ ਸਮੇਂ ਸਿਰ ਖੂਨ ਸਹਾਇਤਾ 'ਤੇ ਨਿਰਭਰ ਕੀਮਤੀ ਜਾਨਾਂ ਬਚਾਉਣ ਵਿਚ ਮਦਦ ਕੀਤੀ ਗਈ | ਟਰਾਂਸਫਿਊਜ਼ਨ ਮੈਡੀਸਨ ਵਿਭਾਗ ਦੇ ਮੁਖੀ ਪ੍ਰੋ. (ਡਾ.) ਆਰ.ਆਰ. ਸ਼ਰਮਾ ਅਤੇ ਟਰੱਸਟ ਦੇ ਮੈਂਬਰ ਸਕੱਤਰ ਰਾਜਿੰਦਰ ਕਾਲੜਾ ਨੇ ਸਾਰੇ ਸਵੈ-ਇੱਛਤ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਧਾਮੀ ਵਲੋਂ 'ਨਿਸਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ' ਚੰਡੀਗੜ੍ਹ ਦਾ ਦੌਰਾ ਅਗਲੀ ਖ਼ਬਰ ਗੈਂਗਸਟਰਾਂ 'ਤੇ ਵਾਰ ਦਾ 97ਵਾਂ ਦਿਨ • ਪੁਲਿਸ ਵਲੋਂ 486 ਥਾਵਾਂ 'ਤੇ ਛਾਪੇਮਾਰੀ, 240 ਗਿ੍ਫ਼ਤਾਰ
Ad Position 24