ਚੰਡੀਗੜ੍ਹ, 5 ਮਈ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਦੇ ਪਿ੍ਆਸ ਭਵਨ ਸੈਕਟਰ 38 ਵਿਖੇ ਆਸ਼ਾ ਵਰਕਰ ਤੇ ਆਸ਼ਾ ਫੈਸੀਲੀਟੇਟਰ ਯੂਨੀਅਨ ਸੀਟੂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਸੂਬਾ ਪੱਧਰੀ ਧਰਨਾ ਦਿੱਤਾ ਗਿਆ | ਇਸ ਵਿਚ ਪੰਜਾਬ ਦੇ 10 ਜ਼ਿਲਿ੍ਹਆਂ ਦੀਆਂ ਆਸ਼ਾ ਵਰਕਰ ਤੇ ਆਸ਼ਾ ਫੈਸੀਲੀਟੇਟਰ ਨੇ ਹਿੱਸਾ ਲਿਆ | ਸੀਟੂ ਨਾਲ ਸੰਬੰਧਿਤ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਇਸ ਧਰਨੇ ਨੂੰ ਭਰਵੀਂ ਹਮਾਇਤ ਦਿੱਤੀ ਗਈ | ਆਸ਼ਾ ਵਰਕਰ ਦੀਆਂ ਮੁੱਖ ਮੰਗਾਂ ਵਿਚ ਆਸ਼ਾ ਵਰਕਰ ਨੂੰ ਕਿਰਤੀ ਦਾ ਦਰਜਾ ਦੇਣਾ ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਵਿਚ ਦਰਜ ਮਾਣ ਭੱਤਾ ਦੁੱਗਣਾ ਕਰਨਾ ਦਾ ਵਾਅਦਾ ਯਾਦ ਦਿਵਾਇਆ | ਇਸ ਮੌਕੇ ਮੰਗ ਕੀਤੀ ਗਈ ਕਿ ਆਸ਼ਾ ਵਰਕਰ ਤੇ ਆਸ਼ਾ ਫੈਸੀਲੀਟੇਟਰ ਨੂੰ ਘੱਟੋ ਘੱਟ ਉਜਰਤ ਤੇ ਘੇਰੇ ਵਿਚ ਲਿਆਇਆ ਜਾਵੇ ਅਤੇ ਇਨ੍ਹਾਂ ਵਿਚ ਢੁਕਵਾਂ ਵਾਧਾ ਕੀਤਾ ਜਾਵੇ, ਸੇਵਾ ਮੁਕਤੀ ਸਮੇਂ ਹਰਿਆਣਾ ਪੈਟਰਨ ਤੇ 2 ਲੱਖ ਰੁਪਏ ਦਿੱਤੇ ਜਾਣ, ਆਇਰਨ ਸਿਰਪ ਦੀ ਦਵਾਈ ਦੇ ਭੱਤੇ ਵਿਚ ਵਾਧਾ ਕੀਤਾ ਜਾਵੇ , ਆਸ਼ਾ ਵਰਕਰ ਨੂੰ ਗਰਭਵਤੀ ਅÏਰਤ ਨਾਲ ਠਹਿਰ ਲਈ ਕਮਰਾ ਦਿੱਤਾ ਜਾਵੇ, ਸਰਕਾਰੀ ਹਦਾਇਤਾਂ ਅਨੁਸਾਰ ਬਣਨ ਦਾ ਮਾਣ ਭੱਤਾ 7 ਤਰੀਕ ਤੱਕ ਦਿੱਤਾ ਜਾਵੇ ਅਤੇ ਮੌਤ ਹੋਣ ਦੀ ਸੂਰਤ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਆਦਿ ਮੰਗਾਂ ਬਾਰੇ ਪੰਜਾਬ ਸਰਕਾਰ ਦੇ ਖਿਲਾਫ਼ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੇ ਖ਼ਿਲਾਫ਼ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਹਰ ਫ਼ਰੰਟ ਤੇ ਫ਼ੇਲ੍ਹ ਹੋਈ ਹੈ ਸਕੀਮ ਵਰਕਰਾਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਦਰ ਕਿਨਾਰੇ ਕੀਤਾ ਗਿਆ ਹੈ | ਮੁੱਖ ਬੁਲਾਰੇ ਕਾਮਰੇਡ ਊਸ਼ਾ ਰਾਣੀ ਪ੍ਰਧਾਨ ਆਲ ਇੰਡੀਆ ਆਂਗਣਵਾੜੀ ਯੂਨੀਅਨ, ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਗਰੀਬ ਪਰਿਵਾਰਾਂ ਨਾਲ ਸਬੰਧਤ ਆਸ਼ਾ ਵਰਕਰ ਤੇ ਆਸ਼ਾ ਫੈਸੀਲੀਟੇਟਰ ਦੀ ਕੋਈ ਸਾਰ ਨਹੀਂ ਲੈਂਦੀ ਸਗੋਂ ਉਨ੍ਹਾਂ ਤੋ 24-24 ਘੰਟੇ ਕੰਮ ਕਰਵਾਉਣ ਲਈ ਤਤਪਰ ਰਹਿੰਦੀ ਹੈ | ਇਸ ਤੋਂ ਇਲਾਵਾ ਆਸ਼ਾ ਵਰਕਰ ਤੇ ਆਸ਼ਾ ਫੈਸੀਲੀਟੇਟਰ ਪੰਜਾਬ ਦੇ ਪ੍ਰਧਾਨ ਸਰੋਜ ਬਾਲਾ, ਸਰਬਜੀਤ ਕੌਰ ਲੁਧਿਆਣਾ, ਜੁਗਿੰਦਰ ਕੌਰ ਹੁਸ਼ਿਆਰਪੁਰ, ਹਰਿੰਦਰ ਕੌਰ ਪਟਿਆਲਾ, ਰਣਜੀਤ ਕੌਰ ਰੋਪੜ, ਕਮਲਜੀਤ ਕੌਰ ਨਵਾਂ ਸ਼ਹਿਰ, ਸੁਖਜੀਤ ਕੌਰ ਜਲੰਧਰ, ਰਘਵੀਰ ਕੌਰ, ਭੁਪਿੰਦਰ ਕੌਰ ਮੋਹਾਲੀ, ਹਰਮਨ ਬੂਥਗੜ੍ਹ ਰਣਜੀਤ ਮੋਹਾਲੀ ਮਹਾਂ ਸਿੰਘ ਰੋੜੀ,ਪੀ.ਐਸ.ਆਈ.ਈ.ਸੀ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਦੀਪਾ ਰਾਮ, ਸੀਟੂ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਕਾਮਰੇਡ ਗੁਰਦੀਪ ਸਿੰਘ, ਹਰਕੇਸ਼ ਰਾਣਾ ਆਦਿ ਨੇ ਵੀ ਸੰਬੋਧਨ ਕੀਤਾ ਸਟੇਜ ਦੀ ਕਾਰਵਾਈ ਆਸ਼ਾ ਵਰਕਰ ਤੇ ਆਸ਼ਾ ਫੈਸੀਲੀਟੇਟਰ ਦੀ ਸੁਰਜਿੰਦਰ ਕੌਰ ਸੀਮਾ ਨੇ ਨਿਭਾਈ | ਆਗੂਆਂ ਨੇ ਧਰਨੇ ਦੌਰਾਨ ਇਹ ਵੀ ਦੱਸਿਆ ਕਿ ਯੂਨੀਅਨ ਦੇ ਆਗੂਆਂ ਦੀ 13 ਮਈ ਨੂੰ ਪੰਜਾਬ ਦੇ ਵਿੱਤ ਮੰਤਰੀ ਨਾਲ ਇਕ ਮੀਟਿੰਗ ਫਿਕਸ ਕੀਤੀ ਗਈ ਹੈ ਜਿਸ ਉਪਰੰਤ ਚਿੱਠੀ ਮਿਲਣ 'ਤੇ ਧਰਨੇ ਦੀ ਸਮਾਪਤੀ ਕੀਤੀ ਗਈ |