15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਐੱਚ.ਪੀ.ਜੀ.ਸੀ.ਐੱਲ ਦੇ ਸਾਬਕਾ ਸੀ.ਐੱਫ.ਓ ਸਮੇਤ ਤਿੰਨ ਨਾਮਜ਼ਦ, ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਹੇਠ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 06-05-2026
ਮਾਮਲਾ ਹਰਿਆਣਾ ਸਿਵਲ ਸਕੱਤਰੇਤ ਤੋਂ ਬਿਜਲੀ ਨਿਗਮ ਕਰਮਚਾਰੀ ਵਲੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ

ਚੰਡੀਗੜ੍ਹ, 5 ਮਈ (ਕਪਿਲ ਵਧਵਾ)-ਸੈਕਟਰ-1 ਸਥਿਤ ਹਰਿਆਣਾ ਸਿਵਲ ਸਕੱਤਰੇਤ ਦੀ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਪੁਲਿਸ ਵਲੋਂ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ | ਸੈਕਟਰ-3 ਥਾਣਾ ਪੁਲਿਸ ਨੇ ਮਿ੍ਤਕ ਬਲਵੰਤ ਸਿੰਘ ਦੀ ਪਤਨੀ ਦੀ ਸ਼ਿਕਾਇਤ 'ਤੇ ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਮੁਅੱਤਲ ਚੀਫ ਫਾਇਨੈਂਸ ਅਫਸਰ ਅਮਿਤ ਦੀਵਾਨ, ਆਸ਼ੀਸ਼ ਗੋਗੀਆ ਅਤੇ ਰਾਜੇਸ਼ ਨੂੰ ਨਾਮਜ਼ਦ ਕੀਤਾ ਹੈ | ਪੁਲਿਸ ਅਧਿਕਾਰੀਆਂ ਮੁਤਾਬਕ ਉਕਤ ਤਿੰਨਾਂ ਉੱਤੇ ਬਲਵੰਤ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਲਗਾਏ ਗਏ ਹਨ | ਇਸ ਸਬੰਧੀ ਜਾਂਚ ਅਧਿਕਾਰੀ ਵਿਵੇਕ ਸ਼ਰਮਾ ਵਲੋਂ ਪੁਸ਼ਟੀ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਇਹ ਸਾਰੇ ਅਧਿਕਾਰੀ ਪੰਚਕੂਲਾ ਦੇ ਸੈਕਟਰ-6 ਸਥਿਤ ਐਚ.ਪੀ.ਜੀ.ਸੀ.ਐਲ ਦਫ਼ਤਰ ਵਿਚ ਤਾਇਨਾਤ ਰਹੇ ਹਨ | ਇਸ ਮਾਮਲੇ ਨਾਲ ਜੁੜੀ ਇਕ ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਅਮਿਤ ਦੀਵਾਨ ਪਹਿਲਾਂ ਹੀ 590 ਕਰੋੜ ਦੇ ਆਈ.ਡੀ.ਐਫ.ਸੀ ਫਰਸਟ ਬੈਂਕ ਘੋਟਾਲੇ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹੈ | ਦੱਸਿਆ ਜਾ ਰਿਹਾ ਹੈ ਕਿ ਇਸੇ ਕੇਸ ਵਿਚ ਸੀ.ਬੀ.ਆਈ ਵਲੋਂ ਸੋਮਵਾਰ ਨੂੰ ਬਲਵੰਤ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਪਰ ਉਸ ਤੋਂ ਪਹਿਲਾਂ ਹੀ ਉਸ ਨੇ ਇਹ ਕਦਮ ਚੁੱਕ ਲਿਆ | ਮੰਗਲਵਾਰ ਸਵੇਰੇ ਮਿ੍ਤਕ ਦੀ ਪਤਨੀ ਪ੍ਰਮੀਲਾ ਅਤੇ ਭਰਾ ਕਿ੍ਸ਼ਨ ਤੇ ਅਸ਼ੋਕ ਸੈਕਟਰ-16 ਸਥਿਤ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਨੇ ਪੁਲਿਸ ਅੱਗੇ ਆਪਣੇ ਬਿਆਨ ਦਰਜ ਕਰਵਾਏ | ਦੇਰ ਸ਼ਾਮ ਪੁਲਿਸ ਵਲੋਂ ਪੋਸਟਮਾਰਟਮ ਕਰਵਾ ਕੇ ਮਿ੍ਤਕ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ | ਇਸ ਮੌਕੇ ਮਿ੍ਤਕ ਦੇ ਭਰਾ ਰਾਜਪਾਲ ਨੇ ਦੱਸਿਆ ਕਿ ਬਲਵੰਤ ਸਿੰਘ ਦਾ ਅੰਤਿਮ ਸੰਸਕਾਰ ਉਸ ਦੇ ਪੈਤਿ੍ਕ ਪਿੰਡ ਮੁੰਡਾ ਹੇੜਾ, ਜ਼ਿਲ੍ਹਾ ਝੱਜਰ ਵਿਖੇ ਬੁੱਧਵਾਰ ਨੂੰ ਕੀਤਾ ਜਾਵੇਗਾ | ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਆਖਰੀ ਸ਼ੂਟਰ ਆਦਿੱਤਿਆ ਉਰਫ਼ ਮੱਖਣ ਨੂੰ ਮੁਹਾਲੀ ਲਿਆਂਦਾ, ਅੱਜ ਅਦਾਲਤ 'ਚ ਕੀਤਾ ਜਾ ਸਕਦੈ ਪੇਸ਼ ਅਗਲੀ ਖ਼ਬਰ ਐਮ.ਏ.ਏ, ਸੀ. ਨੇ ਆਪਣੇ ਏ.ਆਈ. ਟੇਕ ਮਹੋਤਸਵ 2026 ਦਾ ਕੀਤਾ ਸਫਲ ਸਮਾਪਨ <br/>
Ad Position 24