15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਆਖਰੀ ਸ਼ੂਟਰ ਆਦਿੱਤਿਆ ਉਰਫ਼ ਮੱਖਣ ਨੂੰ ਮੁਹਾਲੀ ਲਿਆਂਦਾ, ਅੱਜ ਅਦਾਲਤ 'ਚ ਕੀਤਾ ਜਾ ਸਕਦੈ ਪੇਸ਼

Ad Position 21
No active advertisement
ਅਜੀਤ ਡੈਸਕ 06-05-2026
ਐੱਸ. ਏ. ਐੱਸ. ਨਗਰ, 5 ਮਈ (ਕਪਿਲ ਵਧਵਾ)-ਕਬੱਡੀ ਪ੍ਰਮੋਟਰ ਦਿੱਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦੀ ਹੱਤਿਆ ਦੇ ਮਾਮਲੇ ਵਿਚ ਸ਼ਾਮਿਲ ਦੂਜੇ ਤੇ ਆਖਰੀ ਸ਼ੂਟਰ ਆਦਿੱਤਿਆ ਕਪੂਰ ਉਰਫ਼ ਮੱਖਣ ਨੂੰ ਸੂਤਰਾਂ ਅਨੁਸਾਰ ਮੁਹਾਲੀ ਲਿਆਂਦਾ ਗਿਆ ਹੈ | ਜਾਣਕਾਰੀ ਅਨੁਸਾਰ ਉਸ ਦੀ ਗਿ੍ਫ਼ਤਾਰੀ ਮੁਹਾਲੀ ਏ. ਜੀ. ਟੀ. ਐੱਫ. ਦੀ ਟੀਮ ਵਲੋਂ ਤਿ੍ਪੁਰਾ ਤੋਂ ਐਤਵਾਰ ਰਾਤ ਨੂੰ ਪਾਈ ਗਈ ਸੀ, ਜਿਸ ਤੋਂ ਬਾਅਦ ਹੁਣ ਉਸ ਨੂੰ ਹਵਾਈ ਜਹਾਜ਼ ਰਾਹੀਂ ਮੁਹਾਲੀ ਲਿਆਂਦਾ ਗਿਆ ਹੈ | ਹਾਸਿਲ ਜਾਣਕਾਰੀ ਅਨੁਸਾਰ 15 ਦਸੰਬਰ 2025 ਦੀ ਸ਼ਾਮ ਨੂੰ ਪਿੰਡ ਸੋਹਾਣਾ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਹਨ੍ਹੇਰਾ ਹੁੰਦਿਆਂ ਹੀ ਰਾਣਾ ਬਲਾਚੌਰੀਆ 'ਤੇ ਤਾਬੜ-ਤੋੜ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ | ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ 'ਚ ਮੁੱਖ ਸ਼ੂਟਰ ਕਰਨ ਪਾਠਕ (ਜੋ ਕਿ ਬਾਅਦ 'ਚ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਸੀ) ਦੇ ਸਾਥੀ ਆਦਿੱਤਿਆ ਉਰਫ਼ ਮੱਖਣ ਨੂੰ ਹੁਣ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਮਾਮਲੇ 'ਚ ਇਕ ਹੋਰ ਮੁਲਜ਼ਮ ਹਰਪਿੰਦਰ ਸਿੰਘ ਉਰਫ਼ ਮਿੱਡੀ ਨੂੰ ਵੀ ਪੁਲਿਸ ਮੁਕਾਬਲੇ ਦੌਰਾਨ ਢੇਰ ਕੀਤਾ ਜਾ ਚੁੱਕਾ ਹੈ | ਉਥੇ ਹੀ ਮੁਹਾਲੀ ਪੁਲਿਸ ਵਲੋਂ ਇਸ ਕਤਲ ਕਾਂਡ 'ਚ ਟੈਕਸੀ ਡਰਾਈਵਰ ਸਮੇਤ ਕੁੱਲ 8 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਅਦਾਲਤ 'ਚ ਦਾਖ਼ਲ ਕੀਤੀ ਜਾ ਚੁੱਕੀ ਹੈ | ਸੂਤਰਾਂ ਮੁਤਾਬਕ ਮੁਹਾਲੀ ਲਿਆਂਦੇ ਗਏ ਸ਼ੂਟਰ ਆਦਿੱਤਿਆ ਨੂੰ ਸੰਭਾਵੀ ਤੌਰ 'ਤੇ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਮਾਮਲੇ ਦੇ ਹੋਰਨਾਂ ਪੱਖਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਅੰਤਰਰਾਜੀ ਹਥਿਆਰ ਤਸਕਰ ਗਰੋਹ ਦਾ 21 ਸਾਲਾ ਮੈਂਬਰ 3 ਦੇਸੀ ਕੱਟਿਆਂ ਤੇ 6 ਜ਼ਿੰਦਾ ਕਾਰਤੂਸਾਂ ਸਮੇਤ ਗਿ੍ਫ਼ਤਾਰ <br/> ਅਗਲੀ ਖ਼ਬਰ ਐੱਚ.ਪੀ.ਜੀ.ਸੀ.ਐੱਲ ਦੇ ਸਾਬਕਾ ਸੀ.ਐੱਫ.ਓ ਸਮੇਤ ਤਿੰਨ ਨਾਮਜ਼ਦ, ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਹੇਠ ਮਾਮਲਾ ਦਰਜ
Ad Position 24