12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੁਲਿਸ ਵਲੋਂ 11 ਭਗੌੜੇ ਮੁਲਜ਼ਮ ਕਾਬੂ <br/>

Ad Position 21
No active advertisement
ਅਜੀਤ ਡੈਸਕ 09-05-2026
ਚੰਡੀਗੜ੍ਹ, 8 ਮਈ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਪੀ. ਓ. ਤੇ ਸੰਮਨ ਸਟਾਫ ਵਲੋਂ ਕੁੱਲ 11 ਭਗੌੜੇ ਅਤੇ ਪ੍ਰੋਕਲੇਮਡ ਅਫੈਂਡਰਾਂ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ | ਇਹ ਕਾਰਵਾਈ ਇੰਸਪੈਕਟਰ ਹਰਭਜਨ ਸਿੰਘ ਦੀ ਅਗਵਾਈ ਹੇਠ ਕੀਤੀ ਗਈ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ 11 ਮੁਲਜ਼ਮਾਂ ਵਿਚੋਂ ਦੋ ਰਾਜ ਪੱਧਰੀ ਕੇਸਾਂ ਦੇ ਭਗੌੜੇ, ਸੱਤ ਚੈੱਕ ਬਾਊਾਸ ਮਾਮਲਿਆਂ ਤੇ ਦੋ ਖਪਤਕਾਰ ਅਦਾਲਤ ਦੇ ਮਾਮਲਿਆਂ ਨਾਲ ਸਬੰਧਤ ਸਨ | ਪੁਲਿਸ ਅਨੁਸਾਰ ਗੌਰਵ ਕੁਮਾਰ ਨੂੰ ਥਾਣਾ ਸੈਕਟਰ-36 ਵਿਚ ਦਰਜ ਐਨ.ਡੀ.ਪੀ.ਐੱਸ. ਐਕਟ ਦੇ ਕੇਸ ਵਿਚ ਗਿ੍ਫ਼ਤਾਰ ਕੀਤਾ ਗਿਆ | ਉਸ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ | ਇਸੇ ਤਰ੍ਹਾਂ ਵਿਸ਼ਾਲ ਉਰਫ ਕਾਲੂ ਨੂੰ ਥਾਣਾ ਸੈਕਟਰ-39 ਦੇ ਕੁੱਟਮਾਰ ਤੇ ਧਮਕੀ ਦੇ ਮਾਮਲੇ ਵਿਚ ਗਿ੍ਫ਼ਤਾਰ ਕਰਕੇ ਨਿਆਇਕ ਹਿਰਾਸਤ 'ਚ ਭੇਜਿਆ ਗਿਆ | ਇਸ ਤੋਂ ਇਲਾਵਾ ਧਾਰਾ 138 ਐਨ. ਆਈ. ਐਕਟ ਤਹਿਤ ਦਰਜ ਚੈੱਕ ਬਾਊਾਸ ਮਾਮਲਿਆਂ 'ਚ ਸੰਤੋਸ਼ ਪੈਨੁਲੀ, ਬਰਖਾ ਰਾਮ, ਮੁੰਨਾ, ਜੀਵਨ ਸਿੰਘ, ਰਿਸ਼ੀ ਚੌਹਾਨ, ਅਨੀਤਾ ਦੇਵੀ ਤੇ ਮਨੀਸ਼ ਗਰਗ ਨੂੰ ਗਿ੍ਫ਼ਤਾਰ ਕੀਤਾ ਗਿਆ | ਅਦਾਲਤ 'ਚ ਪੇਸ਼ੀ ਤੋਂ ਬਾਅਦ ਸਾਰੇ ਮੁਲਜ਼ਮਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ | ਖਪਤਕਾਰ ਅਦਾਲਤ ਦੇ ਮਾਮਲੇ 'ਚ ਜਗਜੀਤ ਸਿੰਘ ਅਤੇ ਨਿਰਮਲ ਕੌਰ ਨੂੰ ਵੀ ਕਾਬੂ ਕੀਤਾ ਗਿਆ, ਜਿਨ੍ਹਾਂ ਨੂੰ ਐੱਸ. ਏ. ਐੱਸ. ਨਗਰ ਸਥਿਤ ਖਪਤਕਾਰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਜ਼ਮਾਨਤ ਮਿਲ ਗਈ |

Ad Position 22
No active advertisement
ਪਿਛਲੀ ਖ਼ਬਰ ਮਾਮਲਾ ਪ੍ਰਸਤਾਵਿਤ ਕਿਰਾਏਦਾਰੀ ਐਕਟ ਦਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਵਕੀਲਾਂ ਵਲੋਂ ਹੜਤਾਲ ਅਗਲੀ ਖ਼ਬਰ ਮਜੀਠਾ ਹਲਕੇ 'ਚ 'ਆਪ' ਸਰਕਾਰ ਦੇ ਰਾਜ ਅੰਦਰ ਕਰੋੜਾਂ ਰੁਪਏ ਦੇ ਕਰਵਾਏ ਵਿਕਾਸ ਕੰਮ ਮੇਰੀ ਜਿੱਤ ਲਈ ਹੋਣਗੇ ਸਹਾਈ- ਤਲਬੀਰ
Ad Position 24