12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮਾਮਲਾ ਪ੍ਰਸਤਾਵਿਤ ਕਿਰਾਏਦਾਰੀ ਐਕਟ ਦਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਵਕੀਲਾਂ ਵਲੋਂ ਹੜਤਾਲ

Ad Position 21
No active advertisement
ਅਜੀਤ ਡੈਸਕ 09-05-2026
ਚੰਡੀਗੜ੍ਹ, 8 ਮਈ (ਮਾਰਕੰਡਾ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੈਕਟਰ 43 ਚੰਡੀਗੜ੍ਹ ਦੀ ਮੀਟਿੰਗ ਬਾਰ ਰੂਮ ਵਿਚ ਹੋਈ ਜਿਸ 'ਚ ਮੌਜੂਦਾ ਮੈਂਬਰਾਂ ਦੀ ਹਾਜ਼ਰੀ ਵਿਚ ਸਰਬਸੰਮਤੀ ਨਾਲ ਪ੍ਰਸਤਾਵਿਤ ਕਿਰਾਏਦਾਰੀ ਐਕਟ ਦੇ ਵਿਰੋਧ ਵਿਚ ਆਉਣ ਵਾਲੇ ਬੁੱਧਵਾਰ ਤੱਕ 5 ਦਿਨਾਂ ਲਈ ਮੁਕੰਮਲ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਗਿਆ | ਮੌਜੂਦਾ ਮੈਂਬਰਾਂ ਨੇ ਦੱਸਿਆ ਕਿ ਹੜਤਾਲ ਦੇ ਸਮੇਂ ਦੌਰਾਨ ਟਰੈਫ਼ਿਕ ਚਲਾਨ ਸਮੇਤ ਕਿਸੇ ਵੀ ਮਾਮਲੇ 'ਤੇ ਐਡਵੋਕੇਟ ਪੇਸ਼ ਨਹੀਂ ਹੋਣਗੇ | ਨੋਟਰੀਆਂ ਤੇ ਕਮਿਸ਼ਨਰਾਂ ਸਮੇਤ ਸਾਰੇ ਮੈਂਬਰ ਵੀ ਉਕਤ ਹੜਤਾਲ 'ਚ ਹਿੱਸਾ ਵੀ ਲੈਣਗੇ | ਮੀਟਿੰਗ 'ਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜੇਕਰ ਕੋਈ ਕੋਰਟ 'ਚ ਪੇਸ਼ ਹੁੰਦਾ ਹੈ ਤਾਂ ਉਨ੍ਹਾਂ ਵਿਰੁੱਧ ਜੁਰਮਾਨਾ ਲਗਾਇਆ ਜਾਵੇਗਾ, ਜਿਹੜਾ ਕਿ ਉਨ੍ਹਾਂ ਦੇ ਸੀਨੀਅਰ ਵਕੀਲ ਨੂੰ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਕਿਰਾਏਦਾਰੀ ਐਕਟ ਦੇ ਸੰਬੰਧ ਵਿਚ ਇਕ ਢੁਕਵੀਂ ਰਿੱਟ ਪਟੀਸ਼ਨ ਦਾਇਰ ਕਰਨ ਲਈ ਇਕ 5 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ | ਹੜਤਾਲ ਦੇ ਅਖੀਰੀ ਦਿਨ ਬੁੱਧਵਾਰ ਨੂੰ ਅੱਗੇ ਦੇ ਫ਼ੈਸਲੇ ਲੈਣ ਲਈ ਇਕ ਵਾਰ ਫਿਰ ਮੀਟਿੰਗ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਕੰਵਰ ਉਦੈ ਸਿੰਘ ਰਾਠੌੜ 'ਆਪ' 'ਚ ਸ਼ਾਮਿਲ <br/> ਅਗਲੀ ਖ਼ਬਰ ਪੁਲਿਸ ਵਲੋਂ 11 ਭਗੌੜੇ ਮੁਲਜ਼ਮ ਕਾਬੂ <br/>
Ad Position 24