11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਭਾਜਪਾ ਨੇ ਪੱਛਮੀ ਬੰਗਾਲ 'ਚ ਭਾਰੀ ਬਹੁਮਤ ਤੇ ਇਤਿਹਾਸਕ ਜਿੱਤ ਕੀਤੀ ਪ੍ਰਾਪਤ : ਅਗਰਵਾਲ

Ad Position 21
No active advertisement
ਅਜੀਤ ਡੈਸਕ 09-05-2026
ਕੁਰਾਲੀ, 8 ਮਈ (ਬਿੱਲਾ ਅਕਾਲਗੜ੍ਹੀਆ)- ਸੀਨੀਅਰ ਭਾਜਪਾ ਆਗੂ ਬਲਬੀਰ ਚੰਦ ਅਗਰਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਭਾਰੀ ਬਹੁਮਤ ਅਤੇ ਇਤਿਹਾਸਕ ਜਿੱਤ ਪ੍ਰਾਪਤ ਕਰਦਿਆਂ 206 ਸੀਟਾਂ ਪ੍ਰਾਪਤ ਕੀਤੀਆਂ ਹਨ, ਜੋ ਕਿ ਸਾਰੇ ਭਾਰਤੀਆਂ ਲਈ ਇਕ ਇਤਿਹਾਸਕ ਤੇ ਖੁਸ਼ੀ ਦਾ ਪਲ ਹੈ | ਅਗਰਵਾਲ ਨੇ ਕਿਹਾ ਕਿ ਭਾਜਪਾ ਨੇ ਟੀ. ਐਮ. ਸੀ. ਦੇ ਗੜ੍ਹ 'ਚ ਪ੍ਰਵੇਸ਼ ਕੀਤਾ ਹੈ ਤੇ ਮੁਸਲਿਮ ਬਹੁਗਿਣਤੀ ਵਾਲੇ ਖੇਤਰਾਂ ਵਿਚ ਜਿੱਤ ਹਾਸਿਲ ਕੀਤੀ ਹੈ | ਇਹ ਜਿੱਤ ਤਿ੍ਣਮੂਲ ਕਾਂਗਰਸ ਦੇ ਸ਼ਾਸਨ ਵਿਰੁੱਧ ਇਕ ਤਬਦੀਲੀ ਦਾ ਸੰਕੇਤ ਹੈ | ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ, ਅਸਾਮ ਤੇ ਪੁਡੂੁਚੇਰੀ ਵਿਚ ਭਾਜਪਾ ਸਰਕਾਰ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਨੇਤਾ ਸਮੀਰ ਭੱਟਾਚਾਰੀਆ, ਸੁਦੇਂਦੂ ਅਧਿਕਾਰੀ ਤੇ ਭਾਜਪਾ ਨੇਤਾ, ਸਮਰਥਕਾਂ ਤੇ ਵਰਕਰਾਂ ਸਮੇਤ ਪੂਰਾ ਦੇਸ਼ ਵਧਾਈ ਦਾ ਹੱਕਦਾਰ ਹੈ |

Ad Position 22
No active advertisement
ਪਿਛਲੀ ਖ਼ਬਰ ਆਇਜੈਕ ਲਕਸ ਨੇ ਮੋਹਾਲੀ 'ਚ ਪੇਸ਼ ਕੀਤੀ ਐਡਵਾਂਸ ਬਾਡੀ ਸਕਲਪਟਿੰਗ ਤਕਨੀਕ <br/> ਅਗਲੀ ਖ਼ਬਰ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਉਣਾ ਹੀ ਸਾਡਾ ਮੁੱਖ ਮਕਸਦ-ਬਾਬਾ ਬਲਵਿੰਦਰ ਸਿੰਘ
Ad Position 24