11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਉਣਾ ਹੀ ਸਾਡਾ ਮੁੱਖ ਮਕਸਦ-ਬਾਬਾ ਬਲਵਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 09-05-2026
ਬਾਘਾ ਪੁਰਾਣਾ, 8 ਮਈ (ਗੁਰਮੀਤ ਸਿੰਘ ਮਾਣੂੰਕੇ)-ਗੁਰਦੁਆਰਾ ਪਾਤਿਸ਼ਾਹੀ ਛੇਵੀਂ ਖੁਮਾਣੀਸਰ ਸਾਹਿਬ ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨਾਲ ਪ੍ਰਵਚਨ ਕਰਦਿਆਂ ਕਿਹਾ ਕਿ ਇਸ ਅਸਥਾਨ ਦਾ ਮੁੱਖ ਉਦੇਸ਼ ਸੰਗਤਾਂ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਲੜ ਲਾਉਣਾ ਹੈ ਤਾਂ ਜੋ ਉਹ ਪਤਿਤਪੁਣਾ ਛੱਡ ਕੇ ਗੁਰੂ ਵਾਲੇ ਬਣ ਸਕਣ | ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਉਣਾ ਬਹੁਤ ਜਰੂਰੀ ਹੈ ਕਿਉਂਕਿ ਇਹ ਨੌਜਵਾਨੀ ਸਾਡੀ ਕੌਮ ਤੇ ਸਾਡੇ ਦੇਸ਼ ਦਾ ਭਵਿੱਖ ਹੈ | ਉਨ੍ਹਾਂ ਕਿਹਾ ਕਿ ਅੱਜ ਤੇਜ਼ੀ ਨਾਲ ਨੌਜਵਾਨਾਂ ਦੇ ਸਿਰਾਂ ਤੋਂ ਦਸਤਾਰਾਂ, ਦਾੜ੍ਹੀ ਤੇ ਕੇਸ ਗ਼ਾਇਬ ਹੁੰਦੇ ਜਾ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ ਤੇ ਇਸ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ ਜੇਕਰ ਬੱਚਿਆਂ ਨੂੰ ਬਚਪਨ ਤੋਂ ਹੀ ਸਿੱਖੀ ਨਾਲ ਜੋੜਿਆ ਜਾਵੇ ਕਿਉਂਕਿ ਜੇਕਰ ਜੜ੍ਹ ਮਜ਼ਬੂਤ ਹੋਵੇਗੀ ਤਾਂ ਇਹ ਬੱਚੇ ਵੱਡੇ ਹੋ ਕੇ ਕਦੇ ਵੀ ਡੋਲਣਗੇ ਨਹੀਂ | ਬਾਬਾ ਬਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਜੋ ਸਮਾਜ ਵਿਚ ਧਾਰਮਿਕ ਵਖਰੇਵੇਂ ਵਧ ਰਹੇ ਹਨ ਇਹ ਵੀ ਇਸੇ ਕਰਕੇ ਹੀ ਹੈ ਕਿ ਨੌਜਵਾਨੀ ਆਪੋ ਆਪਣੇ ਧਰਮਾਂ ਦੇ ਗਿਆਨ ਤੋਂ ਕੋਰੀ ਹੈ ਕਿਉਂਕਿ ਕੋਈ ਵੀ ਧਰਮ ਵੈਰ ਵਿਰੋਧ ਨਹੀਂ ਸਿਖਾਉਂਦਾ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਣੇ ਵਿਰਸੇ ਆਪਣੇ ਧਰਮ ਨਾਲ ਜੁੜ ਕੇ ਹੀ ਇਨਸਾਨੀਅਤ ਨੂੰ ਬਚਾਇਆ ਜਾ ਸਕਦਾ ਹੈ ਜੋ ਕਿ ਅੱਜ ਦੇ ਸਵਾਰਥੀ ਸਮੇਂ ਵਿਚ ਬੇਹੱਦ ਜਰੂਰੀ ਹੈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਪੱਛਮੀ ਬੰਗਾਲ 'ਚ ਭਾਰੀ ਬਹੁਮਤ ਤੇ ਇਤਿਹਾਸਕ ਜਿੱਤ ਕੀਤੀ ਪ੍ਰਾਪਤ : ਅਗਰਵਾਲ ਅਗਲੀ ਖ਼ਬਰ ਪਿੰਡ ਲੰਡੇ 'ਚ ਨੌਜਵਾਨ ਦੀ ਸ਼ੱਕੀ ਹਾਲਤ 'ਚ ਲਾਸ਼ ਮਿਲਣ ਨਾਲ ਫੈਲੀ ਸਨਸਨੀ
Ad Position 24