11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪਿੰਡ ਲੰਡੇ 'ਚ ਨੌਜਵਾਨ ਦੀ ਸ਼ੱਕੀ ਹਾਲਤ 'ਚ ਲਾਸ਼ ਮਿਲਣ ਨਾਲ ਫੈਲੀ ਸਨਸਨੀ

Ad Position 21
No active advertisement
ਅਜੀਤ ਡੈਸਕ 09-05-2026
ਸਮਾਲਸਰ, 8 ਮਈ (ਗੁਰਜੰਟ ਕਲਸੀ ਲੰਡੇ)-ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਪਿੰਡ ਲੰਡੇ ਵਿਚ ਇਕ ਨੌਜਵਾਨ ਦੀ ਦਰਖਤ ਨਾਲ ਸ਼ੱਕੀ ਹਾਲਤ ਵਿਚ ਲਟਕਦੀ ਲਾਸ਼ ਮਿਲਣ ਨਾਲ ਹਲਕੇ ਵਿਚ ਸਨਸਨੀ ਫੈਲ ਗਈ ਹੈ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਦਰਖਤ ਨਾਲੋਂ ਉਤਾਰਿਆ | ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ (32) ਪੁੱਤਰ ਟੇਕ ਸਿੰਘ ਉਰਫ਼ ਟਿੱਕਾ ਕੌਮ ਮਜ਼੍ਹਬੀ ਸਿੱਖ ਬੀਤੀ ਦੇਰ ਸ਼ਾਮ ਤੋਂ ਹੀ ਘਰੋਂ ਬਾਹਰ ਗਿਆ ਹੋਇਆ ਸੀ | ਮਨਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹ ਬੀਤੀ ਰਾਤ ਤੋਂ ਹੀ ਮਨਪ੍ਰੀਤ ਸਿੰਘ ਨੂੰ ਫ਼ੋਨ ਕਰ ਰਹੇ ਸਨ ਪਰ ਉਹ ਫ਼ੋਨ ਹੀ ਨਹੀਂ ਚੁੱਕ ਰਿਹਾ ਸੀ ਤੇ ਕਰੀਬ ਸਵੇਰੇ ਪੰਜ ਕੁ ਵਜੇ ਉਸ ਦਾ ਫ਼ੋਨ ਬੰਦ ਹੋ ਗਿਆ | ਸਵੇਰੇ ਕਰੀਬ ਛੇ ਕੁ ਵਜੇ ਕੋਈ ਕਿਸਾਨ ਟਰੈਕਟਰ ਲੈ ਕੇ ਪਿੰਡ ਲੰਡੇ ਤੋਂ ਗੁਰੂਸਰ ਰੋਡ ਆਪਣੇ ਖੇਤਾਂ ਵੱਲ ਗਿਆ ਤਾਂ ਉਸ ਨੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਦੇ ਕਮਰਿਆਂ ਦੇ ਪਿਛਲੇ ਹਿੱਸੇ ਚਾਰਦੀਵਾਰੀ ਅੰਦਰ ਵਿਚ ਇਕ ਦਰਖਤ ਨਾਲ ਲਟਕਦੀ ਲਾਸ਼ ਵੇਖੀ ਤਾਂ ਉਸ ਨੇ ਨੇੜਲੇ ਘਰਾਂ ਨੂੰ ਸੂਚਿਤ ਕੀਤਾ | ਜਦ ਇਹ ਘਟਨਾ ਪਿੰਡ ਵਿਚ ਫੈਲੀ ਤਾਂ ਟੇਕ ਸਿੰਘ ਦੇ ਪਰਿਵਾਰ ਨੇ ਸਕੂਲ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਪੁੱਤਰ ਦੀ ਲਾਸ਼ ਦਰਖਤ ਨਾਲ ਲਟਕ ਰਹੀ ਸੀ | ਇਸ ਦੌਰਾਨ ਹੀ ਲੋਕ ਸਕੂਲ ਵਿਚ ਜੁੜਨੇ ਸ਼ੁਰੂ ਹੋ ਗਏ ਤਾਂ ਤੁਰੰਤ ਸਮਾਲਸਰ ਥਾਣੇ ਵਿਚ ਪੁਲਿਸ ਨੂੰ ਸੂਚਿਤ ਕੀਤਾ ਗਿਆ | ਸਮਾਲਸਰ ਪੁਲਿਸ ਦੀ ਟੀਮ ਨੇ ਮੌਕੇ 'ਤੇ ਆ ਕੇ ਲਾਸ਼ ਨੂੰ ਦਰਖਤ ਨਾਲੋਂ ਉਤਾਰਿਆ | ਇਸ ਉਪਰੰਤ ਬਾਘਾ ਪੁਰਾਣਾ ਦੇ ਡੀ.ਐਸ.ਪੀ. ਦਲਬੀਰ ਸਿੰਘ ਸਿੱਧੂ ਵੀ ਮੌਕੇ 'ਤੇ ਪਹੁੰਚ ਗਏ | ਪੀੜਤ ਪਰਿਵਾਰ ਮੰਗ ਕਰ ਰਿਹਾ ਸੀ ਕਿ ਦੋਸ਼ੀਆਂ ਦੀ ਜਦ ਤੱਕ ਪੜਤਾਲ ਨਹੀਂ ਹੁੰਦੀ ਅਤੇ ਪੁਲਿਸ ਗਿ੍ਫ਼ਤਾਰ ਨਹੀਂ ਕਰਦੀ ਉਹ ਲਾਸ਼ ਨੂੰ ਇਥੋਂ ਚੁੱਕਣ ਨਹੀਂ ਦੇਣਗੇ | ਇਸ ਉਪਰੰਤ ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਬਰਾੜ, ਅੰਮਿ੍ਤਪਾਲ ਸਿੰਘ ਬਰਾੜ, ਬੇਅੰਤ ਸਿੰਘ ਬਰਾੜ ਆਦਿ ਨੇ ਪੁਲਿਸ ਪ੍ਰਸ਼ਾਸਨ ਨਾਲ ਸਹਿਯੋਗ ਕੀਤਾ | ਪੁਲਿਸ ਨੇ ਪੀੜਤ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਜਲਦੀ ਤੋਂ ਜਲਦੀ ਘਟਨਾ ਦੀ ਤਹਿ ਤੱਕ ਪੜਤਾਲ ਕਰਨਗੇ | ਇਸ ਉਪਰੰਤ ਹੀ ਲਾਸ਼ ਨੂੰ ਪੋਸਟ ਮਾਰਟਮ ਲਈ ਰਵਾਨਾ ਕਰ ਦਿੱਤਾ ਗਿਆ ਅਤੇ ਪੁਲਿਸ ਤੁਰੰਤ ਹੀ ਸਕੂਲ ਵਿਚ ਲੱਗੇ ਅਤੇ ਆਂਢ ਗੁਆਂਢ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਪੜਤਾਲ ਵਿਚ ਜੁੱਟ ਗਈ | 32 ਸਾਲਾ ਮਨਪ੍ਰੀਤ ਸਿੰਘ ਅਜੇ ਕੁਆਰਾ ਸੀ ਅਤੇ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਸੀ | ਲੋਕਾਂ ਦੇ ਅਨੁਸਾਰ ਉਹ ਇਕ ਸ਼ਰੀਫ਼ ਲੜਕਾ ਸੀ ਅਤੇ ਉਸ ਨੂੰ ਕਦੇ ਵੀ ਕਿਸੇ ਨਾਲ ਲੜਦਾ ਝਗੜਦਾ ਨਹੀਂ ਦੇਖਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਉਣਾ ਹੀ ਸਾਡਾ ਮੁੱਖ ਮਕਸਦ-ਬਾਬਾ ਬਲਵਿੰਦਰ ਸਿੰਘ ਅਗਲੀ ਖ਼ਬਰ ਥਾਣਾ ਮੁਖੀ ਜਨਕ ਰਾਜ ਵਲੋਂ ਮੇਨ ਚੌਂਕ 'ਚ ਵਿਸ਼ੇਸ਼ ਨਾਕਾਬੰਦੀ
Ad Position 24