ਚੰਡੀਗੜ੍ਹ, 8 ਮਈ (ਅ.ਬ.)- ਆਪਣੇ ਕੰਪੈਕਟ ਸਮਾਰਟ ਫੋਨਾਂ ਦੀ ਕਾਮਯਾਬੀ ਨੂੰ ਅੱਗੇ ਵਧਾਉਂਦੇ ਹੋਏ, ਵੀਵੋ ਇੰਡੀਆ ਨੇ ਨਵਾਂ ਵੀਵੋ ਐਕਸ-300 ਐੱਫ.ਈ. ਲਾਂਚ ਕੀਤਾ ਹੈ | ਨਵੀਂ ਪੀੜੀ ਨੰੂ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਇਹ ਸਮਾਰਟਫੋਨ ਸਟਾਈਲ ਅਤੇ ਪਰਫਾਰਮੈਂਸ ਦਾ ਸ਼ਾਨਦਾਰ ਮੇਲ ਹੈ, ਇਸ ਵਿਚ ਫਲੈਗਸ਼ਿਪ ਲੈਵਲ ਦੀ ਪਰਫਾਰਮੈਂਸ, ਆਧੁਨਿਕ ਜਾਇਸ ਇਮੇਜਿੰਗ ਅਤੇ 16.04 ਸੈਂਟੀਮੀਟਰ ਫਲੈਟ ਸਕਰੀਨ ਡਿਸਪਲੇ ਦਿੱਤਾ ਗਿਆ ਹੈ | ਇਸ ਦਾ ਸਲੀਕ ਡਿਜ਼ਾਈਨ ਇਸ ਨੂੰ ਇੱਕ ਹੱਥ ਨਾਲ ਆਸਾਨੀ ਨਾਲ ਵਰਤਣਯੋਗ ਬਣਾਉਂਦਾ ਹੈ | ਐਕਸ-300 ਐੱਫ.ਈ. ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਤੁਹਾਡੇ ਸਟਾਈਲ ਨੂੰ ਹੋਰ ਵੀ ਨਿਖਾਰੇ ਅਤੇ ਨਾਲ ਹੀ ਸ਼ਾਨਦਾਰ ਇਮੇਜਿੰਗ ਤੇ ਤਗੜੀ ਪਰਫਾਰਮੈਂਸ ਦਾ ਅਨੁਭਵ ਦੇਵੇ | ਵੀਵੋ ਐਕਸ-300 ਐੱਫ.ਈ. ਤਿੰਨ ਆਕਰਸ਼ਕ ਰੰਗਾਂ - ਅਰਬਨ ਔਲਿਵ, ਲਾਇਲੈਕ ਪਰਪਲ ਤੇ ਨੋਆਰ ਬਲੈਕ 'ਚ ਉਪਲਬਧ ਹੈ | ਫ਼ੋਨ ਨੂੰ ਲਾਂਚ ਕਰਨ ਮੌਕੇ ਵਿਕਾਸ ਟਾਗਰਾ ਪ੍ਰੋਡਕਟ ਮੈਨੇਜਮੈਂਟ ਮੁਖੀ - ਐਕਸ ਸੀਰੀਜ਼ ਵੀਵੋ ਇੰਡੀਆ ਨੇ ਕਿਹਾ ਕਿ ਸਾਡੇ ਕੰਪੈਕਟ ਫਲੈਗਸ਼ਿਪ ਪੋਰਟ ਫੋਲਿਓ ਨੂੰ ਮਿਲੀ ਸ਼ਾਨਦਾਰ ਪ੍ਰਤੀਕਿਰਿਆ ਇਹ ਸਾਬਤ ਕਰਦੀ ਹੈ ਕਿ ਅੱਜ ਦੇ ਗਾਹਕ ਅਜਿਹੇ ਸਮਾਰਟਫੋਨ ਚਾਹੁੰਦੇ ਹਨ ਜੋ ਪ੍ਰੀਮੀਅਮ ਪਰਫਾਰਮੈਂਸ ਦੇ ਨਾਲ ਇਹੋ ਜਿਹਾ ਡਿਜ਼ਾਈਨ ਵੀ ਦੇਣ ਜੋ ਉਨ੍ਹਾਂ ਦੀ ਜੀਵਨ ਸ਼ੈਲੀ ਨਾਲ ਬਾਖ਼ੂਬੀ ਮੇਲ ਖਾਂਦਾ ਹੋਵੇ |