ਚੰਡੀਗੜ੍ਹ, 8 ਮਈ (ਅ.ਬ.)- ਐੱਲ.ਜੀ. ਇਲੈਕਟ੍ਰਾਨਿਕਸ ਇੰਡੀਆ ਨੇ ਆਪਣੇ ਘਰੇਲੂ ਉਪਕਰਨਾਂ ਦੇ ਪੋਰਟਫੋਲੀਓ ਦਾ ਵੱਡਾ ਵਿਸਤਾਰ ਕਰਦਿਆਂ 2026 ਲਈ ਨਵੀਂ ਕਿਫਾਇਤੀ-ਪ੍ਰੀਮੀਅਮ ਤੇ ਪ੍ਰੀਮੀਅਮ ਰੇਂਜ ਲਾਂਚ ਕੀਤੀ ਹੈ¢ ਕੰਪਨੀ ਵੱਲੋਂ ਪੇਸ਼ ਕੀਤੇ ਗਏ ਨਵੇਂ ਉਤਪਾਦਾਂ ਵਿਚ ਫ੍ਰੈਂਚ ਡੋਰ ਰੈਫਿ੍ਜਰੇਟਰ, ਏ.ਆਈ. ਡੀ.ਡੀ. ਵਾਸ਼ਿੰਗ ਮਸ਼ੀਨਾਂ, ਕਨਵਰਟੀਬਲ ਓਵਨ ਤੇ ਟਰੂ ਸਟੀਮ ਡਿਸ਼ ਵਾਸ਼ਰ ਸ਼ਾਮਲ ਹਨ | ਇਸ ਦੇ ਨਾਲ ਹੀ ਕੰਪਨੀ ਨੇ ਆਪਣੀ ਲੋਕਪਿ੍ਯ 'ਅਸੈਂਸ਼ੀਅਲ ਸੀਰੀਜ਼' ਦਾ ਵੀ ਵਿਸਤਾਰ ਕੀਤਾ ਹੈ, ਜਿਸ ਨੂੰ ਖ਼ਾਸ ਤੌਰ 'ਤੇ ਭਾਰਤੀ ਪਰਿਵਾਰਾਂ ਦੀਆਂ ਜ਼ਰੂਰਤਾਂ ਤੇ ਬਜਟ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ | ਕੰਪਨੀ ਅਨੁਸਾਰ ਇਹ ਨਵੀਂ ਰੇਂਜ ਆਧੁਨਿਕ ਡਿਜ਼ਾਈਨ, ਉੱਚ ਤਕਨਾਲੋਜੀ ਤੇ ਭਰੋਸੇਯੋਗ ਕਾਰਗੁਜ਼ਾਰੀ ਦਾ ਸੁਮੇਲ ਹੈ | ਐੱਲ.ਜੀ. ਨੇ ਕਿਹਾ ਕਿ ਇਸ ਦਾ ਉਦੇਸ਼ ਪ੍ਰੀਮੀਅਮ ਤਕਨਾਲੋਜੀ ਨੂੰ ਵੱਧ ਤੋਂ ਵੱਧ ਭਾਰਤੀ ਘਰਾਂ ਤੱਕ ਪਹੁੰਚਾਉਣਾ ਹੈ | ਨਵੀਂ ਰੇਂਜ ਨੂੰ ਭਾਰਤੀ ਖਪਤਕਾਰਾਂ ਦੀਆਂ ਵੱਖ-ਵੱਖ ਲੋੜਾਂ ਤੇ ਜੀਵਨ ਸ਼ੈਲੀ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਵਧੀਆ ਤੇ ਪਹੰੁਚ ਯੋਗ ਤਕਨਾਲੋਜੀ ਦਾ ਅਨੁਭਵ ਮਿਲ ਸਕੇ | ਇਸ ਮੌਕੇ ਐੱਲ.ਜੀ. ਇਲੈਕਟ੍ਰਾਨਿਕਸ ਇੰਡੀਆ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਹਾਂਗ ਜੂ ਜੀਓਨ ਨੇ ਦੱਸਿਆ ਕਿ ਭਾਰਤ ਐੱਲ.ਜੀ. ਇਲੈਕਟ੍ਰਾਨਿਕਸ ਲਈ ਇੱਕ ਰਣਨੀਤਕ ਵਿਕਾਸ ਬਾਜ਼ਾਰ ਹੈ | ਸਾਡਾ ਉਦੇਸ਼ ਸਿਰਫ਼ ਕਾਰੋਬਾਰ ਦਾ ਵਿਸਤਾਰ ਨਹੀਂ, ਸਗੋਂ ਭਾਰਤੀ ਪਰਿਵਾਰਾਂ ਲਈ ਅਰਥਪੂਰਨ ਤੇ ਆਧੁਨਿਕ ਤਕਨਾਲੋਜੀ ਮੁਹੱਈਆ ਕਰਵਾਉਣਾ ਹੈ | ਨਵੀਂ ਅਸੈਂਸ਼ੀਅਲ ਸੀਰੀਜ਼ ਤੇ ਪ੍ਰੀਮੀਅਮ ਰੇਂਜ ਦੇ ਜ਼ਰੀਏ ਅਸੀਂ ਹਰ ਵਰਗ ਦੇ ਖਪਤਕਾਰਾਂ ਲਈ ਨਵੇਂ ਮਾਪਦੰਡ ਸਥਾਪਤ ਕਰ ਰਹੇ ਹਾਂ |