11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਇਕ ਹੀ ਰਾਤ 'ਚ ਪੰਜ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮ 10 ਘੰਟਿਆਂ 'ਚ ਕਾਬੂ

Ad Position 21
No active advertisement
ਅਜੀਤ ਡੈਸਕ 09-05-2026
ਚੰਡੀਗੜ੍ਹ, 8 ਮਈ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣਾਉਣ ਵਾਲੇ ਦੋ ਲੁਟੇਰਿਆਂ ਨੂੰ ਵਾਰਦਾਤਾਂ ਤੋਂ ਸਿਰਫ਼ 10 ਘੰਟਿਆਂ ਅੰਦਰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਮੁਲਜ਼ਮ ਇਕ ਹੀ ਰਾਤ ਵਿਚ ਪੰਜ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ ਤੇ ਛੇਵੀਂ ਵਾਰਦਾਤ ਦੀ ਤਿਆਰੀ ਵਿਚ ਸਨ, ਜਦੋਂ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ | ਮਿਲੀ ਜਾਣਕਾਰੀ ਅਨੁਸਾਰ ਥਾਣਾ ਸੈਕਟਰ-39 ਵਿਚ 7 ਮਈ ਨੂੰ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਸਨ | ਇਹ ਮਾਮਲੇ ਮੋਬਾਈਲ ਫੋਨ, ਨਕਦੀ ਤੇ ਪਰਸ ਝਪਟਣ ਦੀਆਂ ਵਾਰਦਾਤਾਂ ਨਾਲ ਸਬੰਧਤ ਹਨ | ਇੰਸਪੈਕਟਰ ਰਾਜੀਵ ਕੁਮਾਰ, ਐੱਸ. ਐੱਚ. ਓ. ਸੈਕਟਰ-39 ਦੀ ਅਗਵਾਈ ਹੇਠ ਬਣਾਈ ਵਿਸ਼ੇਸ਼ ਟੀਮ ਨੇ ਤਕਨੀਕੀ ਤੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੋਹਿਤ (18) ਤੇ ਅਜੈ (24) ਵਾਸੀਆਨ ਡੱਡੂਮਾਜਰਾ ਕਾਲੋਨੀ ਚੰਡੀਗੜ੍ਹ ਵਜੋਂ ਹੋਈ ਹੈ |
ਪੁਲਿਸ ਮੁਤਾਬਿਕ ਦੋਵੇਂ ਮੁਲਜ਼ਮ ਸ਼ਹਿਰ 'ਚ ਦੇਰ ਰਾਤ ਇਕ ਤੋਂ ਬਾਅਦ ਇਕ ਵਾਰਦਾਤਾਂ ਕਰ ਰਹੇ ਸਨ | ਪੁਲਿਸ ਵਲੋਂ ਦੋਵਾਂ ਮੁਲਜ਼ਮਾਂ ਕੋਲੋਂ ਲੁੱਟਿਆ ਸਾਮਾਨ ਬਰਾਮਦ ਕਰਨ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ | ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਹੋਰ ਵਾਰਦਾਤਾਂ ਵਿਚ ਵੀ ਸ਼ਾਮਲ ਹੋ ਸਕਦੇ ਹਨ ਜਿਸ ਸੰਬੰਧੀ ਜਾਂਚ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਏਅਰਟੈੱਲ ਬਿਜ਼ਨਸ ਨੇ 'ਏਅਰਟੈੱਲ ਸਿਕਿਓਰ ਵਰਕਫੋਰਸ' ਕੀਤਾ ਲਾਂਚ ਅਗਲੀ ਖ਼ਬਰ ਐੱਲ.ਜੀ. ਇਲੈਕਟ੍ਰਾਨਿਕਸ ਇੰਡੀਆ ਨੇ ਘਰੇਲੂ ਉਪਕਰਨਾਂ ਦੀ ਨਵੀਂ ਪ੍ਰੀਮੀਅਮ ਰੇਂਜ ਲਾਂਚ ਕੀਤੀ <br/>
Ad Position 24