10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

'ਅਕਾਲੀ ਦਲ ਵਾਰਿਸ ਪੰਜਾਬ ਦੇ' ਦਾ ਪੰਥਕ ਤੇ ਰਾਜਸੀ ਇਕੱਠ ਭਲਕੇ <br/>

Ad Position 21
No active advertisement
ਅਜੀਤ ਡੈਸਕ 09-05-2026
ਮਾਜਰੀ, 8 ਮਈ (ਕੁਲਵੰਤ ਸਿੰਘ ਧੀਮਾਨ)- ਅਕਾਲੀ ਦਲ ਵਾਰਿਸ ਪੰਜਾਬ ਦਾ ਪੰਥਕ ਤੇ ਰਾਜਸੀ ਇਕੱਠ 10 ਮਈ ਨੂੰ ਕੁਰਾਲੀ-ਸਿਸਵਾਂ ਰੋਡ 'ਤੇ ਫ਼ਤਿਹਗੜ੍ਹ ਪੈਲੇਸ ਨੇੜੇ ਰੱਖਿਆ ਗਿਆ ਹੈ ਪਰ ਇਕੱਤਰਤਾ ਲਈ ਪ੍ਰਸ਼ਾਸਨ ਤੋਂ ਆਗਿਆ ਲੈਣ ਵਾਸਤੇ ਆਗੂ ਅੱਜ ਖੱਜਲ੍ਹ-ਖੁਆਰ ਹੁੰਦੇ ਰਹੇ | ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਕੰਸਾਲਾ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮਿਸਲ ਸਤਲੁਜ ਦੀ ਰੱਖੀ ਰੈਲੀ ਨੂੰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਆਗਿਆ ਨਾ ਲਏ ਜਾਣ ਦੇ ਬਹਾਨੇ ਰੋਕ ਦਿੱਤਾ ਗਿਆ ਸੀ, ਜਿਸ ਦੇ ਚਲਦਿਆਂ ਅਸੀਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਫ਼ਤਿਹਗੜ੍ਹ ਪੈਲੇਸ ਵਿਚ ਪੰਥਕ ਇਕੱਠ ਕਰਨ ਦੀ ਮਨਜੂਰੀ ਲੈਣ ਸੰਬੰਧੀ ਇਕ ਦਰਖਾਸਤ 5 ਮਈ 2026 ਦਿੱਤੀ ਗਈ ਸੀ | ਉਨ੍ਹਾਂ ਦੱਸਿਆ ਕਿ ਡੀ. ਸੀ. ਦੀਆਂ ਹਦਾਇਤਾਂ ਅਨੁਸਾਰ ਐਸ.ਐਸ.ਪੀ. ਮੁਹਾਲੀ, ਐਸ.ਡੀ.ਐਮ. ਖਰੜ ਤੇ ਡੀ.ਐਸ.ਪੀ. ਮੁੱਲਾਂਪੁਰ ਗਰੀਬਦਾਸ ਨੂੰ ਹਦਾਇਤ ਕੀਤੀ ਸੀ ਕਿ ਇਸ ਦੀ ਪੜਤਾਲ ਕਰਕੇ ਰਿਪੋਰਟ ਭੇਜੀ ਜਾਵੇ | ਇਸ ਤੋਂ ਬਾਅਦ ਅਸੀਂ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਈ ਵਾਰ ਰਾਬਤਾ ਕਾਇਮ ਕਰ ਚੁੱਕੇ ਹਾਂ ਪਰ ਡੀ. ਐਸ. ਪੀ. ਮੁੱਲਾਂਪੁਰ ਗਰੀਬਦਾਸ ਤੇ ਪੁਲਿਸ ਥਾਣਾ ਕੁਰਾਲੀ ਦੇ ਮੁੱਖ ਅਫ਼ਸਰ ਵਲੋਂ ਕੋਈ ਗੱਲ ਸਿਰੇ ਨਹੀਂ ਲਗਾਈ ਗਈ | ਉਧਰ ਦੂਜੇ ਪਾਸੇ ਜਦੋਂ ਇਸ ਸੰਬੰਧ 'ਚ ਥਾਣਾ ਮੁਖੀ ਕੁਰਾਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਿਪੋਰਟ ਕਰਕੇ ਭੇਜ ਦਿੱਤੀ ਗਈ ਹੈ ਤੇ ਆਗਿਆ ਐਸ. ਡੀ. ਐਮ. ਖਰੜ ਤੇ ਡੀ. ਐਸ. ਪੀ. ਮੁੱਲਾਂਪੁਰ ਗਰੀਬਦਾਸ ਨੇ ਦੇਣੀ ਹੈ | ਇਸ ਤੋਂ ਬਾਅਦ ਡੀ. ਐਸ. ਪੀ. ਮੁੱਲਾਂਪੁਰ ਗਰੀਬਦਾਸ ਹਰਕੀਰਤ ਸਿੰਘ ਨਾਲ ਸੰਪਰਕ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਫ਼ੋਨ ਨਹੀਂ ਲੱਗਿਆ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਸਪਾ ਸੈਂਟਰ 'ਤੇ ਛਾਪਾ ਮਾਰ ਕੇ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਿਲ ਚਾਰ ਲੜਕੀਆਂ ਨੂੰ ਬਚਾਇਆ <br/> ਅਗਲੀ ਖ਼ਬਰ ਕਾਰਜ ਸਾਧਕ ਅਫ਼ਸਰ ਅਸ਼ੋਕ ਪਥਰੀਆ ਨੇ ਨਗਰ ਕੌਂਸਲ ਖਰੜ ਦਾ ਆਰਜ਼ੀ ਤੌਰ 'ਤੇ ਕਾਰਜਭਾਰ ਸੰਭਾਲਿਆ
Ad Position 24