10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪਿੰਡ ਮਾਜਰੀ ਵਿਖੇ ਗ੍ਰਾਮ ਪੰਚਾਇਤ ਵਲੋਂ ਪਾਏ ਮਤੇ ਨੂੰ ਰੱਦ ਕਰਵਾਉਣ ਲਈ ਆਮ ਇਜਲਾਸ ਸੱਦਿਆ-ਗ੍ਰਾਮ ਪੰਚਾਇਤ ਮੈਂਬਰ ਰਹੇ ਗ਼ੈਰ-ਹਾਜ਼ਰ <br/>

Ad Position 21
No active advertisement
ਅਜੀਤ ਡੈਸਕ 09-05-2026
ਮਾਜਰੀ, 8 ਮਈ (ਕੁਲਵੰਤ ਸਿੰਘ ਧੀਮਾਨ)- ਪਿੰਡ ਮਾਜਰੀ ਦੇ ਮੁਹਤਬਰਾਂ ਵਲੋਂ ਗ੍ਰਾਮ ਸਭਾ ਦਾ ਆਮ ਇਜਲਾਸ ਸੱਦਿਆ ਗਿਆ | ਇਸ ਮੌਕੇ ਬੀ. ਡੀ. ਪੀ. ਓ. ਮਾਜਰੀ ਰਾਜਵਿੰਦਰ ਸਿੰਘ ਅਤੇ ਪੰਚਾਇਤ ਸੈਕਟਰੀ ਸਮੇਤ ਪਿੰਡ ਦੇ 300 ਦੇ ਕਰੀਬ ਵਿਅਕਤੀ ਹਾਜ਼ਰ ਸਨ, ਪਰ ਗ੍ਰਾਮ ਪੰਚਾਇਤ ਸਰਪੰਚ ਸਮੇਤ ਸਮੁੱਚੇ ਪੰਚਾਇਤ ਮੈਂਬਰ ਗ਼ੈਰ-ਹਾਜ਼ਰ ਰਹੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਣਾ ਸੁਖਚੈਨ ਸਿੰਘ ਮਾਜਰੀ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵਲੋਂ 4 ਫਰਵਰੀ 2025 ਨੂੰ ਇਕ ਮਤਾ ਪਾਸ ਕੀਤਾ ਗਿਆ ਸੀ, ਜਿਸ ਰਾਹੀਂ ਇਕ ਫੈਕਟਰੀ ਦੀ ਕਾਲੀ ਰਾਖੀ ਪਿੰਡ ਮਾਜਰੀ ਦੇ ਆਲੇ-ਦੁਆਲੇ ਸੱੁਟਣ 'ਤੇ ਰੋਕ ਲਗਾਈ ਸੀ | ਉਸ ਸਮੇਂ ਪਿੰਡ ਦੇ ਮੁਹਤਬਰਾਂ ਨੇ ਗ੍ਰਾਮ ਪੰਚਾਇਤ ਵਲੋਂ ਪਾਏ ਇਸ ਮਤੇ ਖ਼ਿਲਾਫ਼ ਬਾ-ਅਦਾਲਤ ਉਮਾ ਸ਼ੰਕਰ ਗੁਪਤਾ (ਆਈ. ਏ. ਐਸ.) ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਕੋਲ ਪਟੀਸ਼ਨ ਨੰ. 567 ਆਫ 2025 ਪੰਜਾਬ ਪੰਚਾਇਤ ਰਾਜ ਐਕਟ 1994 ਦੀ ਧਾਰਾ 199 ਤਹਿਤ ਪਟੀਸ਼ਨ ਦਾਇਰ ਕੀਤੀ ਸੀ | ਮੁਹਤਬਰਾਂ ਨੇ ਪਟੀਸ਼ਨ 'ਚ ਦੱਸਿਆ ਸੀ ਕਿ ਗ੍ਰਾਮ ਪੰਚਾਇਤ ਵਲੋਂ 4 ਫਰਵਰੀ 2025 ਨੂੰ ਪਾਸ ਕੀਤਾ ਗਿਆ ਮਤਾ ਗ਼ੈਰਕਾਨੂੰਨੀ ਤੇ ਗ਼ਲਤ ਹੈ, ਲਿਹਾਜ਼ਾ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ | ਉਸ ਸਮੇਂ ਦੋਵਾਂ ਧਿਰਾਂ ਦਾ ਪੱਖ ਸੁਣਦਿਆਂ ਅਦਾਲਤ ਨੇ ਗ੍ਰਾਮ ਪੰਚਾਇਤ ਦੇ 4 ਫਰਵਰੀ 2025 ਦੇ ਮਤੇ ਨੂੰ ਰੱਦ ਕਰ ਦਿੱਤਾ ਸੀ | ਇਸ ਤੋਂ ਇਲਾਵਾ ਪੰਚਾਇਤ ਮੈਂਬਰਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਜੇਕਰ ਇਸ ਸੰਬੰਧੀ ਗ੍ਰਾਮ ਪੰਚਾਇਤ ਕੋਈ ਮਤਾ ਪਾਸ ਕਰਨਾ ਚਾਹੁੰਦੀ ਹੈ ਤਾਂ ਬੀ. ਡੀ. ਪੀ. ਓ. ਮਾਜਰੀ ਦੀ ਪ੍ਰਧਾਨਗੀ ਹੇਠ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ ਮਤਾ ਪਾਸ ਕੀਤਾ ਜਾ ਸਕਦਾ ਹੈ | ਅੱਜ ਇਜਲਾਸ 'ਚ ਸੰਮਤੀ ਮੈਂਬਰ ਰੁਲਦਾ ਰਾਮ, ਗੋਪਾਲ ਕਿ੍ਸ਼ਨ, ਸਾਬਕਾ ਸਰਪੰਚ ਜਗਦੀਪ ਸਿੰਘ, ਸਤੀਸ਼ ਕੁਮਾਰ, ਸ਼ਕਤੀ ਸਿੰੰਘ ਰਾਠੌਰ, ਛੱਜੂ ਸਿੰਘ ਮਾਜਰੀ, ਸੋਮਨਾਥ, ਛਣਕਾਰ ਸਿੰਘ, ਯੁਗੇਸ਼ਵਰ, ਸਾਬਕਾ ਸੰਮਤੀ ਮੈਂਬਰ ਰਵਿੰਦਰ ਸਿੰਘ ਤੇ ਦਿਲਬਾਗ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |
ਕੀ ਕਹਿਣਾ ਹੈ ਗ੍ਰਾਮ ਪੰਚਾਇਤ ਸਰਪੰਚ ਤੇ ਪੰਚਾਇਤ ਮੈਂਬਰਾਂ ਦਾ
ਜਦੋਂ ਇਸ ਸੰਬੰਧ 'ਚ ਸਰਪੰਚ ਸੁਰਿੰਦਰ ਕੌਰ ਮਾਜਰੀ, ਗੁਰਮੀਤ ਸਿੰਘ ਪੰਚ ਤੇ ਰਣਧੀਰ ਸਿੰਘ ਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਗ੍ਰਾਮ ਸਭਾ ਦੇ ਆਮ ਇਜਲਾਸ ਸੰਬੰਧੀ ਬੀ. ਡੀ. ਪੀ. ਓ. ਦਫ਼ਤਰ ਮਾਜਰੀ ਵਲੋਂ ਕੋਈ ਪੱਤਰ ਨਹੀਂ ਭੇਜਿਆ ਗਿਆ ਤੇ ਨਾ ਹੀ ਫ਼ੋਨ ਰਾਹੀਂ ਸੂਚਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇਸ ਸੰਬੰਧੀ ਕੋਈ ਸੂਚਨਾ ਜਾਂ ਪੱਤਰ ਜਾਰੀ ਕੀਤਾ ਹੁੰਦਾ ਤਾਂ ਅਸੀਂ ਜ਼ਰੂਰ ਪੁੱਜਣਾ ਸੀ |
ਕੀ ਕਹਿਣਾ ਹੈ ਬੀ. ਡੀ. ਪੀ. ਓ. ਮਾਜਰੀ ਦਾ
ਜਦੋਂ ਇਸ ਸੰਬੰਧ 'ਚ ਬੀ.ਡੀ.ਪੀ.ਓ. ਮਾਜਰੀ ਰਾਜਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੇ ਮੁਹਤਬਰਾਂ ਨੇ ਗ੍ਰਾਮ ਪੰਚਾਇਤ ਵਲੋਂ ਪਾਏ ਮਤੇ ਨੂੰ ਰੱਦ ਕਰਵਾਉਣ ਸੰਬੰਧੀ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਖੇ ਇਕ ਪਟੀਸ਼ਨ ਪਾਈ ਸੀ ਜਿਸ ਦੇ ਸੰਬੰਧ ਵਿਚ ਆਮ ਇਜਲਾਸ ਸੱਦਿਆ ਗਿਆ ਸੀ ਪਰ ਗ੍ਰਾਮ ਪੰਚਾਇਤ ਮੈਂਬਰ ਆਮ ਇਜਲਾਜ 'ਚ ਨਹੀਂ ਪੁੱਜੇ | ਉਨ੍ਹਾਂ ਨੂੰ ਜਦੋਂ ਅਗਲੇ ਆਮ ਇਜਲਾਸ ਬਾਰੇ ਪੱੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਗਲਾ ਇਜਲਾਸ ਗ੍ਰਾਮ ਪੰਚਾਇਤ ਦੀ ਸਹਿਮਤੀ ਨਾਲ ਹੀ ਸੱਦਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਘਰ 'ਚੋਂ ਸੋਨੇ-ਚਾਂਦੀ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਚੋਰੀ ਅਗਲੀ ਖ਼ਬਰ ਪੁਲਿਸ ਨੇ ਸਪਾ ਸੈਂਟਰ 'ਤੇ ਛਾਪਾ ਮਾਰ ਕੇ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਿਲ ਚਾਰ ਲੜਕੀਆਂ ਨੂੰ ਬਚਾਇਆ <br/>
Ad Position 24