28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ਼੍ਰੋਮਣੀ ਅਕਾਲੀ ਦਲ ਵਲੋਂ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ <br/>

Ad Position 21
No active advertisement
ਮੁਹਾਲੀ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਤੇ ਹੋਰ ਆਗੂ | ਅਜੀਤ ਤਸਵੀਰ <br/> 15-05-2026
ਐੱਸ. ਏ. ਐੱਸ. ਨਗਰ, 14 ਮਈ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਵਲੋਂ ਅੱਜ 37 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ | ਸੋਹਾਣਾ ਨੇ ਕਿਹਾ ਕਿ ਪਾਰਟੀ ਹਾਈਕਮਾਂਡ, ਆਬਜ਼ਰਵਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਕੋਰ ਕਮੇਟੀ ਦੀ ਮਨਜ਼ੂਰੀ ਅਤੇ ਸਥਾਨਕ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਪਾਰਟੀ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ | ਉਨ•ਾਂ ਦੱਸਿਆ ਕਿ ਸੂਚੀ 'ਚ ਮਹਿਲਾਵਾਂ, ਨੌਜਵਾਨਾਂ ਅਤੇ ਹਰ ਵਰਗ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ ਤਾਂ ਜੋ ਮੁਹਾਲੀ ਦੇ ਹਰ ਵਾਰਡ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾ ਸਕੇ | ਉਨ•ਾਂ ਦੱਸਿਆ ਕਿ ਵਾਰਡ ਨੰ. 1 ਤੋਂ ਸੁਰਿੰਦਰ ਕੌਰ, ਵਾਰਡ ਨੰ. 4 ਤੋਂ ਪ੍ਰੀਤਮ ਸਿੰਘ, ਵਾਰਡ ਨੰ. 5 ਤੋਂ ਰਮਨਜੀਤ ਕੌਰ, ਵਾਰਡ ਨੰ. 7 ਤੋਂ ਇੰਦਰਪ੍ਰੀਤ ਕੌਰ ਪਿ੍ੰਸ, ਵਾਰਡ ਨੰ. 9 ਤੋਂ ਕੁਲਦੀਪ ਕੌਰ ਕੰਗ, ਵਾਰਡ ਨੰ. 11 ਤੋਂ ਭੁਪਿੰਦਰ ਕੌਰ, ਵਾਰਡ ਨੰ. 12 ਤੋਂ ਨਰਿੰਦਰ ਸਿੰਘ, ਵਾਰਡ ਨੰ. 14 ਤੋਂ ਰਮਨਦੀਪ ਸਿੰਘ ਬਾਵਾ, ਵਾਰਡ ਨੰ. 17 ਤੋਂ ਸੁਰਿੰਦਰ ਕੌਰ, ਵਾਰਡ ਨੰ. 20 ਤੋਂ ਕੁਲਵਿੰਦਰ ਸਿੰਘ ਕੰਬਾਲੀ, ਵਾਰਡ ਨੰ. 21 ਤੋਂ ਆਤਮਜੀਤ ਕੌਰ, ਵਾਰਡ ਨੰ. 22 ਤੋਂ ਹਰਵਿੰਦਰ ਸਿੰਘ ਸਰਪੰਚ, ਵਾਰਡ ਨੰ. 23 ਤੋਂ ਵਰਿੰਦਰ ਕੌਰ, ਵਾਰਡ ਨੰ. 24 ਤੋਂ ਸੁਖਵਿੰਦਰ ਸਿੰਘ ਭਿੰਦਾ, ਵਾਰਡ ਨੰ. 25 ਤੋਂ ਰਾਜਪ੍ਰੀਤ ਕੌਰ ਗਿੱਲ, ਵਾਰਡ ਨੰ. 26 ਤੋਂ ਗੁਰਪ੍ਰੀਤ ਸਿੰਘ, ਵਾਰਡ ਨੰ. 28 ਤੋਂ ਰਜਨੀ, ਵਾਰਡ ਨੰ. 29 ਤੋਂ ਬਲਵਿੰਦਰ ਕੌਰ, ਵਾਰਡ ਨੰ. 30 ਤੋਂ ਦਵਿੰਦਰਪਾਲ ਸਿੰਘ ਕੰਗ, ਵਾਰਡ ਨੰ. 31 ਤੋਂ ਰੂਮਨ ਬੈਦਵਾਣ, ਵਾਰਡ ਨੰ. 32 ਤੋਂ ਸੁਖਵਿੰਦਰ ਸਿੰਘ, ਵਾਰਡ ਨੰ. 33 ਤੋਂ ਦਲਜੀਤ ਕੌਰ, ਵਾਰਡ ਨੰ. 34 ਤੋਂ ਤਰਨਪ੍ਰੀਤ ਸਿੰਘ ਧਾਲੀਵਾਲ, ਵਾਰਡ ਨੰ. 35 ਤੋਂ ਕੁਲਵਿੰਦਰ ਕੌਰ, ਵਾਰਡ ਨੰ. 36 ਤੋਂ ਬਲਵਿੰਦਰ ਕੁਮਾਰ ਵਰਮਾ ਅਤੇ ਵਾਰਡ ਨੰ. 37 ਤੋਂ ਕੁਲਵਿੰਦਰ ਕੌਰ, ਵਾਰਡ ਨੰ. 39 ਤੋਂ ਸਤਵੀਰ ਕੌਰ, ਵਾਰਡ ਨੰ. 40 ਤੋਂ ਗੁਰਮੇਲ ਸਿੰਘ, ਵਾਰਡ ਨੰ. 41 ਤੋਂ ਬਲਵਿੰਦਰ ਕੌਰ, ਵਾਰਡ ਨੰ. 42 ਤੋਂ ਅਮਿਤ ਵਰਮਾ, ਵਾਰਡ ਨੰ. 43 ਤੋਂ ਕੁਲਵਿੰਦਰ ਕੌਰ, ਵਾਰਡ ਨੰ. 44 ਤੋਂ ਐਡਵੋਕੇਟ ਸੁਖਵੀਰ ਸਿੰਘ ਗਿੱਲ, ਵਾਰਡ ਨੰ. 45 ਤੋਂ ਰਵਿੰਦਰ ਕੌਰ, ਵਾਰਡ ਨੰ. 46 ਤੋਂ ਸੁਖਦਰਸ਼ਨ ਸਿੰਘ ਕਾਕਾ, ਵਾਰਡ ਨੰ. 47 ਤੋਂ ਜਸਪ੍ਰੀਤ ਕੌਰ, ਵਾਰਡ ਨੰ. 48 ਤੋਂ ਕੇਸਰ ਸਿੰਘ ਬਲੌਂਗੀ ਅਤੇ ਵਾਰਡ ਨੰ. 49 ਤੋਂ ਅਰਚਨਾ ਅੰਨੂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ | ਸੋਹਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਹ ਚੋਣ ਵਿਕਾਸ ਦੇ ਨਾਂਅ 'ਤੇ ਲੜੇਗਾ ਕਿਉਂਕਿ ਮੁਹਾਲੀ ਦੇ ਲੋਕ ਮੌਜੂਦਾ ਸੱਤਾਧਾਰੀ ਪਾਰਟੀ ਦੇ ਝੂਠੇ ਵਾਅਦਿਆਂ ਅਤੇ ਰੁਕੇ ਹੋਏ ਵਿਕਾਸ ਕਾਰਜਾਂ ਤੋਂ ਬੁਰੀ ਤਰ•ਾਂ ਅੱਕ ਚੁੱਕੇ ਹਨ | ਸੜਕਾਂ ਦੀ ਮਾੜੀ ਹਾਲਤ, ਸਫ਼ਾਈ ਵਿਵਸਥਾ ਦਾ ਜਨਾਜ਼ਾ ਅਤੇ ਅਧੂਰੇ ਪ੍ਰਾਜੈਕਟ ਸੱਤਾਧਾਰੀਆਂ ਦੀ ਨਾਕਾਮੀ ਦਾ ਸਬੂਤ ਹਨ | ਇਸ ਮੌਕੇ ਪ੍ਰਦੀਪ ਸਿੰਘ ਭਾਰਜ, ਮਨਜੀਤ ਸਿੰਘ ਮਾਨ, ਸਰਬਜੀਤ ਸਿੰਘ ਪਾਰਸ, ਸਿਮਰਨਜੀਤ ਸਿੰਘ ਢਿੱਲੋਂ, ਗੁਰਕਿ੍ਪਾਲ ਸਿੰਘ ਸਿੱਧੂ, ਪ੍ਰੀਤਮ ਸਿੰਘ ਤੇ ਕੁਲਦੀਪ ਸਿੰਘ ਆਦਿ ਆਗੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਲਈ ਕਾਂਗਰਸ ਵਲੋਂ 50 ਉਮੀਦਵਾਰਾਂ ਦੀ ਸੂਚੀ ਜਾਰੀ <br/> ਅਗਲੀ ਖ਼ਬਰ ਡੇਰਾਬੱਸੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਜਪਾ ਵਲੋਂ ਉਮੀਦਵਾਰਾਂ ਦੀ ਸੂਚੀ ਜਾਰੀ <br/>
Ad Position 24