25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸ਼ੱਕ ਦੇ ਆਧਾਰ 'ਤੇ ਰੋਕਿਆ ਨੌਜਵਾਨ ਨਿਕਲਿਆ ਨਸ਼ਾ ਤਸਕਰ, ਪੁਲਿਸ ਨੇ ਕੀਤਾ ਕਾਬੂ

Ad Position 21
No active advertisement
ਚੰਡੀਗੜ੍ਹ ਦੇ ਸੈਕਟਰ 49 ਪੁਲਿਸ ਵਲੋਂ 6.62 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਗਿਆ ਮੁਲਜ਼ਮ | ਤਸਵੀਰ : ਗੁਰਿੰਦਰ ਸਿੰਘ <br/> 18-05-2026
ਚੰਡੀਗੜ੍ਹ, 17 ਮਈ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਪੁਲਿਸ ਵਲੋਂ ਗਸ਼ਤ ਦੌਰਾਨ ਰੋਕਿਆ ਗਿਆ ਇੱਕ ਨੌਜਵਾਨ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਗਿਆ, ਜਿਸ ਦੀ ਅਗਲੇਰੀ ਜਾਂਚ ਜਾਰੀ ਹੈ | ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੈਕਟਰ 49 ਪੁਲਿਸ ਟੀਮ ਨੇ ਇਹ ਸਫ਼ਲਤਾ ਹਾਸਲ ਕੀਤੀ ਹੈ | ਪੁਲਿਸ ਜਾਣਕਾਰੀ ਅਨੁਸਾਰ 16 ਮਈ 2026 ਨੂੰ ਐਸ.ਆਈ ਕਿਰਨ ਪਾਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਸੈਕਟਰ-48 ਮੋਟਰ ਮਾਰਕੀਟ ਨੇੜੇ ਗਸ਼ਤ 'ਤੇ ਸੀ | ਇਸ ਦੌਰਾਨ ਇੱਕ ਨੌਜਵਾਨ ਸੈਕਟਰ 48 ਡੀ/ਰੋਡ ਵਲੋਂ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਸ਼ੱਕੀ ਹਾਲਤ 'ਚ ਵਾਪਸ ਮੁੜਨ ਲੱਗਾ | ਸ਼ੱਕ ਦੇ ਆਧਾਰ 'ਤੇ ਪੁਲਿਸ ਵਲੋਂ ਉਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਉਸ ਨੇ ਆਪਣੀ ਪਹਿਚਾਣ ਮੁਹਾਲੀ ਦੇ ਜਗਤਪੁਰਾ ਦੇ ਰਹਿਣ ਵਾਲੇ ਦੀਪਕ ਕੁਮਾਰ (20) ਵਜੋਂ ਦੱਸੀ | ਤਲਾਸ਼ੀ ਦੌਰਾਨ ਉਸ ਦੇ ਕਬਜ਼ੇ 'ਚੋਂ ਕੁੱਲ 6.62 ਗ੍ਰਾਮ (ਹੀਰੋਇਨ ਅਤੇ ਮੈਥਾਕੁਆਲੋਨ ਦਾ ਮਿਸ਼ਰਣ) ਬਰਾਮਦ ਕੀਤਾ ਗਿਆ | ਇਸ ਦੌਰਾਨ ਦੋਸ਼ੀ ਕੋਲੋਂ ਕਿਸੇ ਵੀ ਤਰਾਂ ਦਾ ਲਾਇਸੈਂਸ ਜਾਂ ਪਰਮਿਟ ਪੇਸ਼ ਨਹੀਂ ਕੀਤਾ ਜਾ ਸਕਿਆ | ਇਸ ਸਬੰਧੀ ਥਾਣਾ ਸੈਕਟਰ-49 'ਚ ਐਨ.ਡੀ.ਪੀ.ਐਸ ਐਕਟ ਦੀ ਧਾਰਾ ਧਾਰਾ 21, 22 ਤਹਿਤ ਐਫ.ਆਈ.ਆਰ ਦਰਜ਼ ਕੀਤਾ ਗਿਆ ਹੈ | ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਦੜੂਆ ਕਤਲ ਕਾਂਡ ਸੁਲਝਾਉਣ 'ਚ ਚੰਡੀਗੜ੍ਹ ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ, ਮੁੱਖ ਦੋਸ਼ੀ ਰਾਹੁਲ ਉਰਫ਼ ਨੇਤਾ ਗਿ੍ਫ਼ਤਾ... ਅਗਲੀ ਖ਼ਬਰ ਥੀਏਟਰ (ਰੰਗ-ਮੰਚ) ਦਾ ਹਿੱਸਾ ਬਣਨ 'ਤੇ ਵਧੇਰੇ ਆਤਮ ਵਿਸ਼ਵਾਸ ਪੈਦਾ ਹੋਇਐ-ਬਲਜੀਤ ਰਾਣੋ <br/>
Ad Position 24