10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਖ਼ੂਬਸੂਰਤ ਸ਼ਹਿਰ 'ਚ ਗਰਮੀ ਦਾ ਪ੍ਰਭਾਵ ਵਧਿਆ <br/>

Ad Position 21
No active advertisement
ਅਜੀਤ ਡੈਸਕ 20-05-2026
ਚੰਡੀਗੜ੍ਹ, 19 ਮਈ (ਸੁਖਵਿੰਦਰ ਸਿੰਘ ਸ਼ਾਨ)- ਉੱਤਰੀ ਭਾਰਤ ਵਿਚ ਪੈ ਰਹੀ ਸਖ਼ਤ ਗਰਮੀ ਅਤੇ ਚੱਲ ਰਹੀ ਲੂ ਦੇ ਕਾਰਨ ਰਾਜਧਾਨੀ ਚੰਡੀਗੜ੍ਹ ਵਿਚ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ | ਖ਼ੂਬਸੂਰਤ ਸ਼ਹਿਰ ਵਿਚ ਦਿਨ ਦੇ ਦੁਪਹਿਰ ਵੇਲ਼ੇ ਅਸਮਾਨੋਂ ਅੱਗ ਬਰਸਦੀ ਹੈ ਅਤੇ ਸੜਕਾਂ 'ਤੇ ਆਵਾਜਾਈ ਦੀ ਰਫ਼ਤਾਰ ਧੀਮੀ ਹੋ ਜਾਂਦੀ ਹੈ | ਸ਼ਹਿਰ ਦੇ ਤਾਪਮਾਨ ਵਿਚ 4 ਡਿਗਰੀ ਸੈਲਸੀਅਸ ਦਾ ਵਾਧਾ ਹੋ ਗਿਆ ਹੈ, ਜਿਸ ਕਾਰਨ ਅੱਜ ਦਿਨ ਤਾਪਮਾਨ 43.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਲੰਘੀ ਰਾਤ ਦਾ ਤਾਪਮਾਨ 25.3 ਡਿਗਰੀ ਸੈਲਸੀਅਸ ਰਿਹਾ | ਪੈ ਰਹੀ ਸਖ਼ਤ ਗਰਮੀ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਵੱਲੋਂ ਸਲਾਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਅਨੁਸਾਰ ਹਰ ਵਿਅਕਤੀ ਆਪਣੇ ਆਪ ਨੂੰ ਤਰੋ ਤਾਜ਼ਾ ਰੱਖਣ ਲਈ ਵਾਰ-ਵਾਰ ਕਾਫ਼ੀ, ਪਾਣੀ ਪੀਣ ਲਈ ਆਖਿਆ ਗਿਆ ਹੈ, ਭਾਵੇਂ ਪਿਆਸ ਨਾ ਵੀ ਹੋਵੇ | ਬਾਸੀ ਭੋਜਨ ਨਾ ਖਾਣ ਅਤੇ ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਪਾਰਕ ਕੀਤੇ ਵਾਹਨਾਂ (ਗੱਡੀਆਂ) ਵਿਚ ਨਾ ਛੱਡਣ ਦੀ ਕਿਹਾ ਗਿਆ ਹੈ | ਵਿਭਾਗ ਨੇ ਯਾਤਰਾ ਕਰਦੇ ਸਮੇਂ ਪੀਣ ਵਾਲਾ ਪਾਣੀ ਆਪਣੇ ਨਾਲ ਰੱਖੋ ਅਤੇ ਤਰਜੀਹੀ ਤੌਰ 'ਤੇ ਪਾਣੀ, ਨਿੰਬੂ ਪਾਣੀ, ਲੱਸੀ, ਜਲਜੀਰਾ, ਨਾਰੀਅਲ ਪਾਣੀ ਜਾਂ ਹੋਰ ਸਥਾਨਕ ਤੌਰ 'ਤੇ ਉਪਲਬਧ ਕੁਦਰਤੀ ਪੀਣ ਵਾਲੇ ਪਦਾਰਥ ਪੀਣੇ ਚਾਹੀਦੇ ਹਨ | ਇਸ ਦੇ ਨਾਲ ਹੀ ਤਰਬੂਜ਼, ਖ਼ਰਬੂਜ਼ਾ, ਖੀਰਾ, ਸੰਤਰਾ, ਸਲਾਦ ਆਦਿ ਜਿਹੇ ਉੱਚ ਪਾਣੀ ਵਾਲੇ ਮੌਸਮੀ ਫਲ ਅਤੇ ਸਬਜ਼ੀਆਂ ਖਾਣੇ ਚਾਹੀਦੇ ਹਨ | ਦਿਨ ਦੇ ਸਮੇਂ ਸਰੀਰ ਨੂੰ ਧੁੱਪ ਦੇ ਤੇਜ਼ ਕਹਿਰ ਤੋਂ ਬਚਾਉਣ ਲਈ ਕਿਹਾ ਗਿਆ ਹੈ ਕਿ ਸਰੀਰ ਢੱਕ ਕੇ ਰੱਖੋ ਅਤੇ ਸੂਰਜ ਦੇ ਸਿੱਧੇ ਸੰਪਰਕ ਵਿਚ ਨਾ ਆਓ | ਘਰ ਦੇ ਅੰਦਰ ਚੰਗੀ ਤਰ੍ਹਾਂ ਹਵਾਦਾਰ ਅਤੇ ਠੰਢੀਆਂ ਥਾਵਾਂ 'ਤੇ ਰਹਿਣ, ਪਤਲੇ ਢਿੱਲੇ, ਸੂਤੀ ਕੱਪੜੇ ਪਾਉਣ (ਤਰਜੀਹੀ ਤੌਰ 'ਤੇ ਹਲਕੇ ਰੰਗ ਦੇ), ਆਪਣਾ ਸਿਰ ਢੱਕ ਕੇ ਰੱਖਣ ਲਈ ਛੱਤਰੀ, ਟੋਪੀ ਆਦਿ ਦੀ ਵਰਤੋਂ ਕਰਨ, ਧੁੱਪ ਵਿਚ ਬਾਹਰ ਜਾਂਦੇ ਸਮੇਂ ਜੁੱਤੇ ਜਾਂ ਚੱਪਲ ਪਾਉਣ ਅਤੇ ਦਿਨ ਵੇਲੇ ਆਪਣੇ ਘਰ ਦੀਆਂ ਖਿੜਕੀਆਂ ਅਤੇ ਪਰਦੇ ਬੰਦ ਰੱਖਣ ਅਤੇ ਰਾਤ ਨੂੰ ਉਨ੍ਹਾਂ ਨੂੰ ਖੋਲ੍ਹੇ ਰੱਖਣ ਦੀ ਸਲਾਹ ਦਿੱਤੀ ਗਈ ਹੈ |
ਸਿਹਤ ਵਿਭਾਗ ਨੇ ਛੋਟੇ ਬੱਚਿਆਂ, ਬਜ਼ੁਰਗਾਂ, ਦਿਲ ਦੀਆਂ ਬਿਮਾਰੀਆਂ ਤੋਂ ਪੀੜਤ, ਹਾਈ ਬਲੱਡ ਪ੍ਰੈਸ਼ਰ ਪੀੜਤ ਅਤੇ ਬਿਮਾਰ ਵਿਅਕਤੀਆਂ ਸਮੇਤ ਗਰਭਵਤੀ ਔਰਤਾਂ ਦਾ ਖਾਸ ਧਿਆਨ ਰੱਖਣ ਅਤੇ ਲਗਾਤਾਰ ਡਾਕਟਰੀ ਜਾਂਚ ਦੀ ਕਰਾਉਣ ਦੀ ਅਪੀਲ ਕੀਤੀ ਹੈ | ਇਸ ਦੇ ਨਾਲ ਹੀ ਡਾਕਟਰਾਂ ਨੇ ਕਿਹਾ ਕਿ ਧੁੱਪ ਤੋਂ ਬਚਣ ਲਈ ਜਦੋਂ ਤੱਕ ਜ਼ਰੂਰੀ ਨਾ ਹੋਵੇ ਧੁੱਪ ਵਿਚ ਬਾਹਰ ਨਾ ਨਿਕਲਣ, ਦੁਪਹਿਰ ਨੂੰ ਬਾਹਰ ਸਖ਼ਤ ਗਤੀਵਿਧੀਆਂ ਤੋਂ ਬਚਣ ਲਈ ਕਿਹਾ ਹੈ | ਜਦੋਂ ਕਿ ਸ਼ਰਾਬ, ਚਾਹ, ਕੌਫੀ ਅਤੇ ਕਾਰਬੋਨੇਟਿਡ ਸਾਫਟ ਡਿ੍ੰਕਸ ਜਾਂ ਵੱਡੀ ਮਾਤਰਾ ਵਿਚ ਖੰਡ ਵਾਲੇ ਪੀਣ ਵਾਲੇ ਪਦਾਰਥ ਨਾ ਵਰਤਣ ਦੀ ਸਲਾਹ ਦਿੱਤੀ ਹੈ ਕਿਉਂਕਿ ਇਹ ਸਰੀਰ ਦੇ ਤਰਲ ਪਦਾਰਥਾਂ ਦਾ ਨੁਕਸਾਨ ਕਰਦੇ ਹਨ ਜਾਂ ਪੇਟ ਵਿਚ ਕੜਵੱਲ ਦਾ ਕਾਰਨ ਬਣ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਪੰਥਕ ਏਕਤਾ ਦਾ ਮੁੱਦਈ ਸੀ, ਮੁੱਦਈ ਹੈ ਅਤੇ ਹਮੇਸ਼ਾ ਰਹੇਗਾ-ਵਡਾਲਾ <br/> ਅਗਲੀ ਖ਼ਬਰ ਯੂ.ਟੀ ਦੇ ਮੁੱਖ ਸਕੱਤਰ ਨੇ ਚੰਡੀਗੜ੍ਹ ਪੁਲਿਸ ਦੀ ਕਾਰਗੁਜ਼ਾਰੀ ਤੇ ਆਧੁਨਿਕੀਕਰਨ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਕਾ...
Ad Position 24