10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਅੰਬਾਲਾ–ਚੰਡੀਗੜ੍ਹ ਰੇਲ ਸੈਕਸ਼ਨ 'ਤੇ ਆਵਾਜਾਈ ਜਾਮ ਖ਼ਤਮ ਕਰਨ ਵੱਲ ਵੱਡਾ ਕਦਮ, ਬਲਟਾਣਾ 'ਚ ਬਣੇਗਾ ਰੋਡ ਅੰਡਰ ਬਿ੍ਜ

Ad Position 21
No active advertisement
ਅਜੀਤ ਡੈਸਕ 21-05-2026
ਚੰਡੀਗੜ੍ਹ, 20 ਮਈ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ–ਅੰਬਾਲਾ ਰੇਲ ਸੈਕਸ਼ਨ ਦੇ ਬਲਟਾਣਾ ਸਥਿਤ ਲੈਵਲ ਕਰਾਸਿੰਗ 'ਤੇ ਵਧਦੇ ਟ੍ਰੈਫਿਕ ਦਬਾਅ ਅਤੇ ਲਗਾਤਾਰ ਜਾਮ ਦੀ ਸਮੱਸਿਆ ਦੇ ਹੱਲ ਲਈ ਰੋਡ ਅੰਡਰ ਬਿ੍ਜ (ਆਰ.ਯੂ.ਬੀ.) ਬਣਾਉਣ ਦਾ ਕੰਮ ਅੱਜ ਸ਼ੁਰੂ ਕਰ ਦਿੱਤਾ ਗਿਆ | ਇਸ ਪ੍ਰੋਜੈਕਟ ਦਾ ਨੀਂਹ ਪੱਥਰ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵਲੋਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਮੌਜੂਦਗੀ ਵਿਚ ਰੱਖਿਆ ਗਿਆ | ਇਹ ਪ੍ਰੋਜੈਕਟ 12 ਕਰੋੜ 80 ਲੱਖ 36 ਹਜ਼ਾਰ 866 ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ ਅਤੇ ਇਸ ਨੂੰ ਭਾਰਤੀ ਰੇਲਵੇ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ 50-50 ਦੇ ਆਧਾਰ 'ਤੇ ਸਾਂਝੇ ਤੌਰ 'ਤੇ ਫੰਡ ਕੀਤਾ ਜਾ ਰਿਹਾ ਹੈ | ਰਾਜਪਾਲ ਕਟਾਰੀਆ ਨੇ ਸਮਾਗਮ ਦੌਰਾਨ ਕਿਹਾ ਕਿ ਬਲਟਾਣਾ ਲੈਵਲ ਕਰਾਸਿੰਗ ਇਸ ਵੇਲੇ ਭਾਰੀ ਟ੍ਰੈਫਿਕ ਦਬਾਅ ਹੇਠ ਹੈ ਅਤੇ ਇਸ ਕਾਰਨ ਇਲਾਕੇ ਦੇ ਲੋਕਾਂ ਨੂੰ ਰੋਜ਼ਾਨਾ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਆਰ.ਯੂ.ਬੀ. ਬਣਨ ਨਾਲ ਆਵਾਜਾਈ ਸੁਚਾਰੂ ਹੋਵੇਗੀ ਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਰੇਲਵੇ ਦੇਸ਼ ਦੀ ਏਕਤਾ ਅਤੇ ਅਨੇਕਤਾ ਵਿਚ ਏਕਤਾ ਦੇ ਸਿਧਾਂਤ ਨੂੰ ਮਜ਼ਬੂਤ ਕਰਨ 'ਚ ਅਹਿਮ ਭੂਮਿਕਾ ਨਿਭਾ ਰਹੀ ਹੈ | ਰੇਲਵੇ ਸਿਰਫ਼ ਸਫ਼ਰ ਦਾ ਸਾਧਨ ਨਹੀਂ, ਸਗੋਂ ਵੱਖ-ਵੱਖ ਸੂਬਿਆਂ ਦੀਆਂ ਸੰਸਕਿ੍ਤੀਆਂ, ਭਾਸ਼ਾਵਾਂ ਤੇ ਜੀਵਨ ਸ਼ੈਲੀਆਂ ਨੂੰ ਜੋੜਨ ਦਾ ਅਹਿਮ ਮਾਧਿਅਮ ਵੀ ਹੈ | ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬਲਟਾਣਾ ਫ਼ਾਟਕ 'ਤੇ ਵਾਹਨਾਂ ਦੀ ਬਹੁਤ ਵੱਡੀ ਆਵਾਜਾਈ ਹੈ ਜਿਸ ਕਾਰਨ ਇਹ ਇਲਾਕਾ ਟ੍ਰੈਫਿਕ ਦਬਾਅ ਦਾ ਕੇਂਦਰ ਬਣ ਚੁੱਕਾ ਹੈ | ਆਰ.ਯੂ.ਬੀ. ਬਣਨ ਤੋਂ ਬਾਅਦ ਲੋਕਾਂ ਨੂੰ ਬਿਨਾਂ ਰੁਕਾਵਟ ਆਵਾਜਾਈ ਦੀ ਸਹੂਲਤ ਮਿਲੇਗੀ | ਬਿੱਟੂ ਨੇ ਦੱਸਿਆ ਕਿ ਪਹਿਲਾਂ ਜਦੋਂ ਕਿਸੇ ਥਾਂ 'ਤੇ ਰੇਲਵੇ ਓਵਰ ਬਿ੍ਜ (ਆਰ.ਓ.ਬੀ.) ਬਣਦਾ ਸੀ ਤਾਂ ਲੈਵਲ ਕਰਾਸਿੰਗ ਨੂੰ ਬੰਦ ਕਰ ਦਿੱਤਾ ਜਾਂਦਾ ਸੀ, ਜਿਸ ਨਾਲ ਸਥਾਨਕ ਲੋਕਾਂ ਅਤੇ ਵਪਾਰੀਆਂ ਨੂੰ ਦਿੱਕਤਾਂ ਆਉਂਦੀਆਂ ਸਨ | ਹੁਣ ਰੇਲਵੇ ਨੇ ਲੋਕ-ਪੱਖੀ ਨੀਤੀ ਅਪਣਾਈ ਹੈ ਅਤੇ ਜੇਕਰ ਤਕਨੀਕੀ ਤੌਰ 'ਤੇ ਸੰਭਵ ਹੋਵੇ ਤਾਂ ਆਰ.ਓ.ਬੀ. ਬਣਨ ਤੋਂ ਬਾਅਦ ਵੀ ਲੈਵਲ ਕਰਾਸਿੰਗ ਚਾਲੂ ਰੱਖੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਬੁਨਿਆਦੀ ਢਾਂਚਾ ਬਣਾਉਣਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਵਿਕਾਸ ਪ੍ਰੋਜੈਕਟਾਂ ਨਾਲ ਆਮ ਲੋਕਾਂ ਦੀ ਜ਼ਿੰਦਗੀ ਸੁਧਰੇ ਤੇ ਉਨ੍ਹਾਂ ਦੀ ਰੋਜ਼ੀ-ਰੋਟੀ 'ਤੇ ਕੋਈ ਨਕਾਰਾਤਮਕ ਅਸਰ ਨਾ ਪਵੇ | ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਬਲਟਾਣਾ ਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਟ੍ਰੈਫ਼ਿਕ ਜਾਮ ਤੋਂ ਵੱਡੀ ਰਾਹਤ ਮਿਲੇਗੀ ਅਤੇ ਆਵਾਜਾਈ ਹੋਰ ਸੁਚਾਰੂ ਤੇ ਸੁਰੱਖਿਅਤ ਬਣੇਗੀ |
Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਕਟਾਰੀਆ ਸਮੇਤ ਯੂ.ਟੀ. ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਵਾਤਾਵਰਨ ਪ੍ਰਤੀ ਜਾਗਰੂਕਤਾ ਦਾ ਵਿਲੱਖਣ ਸੁਨੇਹਾ <br/> ਅਗਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ'ਚਾਰ ਮਹੀਨਿਆਂ 'ਚ 30 ਹਜ਼ਾਰ ਤੋਂ ਵੱਧ ਵਿਅਕਤੀ ਗਿ੍ਫ਼ਤਾਰ, 569 ਹਥਿਆਰ ਬਰਾਮਦ
Ad Position 24