07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਏਅਰਟੈੱਲ ਨੇ ਪ੍ਰਾਇਓਰਿਟੀ ਪੋਸਟਪੇਡ ਸੇਵਾ ਕੀਤੀ ਸ਼ੁਰੂ, ਗਾਹਕਾਂ ਨੂੰ ਮਿਲੇਗਾ ਬਿਹਤਰ ਨੈੱਟਵਰਕ ਅਨੁਭਵ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਚੰਡੀਗੜ੍ਹ, 21 ਮਈ (ਅ.ਬ.)- ਭਾਰਤੀ ਏਅਰਟੈੱਲ ਨੇ ਅੱਜ ਪ੍ਰਾਇਓਰਿਟੀ ਪੋਸਟਪੇਡ ਸੇਵਾ ਦੀ ਸ਼ੁਰੂਆਤ ਦਾ ਐਲਾਨ ਕੀਤਾ | ਇਹ ਨਵੀਂ ਸੇਵਾ 57 ਸਲਾਈਸਿੰਗ ਤਕਨਾਲੋਜੀ ਦੀ ਵਰਤੋਂ ਕਰਦੀ ਹੈ, ਜੋ ਪੋਸਟਪੇਡ ਗਾਹਕਾਂ ਨੂੰ ਇੱਕ ਸਥਿਰ ਅਤੇ ਵਧਿਆ ਹੋਇਆ ਨੈੱਟਵਰਕ ਅਨੁਭਵ ਪ੍ਰਦਾਨ ਕਰਦੀ ਹੈ | ਇਹ ਸੇਵਾ ਖ਼ਾਸ ਤੌਰ 'ਤੇ ਉਨ੍ਹਾਂ ਵਿਅਸਤ ਗਾਹਕਾਂ ਲਈ ਤਿਆਰ ਕੀਤੀ ਗਈ ਹੈ ਜੋ ਕੰਮ, ਮਨੋਰੰਜਨ ਜਾਂ ਆਨਲਾਈਨ ਸਹਿਯੋਗ ਲਈ ਨਿਰਵਿਘਨ ਕਨੈਕਟੀਵਿਟੀ 'ਤੇ ਨਿਰਭਰ ਕਰਦੇ ਹਨ | ਇਸ ਸੇਵਾ ਲਈ ਏਅਰਟੈੱਲ ਨੇ ਆਪਣੇ 57 ਨੈੱਟਵਰਕ ਨੂੰ ਨੈੱਟਵਰਕ ਸਲਾਈਸਿੰਗ ਤਕਨਾਲੋਜੀ ਦੀਆਂ ਉਨਤ ਸਮਰਥਾਵਾਂ ਨਾਲ ਸੰਚਾਲਿਤ ਕੀਤਾ ਹੈ | ਇਹ ਤਕਨਾਲੋਜੀ ਨੈੱਟਵਰਕ ਨੂੰ ਵਧੇਰੇ ਸਮਾਰਟ ਅਤੇ ਕੁਸ਼ਲ ਬਣਾਉਂਦੇ ਹੋਏ ਵਾਧੂ ਸਮਰੱਥਾ ਪੈਦਾ ਕਰਦੀ ਹੈ | ਏਅਰਟੈੱਲ ਇੰਡੀਆ ਦੇ ਐਮ.ਡੀ. ਅਤੇ ਸੀ.ਈ.ਓ. ਸ਼ਾਸ਼ਵਤ ਸ਼ਰਮਾ ਨੇ ਕਿਹਾ ਕਿ ਏਅਰਟੈੱਲ ਵਿਖੇ ਸਾਡਾ ਧਿਆਨ ਗਾਹਕਾਂ ਦੇ ਅਨੁਭਵ ਨੂੰ ਵਧਾਉਣ ਵਾਲੇ ਅਰਥਪੂਰਨ ਹੱਲ ਬਣਾਉਣ 'ਤੇ ਹੈ | ਪ੍ਰਾਇਓਰਿਟੀ ਪੋਸਟਪੇਡ ਸਾਡਾ ਨਵਾਂ ਹੱਲ ਹੈ ਜੋ 57 ਸਲਾਈਸਿੰਗ ਤਕਨਾਲੋਜੀ ਦੁਆਰਾ ਸੰਚਾਲਿਤ ਹੈ | ਇਹ ਗਾਹਕਾਂ ਨੂੰ ਤੇਜ਼, ਸਥਿਰ ਤੇ ਭਰੋਸੇਮੰਦ ਕਨੈਕਟੀਵਿਟੀ ਪ੍ਰਦਾਨ ਕਰਦਾ ਹੈ | ਏਅਰਟੈੱਲ ਪ੍ਰਾਇਓਰਿਟੀ ਸੇਵਾ ਸਾਡੇ ਸਾਰੇ ਪੋਸਟਪੇਡ ਪਲਾਨਾਂ 'ਤੇ ਉਪਲਬਧ ਹੈ | ਮੌਜੂਦਾ ਗਾਹਕਾਂ ਨੂੰ ਇਹ ਲਾਭ ਆਪਣੇ ਆਪ ਮਿਲਣਾ ਸ਼ੁਰੂ ਹੋ ਜਾਵੇਗਾ | ਪ੍ਰੀਪੇਡ ਗਾਹਕ ਜਾਂ ਜੋ ਲੋਕ ਏਅਰਟੈੱਲ ਪ੍ਰਾਇਓਰਿਟੀ ਪੋਸਟਪੇਡ 'ਤੇ ਜਾਣਾ ਚਾਹੁੰਦੇ ਹਨ, ਉਹ ਏਅਰਟੈੱਲ ਐਪ ਰਾਹੀਂ ਜਾਂ ਕਿਸੇ ਵੀ ਏਅਰਟੈੱਲ ਸਟੋਰ 'ਤੇ ਆਸਾਨੀ ਨਾਲ ਅਜਿਹਾ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਅਦਿੱਤਿਆ ਬਿਰਲਾ ਹਾਊਸਿੰਗ ਫਾਈਨਾਂਸ ਨੇ ਖਰੜ 'ਚ ਨਵੀਂ ਬਰਾਂਚ ਖੋਲ੍ਹੀ <br/> ਅਗਲੀ ਖ਼ਬਰ ਇਸੁਜ਼ੁ ਮੋਟਰਜ਼ ਨੇ ਇਸੁਜ਼ੁ ਡੀ-ਮੈਕਸ ਐਸ-ਕੈਬ ਲਈ ਲੀਜ਼ਿੰਗ ਸੁਵਿਧਾ ਸ਼ੁਰੂ ਕੀਤੀ <br/>
Ad Position 24