ਦੁਸਹਿਰਾ ਕਮੇਟੀ ਨੇ ਮੀਟਿੰਗ ਕਰਕੇ ਦੁਸਹਿਰੇ ਸੰਬੰਧੀ ਤਿਆਰੀਆਂ ਸ਼ੁਰੂ ਕੀਤੀਆਂ - ਸ਼ਰਮਾ
ਖਰੜ, 6 ਸਤੰਬਰ (ਗੁਰਮੁੱਖ ਸਿੰਘ ਮਾਨ)-ਦੁਸਹਿਰੇ ਦੀਆਂ ਤਿਆਰੀਆਂ ਨੂੰ ਲੈ ਕੇ ਪਰਸ਼ੂ ਰਾਮ ਭਵਨ ਖਰੜ ਵਿਖੇ ਦੁਸਹਿਰਾ ਕਮੇਟੀ ਦੀ ਮੀਟਿੰਗ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਦੀ ਰਹਿਨੁਮਾਈ ਹੇਠ ਹੋਈ ਜਿਸ ਵਿਚ ਦੁਸਹਿਰਾ ਦੇ ਤਿਉਹਾਰ ਨੂੰ ਮਨਾਉਣ ਵਾਸਤੇ ਸ਼ੋਭਾ ਯਾਤਰਾ ਅਤੇ ਹੋਰ ਕੰਮਕਾਰਾਂ ਲਈ ਡਿਊਟੀਆਂ ਲਗਾਈਆਂ। ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ 29 ਸਤੰਬਰ ਨੂੰ ਸ੍ਰੀ ਹਨੂੰਮਾਨ ਜੀ ਦੀ ਝੰਡੀ ਕੱਢੀ ਜਾਵੇਗੀ, ਜੋ ਪਰਸ਼ੂ ਰਾਮ ਭਵਨ ਤੋਂ ਸ਼ਾਮੀ 4.
ਖਰੜ, 6 ਸਤੰਬਰ (ਗੁਰਮੁੱਖ ਸਿੰਘ ਮਾਨ)-ਦੁਸਹਿਰੇ ਦੀਆਂ ਤਿਆਰੀਆਂ ਨੂੰ ਲੈ ਕੇ ਪਰਸ਼ੂ ਰਾਮ ਭਵਨ ਖਰੜ ਵਿਖੇ ਦੁਸਹਿਰਾ ਕਮੇਟੀ ਦੀ ਮੀਟਿੰਗ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਦੀ ਰਹਿਨੁਮਾਈ ਹੇਠ ਹੋਈ ਜਿਸ ਵਿਚ ਦੁਸਹਿਰਾ ਦੇ ਤਿਉਹਾਰ ਨੂੰ ਮਨਾਉਣ ਵਾਸਤੇ ਸ਼ੋਭਾ ਯਾਤਰਾ ਅਤੇ ਹੋਰ ਕੰਮਕਾਰਾਂ ਲਈ ਡਿਊਟੀਆਂ ਲਗਾਈਆਂ। ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ 29 ਸਤੰਬਰ ਨੂੰ ਸ੍ਰੀ ਹਨੂੰਮਾਨ ਜੀ ਦੀ ਝੰਡੀ ਕੱਢੀ ਜਾਵੇਗੀ, ਜੋ ਪਰਸ਼ੂ ਰਾਮ ਭਵਨ ਤੋਂ ਸ਼ਾਮੀ 4.30 ਵਜੇ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ, ਮੁਹੱਲਿਆਂ ਵਿਚੋ ਹੁੰਦੀ ਹੋਈ ਵਾਪਿਸ ਪਰਸ਼ੂ ਰਾਮ ਭਵਨ ਖਰੜ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਦੁਸਹਿਰੇ ਨੂੰ ਸਮਰਪਿਤ ਪਹਿਲੀ ਸ਼ੋਭਾ ਯਾਤਰਾ 14 ਅਕਤੂਬਰ, ਦੂਸਰੀ ਸ਼ੋਭਾ ਯਾਤਰਾ 18 ਅਕਤੂਬਰ ਤੇ ਤੀਸਰੀ ਸ਼ੋਭਾ ਯਾਤਰਾ 24 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਕੱਢੀ ਜਾਵੇਗੀ। ਇਨ੍ਹਾਂ ਤਿੰਨ ਸ਼ੋਭਾ ਯਾਤਰਾ ਵਿਚ ਹਰ ਸਾਲ ਦੀਆਂ ਤਰ੍ਹਾਂ ਸੁੰਦਰ ਝਾਕੀਆਂ ਤਿਆਰ ਕੀਤੀਆਂ ਜਾਣਗੀਆਂ। ਸ਼ੋਭਾ ਯਾਤਰਾ ਦੇ ਕਲਾਕਾਰਾਂ ਲਈ ਖਾਣ-ਪੀਣ ਦਾ ਪ੍ਰਬੰਧ ਸੇਵੀ ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਕੀਤਾ ਜਾਵੇਗਾ। ਇਸ ਮੌਕੇ ਬਲਜੀਤ ਸਿੰਘ, ਗੁਰਮੁੱਖ ਸਿੰਘ ਮਾਨ, ਰਾਜੇਸ਼ ਕੋਸ਼ਿਕ, ਪਰਮਜੀਤ ਸਿੰਘ, ਤਨੂੰ ਸ਼ਰਮਾ, ਕੁਨਾਲ ਸ਼ਰਮਾ, ਸੰਯਮ ਅਗਰਵਾਲ, ਸੰਜੇ ਅਰੋੜਾ, ਸੁਰਿੰਦਰ ਸਿੰਘ ਰਾਣਾ, ਪਰਦੀਪ ਬਿੱਟੂ, ਮੋਟੀ ਸ਼ਰਮਾ ਸਮੇਤ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।