06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਬਾਲ ਸਮਾਗਮ ਵਿਚ ਬੱਚਿਆਂ ਨੇ ਬਿਖੇਰੀ ਅਧਿਆਤਮਿਕ ਚੇਤਨਾ ਦੀ ਰੌਸ਼ਨੀ <br/>

Ad Position 21
No active advertisement
ਅਜੀਤ ਡੈਸਕ 25-05-2026
ਚੰਡੀਗੜ੍ਹ, 24 ਮਈ (ਅਜੀਤ ਬਿਊਰੋ)- ਸਤਿਗੁਰੂ ਵਲੋਂ ਬਖ਼ਸ਼ੇ ਜਾ ਰਹੇ ਬ੍ਰਹਮਗਿਆਨ ਅਤੇ ਸਿੱਖਿਆਵਾਂ ਰਾਹੀਂ ਬੱਚਿਆਂ ਵਿੱਚ ਮਰਿਆਦਾ, ਅਨੁਸ਼ਾਸਨ, ਸ਼ੁਕਰਾਨਾ ਤੇ ਮਨੁੱਖਤਾ ਦੇ ਸੰਸਕਾਰ ਵਿਕਸਿਤ ਹੁੰਦੇ ਹਨ | ਅੱਜ ਦੇ ਯੁੱਗ ਵਿੱਚ ਜੇਕਰ ਬੱਚੇ ਸਤਸੰਗ ਤੇ ਸਤਿਗੁਰੂ ਦੀਆਂ ਸਿੱਖਿਆਵਾਂ ਨਾਲ ਜੁੜੇ ਰਹਿਣ ਤਾਂ ਉਹ ਸੰਸਾਰ ਅਤੇ ਦੇਸ਼ ਲਈ ਚੰਗੇ ਨਾਗਰਿਕ ਬਣ ਸਕਦੇ ਹਨ | ਇਹ ਵਿਚਾਰ ਅੱਜ ਇੱਥੇ ਸੰਤ ਨਿਰੰਕਾਰੀ ਸਤਸੰਗ ਭਵਨ, ਸੈਕਟਰ-15 ਵਿੱਚ ਕਰਵਾਏ ਪ੍ਰੇਰਣਾਦਾਇਕ ਬਾਲ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਹਾਜ਼ਰ ਬੱਚਿਆਂ, ਮਹਿਲਾਵਾਂ, ਨੌਜਵਾਨਾਂ ਤੇ ਬਜ਼ੁਰਗਾਂ ਨੂੰ ਸੰਬੋਧਨ ਕਰਦੇ ਹੋਏ ਮਨੀਮਾਜਰਾ ਦੇ ਮੁਖੀ ਅਮਰਜੀਤ ਸਿੰਘ ਨੇ ਪ੍ਰਗਟ ਕੀਤੇ | ਸਮਾਗਮ ਵਿਚ ਹਰ ਉਮਰ ਦੇ ਬੱਚਿਆਂ ਨੇ ਪਾਵਨ ਸੰਦੇਸ਼ਾਂ ਨੂੰ ਗੀਤ, ਕਵਿਤਾ, ਭਾਸ਼ਣ, ਕਵਾਲੀ, ਸਕਿੱਟ ਤੇ ਹੋਰ ਸੱਭਿਆਚਾਰਕ ਪ੍ਰਸਤੁਤੀਆਂ ਰਾਹੀਂ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੀ.ਐਮ.ਸੀ. ਬਾਗ਼ਬਾਨੀ ਯੂਨੀਅਨ ਨੇ ਰਹਿੰਦ-ਖੂੰਹਦ ਹਟਾਉਣ ਲਈ ਬਾਗ਼ਬਾਨੀ ਸਟਾਫ਼ ਦੀ ਤਾਇਨਾਤੀ ਦੀ ਕੀਤੀ ਆਲੋਚਨਾ <br/> ਅਗਲੀ ਖ਼ਬਰ ਪੀ. ਐੱਚ. ਸੀ. ਬੂਥਗੜ੍ਹ ਵਿਖੇ ਮਰੀਜ਼ਾਂ ਨੂੰ ਗਰਮੀ ਤੋਂ ਬਚਣ ਦੇ ਦੱਸੇ ਨੁਸਖੇ <br/>
Ad Position 24