05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਆਪ੍ਰੇਸ਼ਨ ਸੈੱਲ ਵਲੋਂ 22 ਗ੍ਰਾਮ ਕੋਕੀਨ ਸਮੇਤ ਮੁਲਜ਼ਮ ਗ੍ਰਿਫ਼ਤਾਰ ਸੈਕਟਰ-23 ਦੀ ਪਾਰਕਿੰਗ ’ਚ ਸ਼ੱਕ ਦੇ ਆਧਾਰ ’ਤੇ ਕਾਬੂ, ਮਾਮਲੇ ਦੀ ਜਾਂਚ ਜਾਰੀ

ਚੰਡੀਗੜ੍ਹ, 5 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਆਪੇ੍ਰਸ਼ਨ ਸੈੱਲ ਨੇ ਸੈਕਟਰ-23 ਸੀ ਮਾਰਕੀਟ ਦੀ ਪਾਰਕਿੰਗ ਨੇੜਿਉਂ 22. 10 ਗ੍ਰਾਮ ਕੋਕੀਨ ਸਮੇਤ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 06-10-2026
ਚੰਡੀਗੜ੍ਹ, 5 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਆਪੇ੍ਰਸ਼ਨ ਸੈੱਲ ਨੇ ਸੈਕਟਰ-23 ਸੀ ਮਾਰਕੀਟ ਦੀ ਪਾਰਕਿੰਗ ਨੇੜਿਉਂ 22.10 ਗ੍ਰਾਮ ਕੋਕੀਨ ਸਮੇਤ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਕੇਸ਼ ਕੁਮਾਰ ਉਰਫ਼ ਕਰਨ (34) ਵਾਸੀ ਵਿਕਟੋਰੀਆ ਸਿਟੀ ਸੁਸਾਇਟੀ, ਜ਼ੀਰਕਪੁਰ ਵਜੋਂ ਹੋਈ ਹੈ। ਪੁਲਿਸ ਅਨੁਸਾਰ 4 ਅਕਤੂਬਰ ਦੀ ਰਾਤ ਨੂੰ ਆਪੇ੍ਰਸ਼ਨ ਸੈੱਲ ਦੀ ਟੀਮ ਸੈਕਟਰ-23 ਸੀ ਮਾਰਕੀਟ ਵਿਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਰਾਤ ਕਰੀਬ 10.45 ਵਜੇ ਬੂਥ ਨੰਬਰ-3 ਨੇੜੇ ਪਿੱਠੂ ਬੈਗ ਲੈ ਕੇ ਜਾ ਰਿਹਾ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ। ਸ਼ੱਕ ਹੋਣ ’ਤੇ ਪੁਲਿਸ ਨੇ ਉਸ ਨੂੰ ਕਾਬੂ ਕੀਤਾ। ਮੁਲਜ਼ਮ ਨੇ ਬੈਗ ਸੁੱਟਣ ਦੀ ਕੋਸ਼ਿਸ਼ ਵੀ ਕੀਤੀ। ਤਲਾਸ਼ੀ ਦੌਰਾਨ ਬੈਗ ਵਿਚੋਂ ਚਿੱਟੇ ਰੰਗ ਦਾ ਮੋਮੀ ਪਾਊਚ ਮਿਲਿਆ, ਜਿਸ ਵਿਚੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ। ਮੌਕੇ ’ਤੇ ਬੁਲਾਈ ਐੱਮ.ਐੱਫ.ਟੀ. ਟੀਮ ਵਲੋਂ ਜਾਂਚ ਕਰਨ ’ਤੇ ਪਦਾਰਥ ਕੋਕੀਨ ਪਾਜ਼ੀਟਿਵ ਪਾਇਆ ਗਿਆ। ਇਲੈੱਕਟ੍ਰਾਨਿਕ ਕੰਡੇ ਨਾਲ ਮਾਤਰਾ ਜੋਖਣ ’ਤੇ ਕੋਕੀਨ ਦਾ ਭਾਰ 22.10 ਗ੍ਰਾਮ ਪਾਇਆ ਗਿਆ। ਥਾਣਾ ਸੈਕਟਰ-17 ਵਿਚ ਮੁਲਜ਼ਮ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ 8 ਅਕਤੂਬਰ ਤੱਕ ਮੰਗਾਂ ਦਾ ਨੋਟੀਫਿਕੇਸ਼ਨ ਨਾ ਆਇਆ ਤਾਂ 9 ਨੂੰ ਸਕੱਤਰੇਤ ਘੇਰਨਗੇ ਅਗਲੀ ਖ਼ਬਰ ਰਾਸ਼ਟਰੀ ਸਵੈ - ਇੱਛਾ ਨਾਲ ਖ਼ੂਨਦਾਨ ਦਿਵਸ ਮੌਕੇ ਸਿਹਤ ਮੰਤਰੀ ਨੇ ਖ਼ੂਨਦਾਨੀਆਂ , ਗੈਰ - ਸਰਕਾਰੀ ਸੰਗਠਨਾਂ ਅਤੇ ਖ਼ੂਨਦਾਨ ਕੇਂ...
Ad Position 24