06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਹੰਸਾ ਮੈਟਾਲਿਕਸ ਕੰਪਨੀ ਵੱਲੋਂ ਆਈ. ਟੀ. ਆਈ. ਨੂੰ 56 ਯੂ. ਪੀ. ਐਸ. ਭੇਟ <br/>

Ad Position 21
No active advertisement
ਅਜੀਤ ਡੈਸਕ 25-05-2026
ਲਾਲੜੂ, 24 ਮਈ (ਰਾਜਬੀਰ ਸਿੰਘ)- ਹੰਸਾ ਮੈਟਾਲਿਕਸ ਲਿਮਿ. ਕੰਪਨੀ ਦੇ ਡਾਇਰੈਕਟਰ ਹਸੀਨ ਗਰਗ ਅਤੇ ਜਨਰਲ ਮੈਨੇਜਰ ਅਨਿਲ ਰਾਣਾ ਵੱਲੋਂ ਸਥਾਨਕ ਆਈ. ਟੀ. ਆਈ. ਨੂੰ 56 ਯੂ. ਪੀ. ਐਸ. ਭੇਟ ਕੀਤੇ ਗਏ ਹਨ | ਇਸ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਪਹਿਲਾਂ ਵੀ ਸਥਾਨਕ ਸੰਸਥਾ 'ਚ ਆਪਣਾ ਬਣਦਾ ਯੋਗਦਾਨ ਪਾਉਂਦੀ ਆ ਰਹੀ ਹੈ, ਜਿਸ ਨੂੰ ਭਵਿੱਖ ਵਿਚ ਵੀ ਜਾਰੀ ਰੱਖਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸਿੱਖਿਆਰਥੀਆਂ ਦੀ ਲੋੜ ਨੂੰ ਵੇਖਦਿਆ ਅੱਜ ਉਨ੍ਹਾਂ ਦੀ ਕੰਪਨੀ ਵੱਲੋਂ ਯੂ. ਪੀ. ਐਸ. ਭੇਟ ਕੀਤੇ ਗਏ ਹਨ | ਉਨ੍ਹਾਂ ਸਿੱਖਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾਂ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਮਿਹਨਤ ਕਰ ਕੇ ਵਧੀਆ ਅੰਕ ਪ੍ਰਾਪਤ ਕਰਨ ਤਾਂ ਜੋ ਵੱਡੀਆਂ ਕੰਪਨੀਆਂ ਉਨ੍ਹਾਂ ਦੇ ਹੁਨਰ ਨੂੰ ਵੇਖ ਕੇ ਉਨ੍ਹਾਂ ਦੀ ਨੌਕਰੀ ਲਈ ਚੋਣ ਕਰਨ | ਉਨ੍ਹਾਂ ਦੱਸਿਆ ਕਿ ਕੰਪਨੀਆਂ 'ਚ ਸਰਕਾਰੀ ਆਈ. ਟੀ. ਆਈ. 'ਚ ਪ੍ਰਾਪਤ ਕੀਤੀ ਸਿਖਿਆ ਦੀ ਵੱਧ ਮਹੱਤਤਾ ਹੈ, ਜਿਸ ਨੂੰ ਸਾਰੀਆਂ ਕੰਪਨੀਆਂ ਪਹਿਲ ਵੀ ਦਿੰਦੀਆਂ ਹਨ | ਇਸ ਮੌਕੇ ਸੰਸਥਾ ਦੇ ਪਿ੍ੰਸੀਪਲ ਹਰਬਿੰਦਰ ਸਿੰਘ ਨੇ ਕੰਪਨੀ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ 'ਚ ਵੀ ਅਜਿਹੇ ਸਹਿਯੋਗ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਅੱਖਾਂ ਦੀ ਜਾਂਚ ਸੰਬੰਧੀ ਕੈਂਪ ਲਗਾਇਆ <br/> ਅਗਲੀ ਖ਼ਬਰ ਸੀ.ਐਮ.ਸੀ. ਬਾਗ਼ਬਾਨੀ ਯੂਨੀਅਨ ਨੇ ਰਹਿੰਦ-ਖੂੰਹਦ ਹਟਾਉਣ ਲਈ ਬਾਗ਼ਬਾਨੀ ਸਟਾਫ਼ ਦੀ ਤਾਇਨਾਤੀ ਦੀ ਕੀਤੀ ਆਲੋਚਨਾ <br/>
Ad Position 24