11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਕ ਨੇ ਸ਼ਹਿਰ ਭਰ 'ਚ ਸਿਹਤ ਸੰਭਾਲ ਸਹੂਲਤਾਂ ਦੀ ਕੀਤੀ ਵਿਸਤਿ੍ਤ ਸਮੀਖਿਆ <br/>

Ad Position 21
No active advertisement
ਅਜੀਤ ਡੈਸਕ 03-06-2026

ਚੰਡੀਗੜ੍ਹ, 2 ਜੂਨ (ਮਾਰਕੰਡਾ)- ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਸ਼ਹਿਰ ਭਰ ਵਿਚ ਸਿਹਤ ਸੰਭਾਲ ਸਹੂਲਤਾਂ ਦੀ ਵਿਸਤਿ੍ਤ ਸਮੀਖਿਆ ਕੀਤੀ | ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸਾਊਥ ਕੈਂਪਸ ਸੈਕਟਰ 48 ਵਿਖੇ ਪ੍ਰਸ਼ਾਸਕ ਨੇ ਨਾਗਰਿਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੰਭਾਲ ਸੇਵਾਵਾਂ ਦੀ ਵਿਸ਼ਾਲ ਸ਼੍ਰੇਣੀ ਬਾਰੇ ਜਾਣਕਾਰੀ ਪ੍ਰਾਪਤ ਕੀਤਾ | ਜਿਸ ਵਿਚ ਆਯੂਸ਼ ਓ.ਪੀ.ਡੀ ਅਤੇ ਹੋਮਿਓਪੈਥੀ ਸੇਵਾਵਾਂ ਸ਼ਾਮਲ ਹਨ ਅਤੇ ਸਿਹਤ ਸਕੱਤਰ ਮਨਦੀਪ ਸਿੰਘ ਬਰਾੜ ਦੁਆਰਾ ਆਉਣ ਵਾਲੀ ਪੰਚਕਰਮਾ ਸਹੂਲਤ ਬਾਰੇ ਦੱਸਿਆ ਗਿਆ | ਪ੍ਰਸ਼ਾਸਕ ਨੇ ਰੇਡੀਏਸ਼ਨ ਓਨਕੋਲੋਜੀ ਸੇਵਾਵਾਂ ਦੇ ਨਾਲ-ਨਾਲ ਫਿਜ਼ੀਓਥੈਰੇਪੀ, ਟੀਕਾਕਰਨ, ਡੇਅ ਕੇਅਰ, ਓਨਕੋਲੋਜੀ, ਯੋਗਾ, ਡੈਂਟਲ ਅਤੇ ਪੀਡੀਆਟਿ੍ਕ ਓ.ਪੀ.ਡੀ ਦੀ ਵੀ ਸਮੀਖਿਆ ਕੀਤੀ | ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਲੋਆ, ਆਯੁਸ਼ਮਾਨ ਅਰੋਗਿਆ ਮੰਦਰ ਸੈਕਟਰ 47 ਅਤੇ ਸਿਵਲ ਹਸਪਤਾਲ ਸੈਕਟਰ 45 ਵਿਖੇ ਪ੍ਰਸ਼ਾਸਕ ਦੇ ਨਾਲ ਸਿਹਤ ਸਕੱਤਰ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਵੀ ਸਨ | ਉਨ੍ਹਾਂ ਨੇ ਫਾਰਮੇਸੀ ਸੇਵਾਵਾਂ, ਜਿਸ ਵਿਚ ਆਯੁਰਵੈਦਿਕ ਫਾਰਮੇਸੀ, ਹੋਮਿਓਪੈਥੀ ਓ.ਪੀ.ਡੀ, ਡੈਂਟਲ ਓ.ਪੀ.ਡੀ, ਏ.ਐਨ.ਸੀ ਓ.ਪੀ.ਡੀ ਅਤੇ ਏ.ਐਨ.ਐਮ/ਆਰ.ਸੀ.ਐਚ ਰੂਮ ਸ਼ਾਮਲ ਹਨ, ਦੇ ਨਾਲ-ਨਾਲ ਐਮਰਜੈਂਸੀ ਸੇਵਾਵਾਂ, ਈ.ਸੀ.ਜੀ ਸਹੂਲਤਾਂ, ਈ.ਐਮ.ਓ ਰੂਮ ਸੇਵਾਵਾਂ, ਬੀ.ਪੀ ਨਿਗਰਾਨੀ ਸਮੇਤ ਮੁੱਢਲੀ ਸਿਹਤ ਜਾਂਚਾਂ ਅਤੇ ਮਲੇਰੀਆ ਪ੍ਰਯੋਗਸ਼ਾਲਾ ਸੇਵਾਵਾਂ ਦੀ ਸਮੀਖਿਆ ਕੀਤੀ | ਉਨ੍ਹਾਂ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਾਇਕਾਂ ਨਾਲ ਵੀ ਗੱਲਬਾਤ ਕੀਤੀ ਤਾਂ ਜੋ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਫੀਡਬੈਕ ਲਿਆ ਜਾ ਸਕੇ ਅਤੇ ਸਿਹਤ ਸੰਭਾਲ ਸੇਵਾਵਾਂ ਬਾਰੇ ਸਕਾਰਾਤਮਿਕ ਹੁੰਗਾਰਾ ਮਿਲਿਆ |

Ad Position 22
No active advertisement
ਪਿਛਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਦਾ 133ਵਾਂ ਦਿਨ ਪੰਜਾਬ ਪੁਲਿਸ ਵਲੋਂ 499 ਥਾਈਾ ਛਾਪੇਮਾਰੀ 221 ਗਿ੍ਫ਼ਤਾਰ <br/> ਅਗਲੀ ਖ਼ਬਰ ਟਰੰਪ ਨਾਲ ਤਿੱਖੀ ਬਹਿਸ ਤੋਂ ਬਾਅਦ ਨੇਤਨਯਾਹੂ ਨੇ ਲਿਬਨਾਨ 'ਤੇ ਹਮਲੇ ਰੋਕੇ <br/>
Ad Position 24