11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਸਹਿਯੋਗ ਨਾਲ ਸਾਹਿਤਕ ਸਮਾਰੋਹ <br/>

Ad Position 21
No active advertisement
ਅਜੀਤ ਡੈਸਕ 03-06-2026
ਚੰਡੀਗੜ੍ਹ, 2 ਜੂਨ (ਅਜਾਇਬ ਸਿੰਘ ਅÏਜਲਾ)- ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਪੰਜਾਬੀ ਸਾਹਿਤ ਅਕਾਦਮੀ ਵਲੋਂ ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਰੋਹ ਕਰਵਾਇਆ ਗਿਆ | ਇਸ ਵਿਚ ਪ੍ਰਸਿੱਧ ਕਹਾਣੀਕਾਰ ਸਰੂਪ ਸਿਆਲਵੀ ਦੀ ਪੁਸਤਕ 'ਕਾਲ ਕਾਲਾਂਤਰ' 'ਤੇ ਵਿਸ਼ੇਸ਼ ਵਿਚਾਰ ਚਰਚਾ ਵੀ ਹੋਈ | ਸਮਾਰੋਹ ਦੀਆਂ ਪ੍ਰਧਾਨਗੀ ਰਸਮਾ ਪ੍ਰਸਿੱਧ ਲੇਖਕ ਕਿਰਪਾਲ ਕਜ਼ਾਕ ਵਲੋਂ ਅਦਾ ਕੀਤੀਆਂ ਗਈਆਂ ਜਦਕਿ ਪੁਸਤਕ ਸਬੰਧੀ ਖੋਜ ਪੱਤਰ ਜੇ.ਬੀ. ਸੇਖੋਂ ਤੇ ਡਾ. ਹਰਪ੍ਰੀਤ ਕੌਰ ਵਲੋਂ ਪੜ੍ਹੇ ਗਏ | ਇਸ ਮੌਕੇ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਪਿਛਲੀ ਟਰਮ ਵਿਚ ਵੀ 21 ਕਿਤਾਬਾਂ 'ਤੇ ਗੋਸ਼ਟੀ ਪੰਜਾਬ ਦੀਆਂ ਵੱਖੋ-ਵੱਖਰੀਆਂ ਥਾਵਾਂ 'ਤੇ ਕੀਤੀਆਂ ਗਈਆਂ ਸਨ, ਉਸੇ ਲੜੀ ਦੀ ਸਫਲਤਾ ਉਪਰੰਤ ਇਸ ਲੜੀ ਨੂੰ ਅੱਗੇ ਵੀ ਜਾਰੀ ਰੱਖਿਆ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਅੱਜ ਕਹਾਣੀਕਾਰ ਸਰੂਪ ਸਿਆਲਵੀ ਦੀ ਪੁਸਤਕ 'ਕਾਲ ਕਾਲਾਂਤਰ' ਬਾਰੇ ਇਹ ਸਮਾਰੋਹ ਕਰਵਾਇਆ ਗਿਆ ਹੈ | ਇਸੇ ਦੌਰਾਨ ਡਾ. ਸਰਬਜੀਤ ਨੇ ਕਹਾਣੀਕਾਰ ਮਨਮੋਹਣ ਬਾਬਾ, ਪ੍ਰੇਮ ਪ੍ਰਕਾਸ਼ ਦੇ ਨਾਲ-ਨਾਲ ਸਰੂਪ ਸਿਆਲਵੀ ਦੀ ਵੀ ਗੱਲ ਕੀਤੀ | ਸਰੂਪ ਸਿਆਲਵੀ ਦੀ ਕਿਤਾਬ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿਚ 11 ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਤੇ ਸਾਰੀਆਂ ਲਗਭਗ ਇਤਿਹਾਸ ਅਤੇ ਮਿਥਿਹਾਸ 'ਤੇ ਕੇਂਦਰਿਤ ਹਨ | ਲੇਖਕ ਸਰੂਪ ਸਿਆਲਵੀ ਨੇ ਕਿਹਾ ਕਿ ਵਿਦਵਾਨਾਂ ਵਲੋਂ ਜੋ ਵਿਚਾਰ ਪ੍ਰਗਟਾਏ ਗਏ ਹਨ ਜੋ ਸੁਝਾਅ ਦਿੱਤੇ ਗਏ ਹਨ, ਨਿਰਸੰਦੇਹ ਉਨ੍ਹਾਂ ਨਾਲ ਉਨ੍ਹਾਂ ਦੀ ਲੇਖਣੀ ਦਾ ਮਿਆਰ ਹੋਰ ਵੀ ਵਧੇਗਾ | ਸਮਾਰੋਹ ਵਿਚ ਡਾ. ਅਵਤਾਰ ਸਿੰਘ ਪਤੰਗ, ਡਾ. ਜਤਿੰਦਰ ਸਿੰਘ, ਡਾ. ਜਸਪਾਲ ਜੱਸੀ, ਗੁਰਦਰਸ਼ਨ ਮਾਵੀ, ਭਗਤ ਰਾਮ ਰੰਗਾੜਾ, ਸਤਨਾਮ ਸਿੰਘ ਸ਼ੋਕਰ, ਪਰਮਜੀਤ ਮਾਨ, ਮਨਪ੍ਰੀਤ ਕੌਰ, ਹਰਪ੍ਰੀਤ ਸਿੰਘ ਚੰਨੂੰ, ਡਾ. ਪ੍ਰਕਾਸ਼ ਸਿੰਘ, ਡਾ. ਰਜਿੰਦਰ ਸਿੰਘ, ਮਨਜੀਤ ਮੀਤ, ਸਰਦਾਰਾ ਸਿੰਘ ਚੀਮਾ, ਪਿਆਰਾ ਸਿੰਘ ਰਾਹੀ, ਸੁਰਜੀਤ ਸੁਮਨ ਤੋਂ ਇਲਾਵਾ ਡਾ. ਮਨਮੋਹਨ ਕੌਰ, ਪਵਨਦੀਪ ਕੌਰ, ਹਰਨਾਮ ਡੱਲਾ, ਡਾ. ਲਖਬੀਰ ਸਿੰਘ, ਰਣਜੀਤ ਕੌਰ, ਡਾ. ਰਵਿੰਦਰ ਸਿੰਘ, ਕਿਰਨਪ੍ਰੀਤ ਕੌਰ ਆਦਿ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਉਪ-ਕੁਲਪਤੀ ਨੇ ਭਾਰਤੀ ਮਨੋਵਿਗਿਆਨਕ ਰਸਾਲੇ ਦਾ ਸ਼ਤਾਬਦੀ ਅੰਕ ਕੀਤਾ ਜਾਰੀ <br/> ਅਗਲੀ ਖ਼ਬਰ ਪੰਜਾਬ ਦੇ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਨਾਇਬ ਸੈਣੀ ਨਾਲ ਕੀਤੀ ਮੁਲਾਕਾਤ, ਕਿਸਾਨਾਂ ਦੇ ਮੁੱਦਿਆਂ 'ਤੇ ਹੋਈ ਵਿਸਤਾਰ ਚਰ...
Ad Position 24