06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਹਰਿਆਣਾ 'ਚ 15.70 ਕਰੋੜ ਲਾਗਤ ਨਾਲ ਛੇ ਜ਼ਿਲਿ੍ਹਆਂ ਵਿਚ ਬਣਨਗੀਆਂ 26 ਨਵੀਆਂ ਸਰਕਾਰੀ ਆਯੁਰਵੈਦਿਕ ਡਿਸਪੈਂਸਰੀਆਂ <br/>

Ad Position 21
No active advertisement
ਅਜੀਤ ਡੈਸਕ 08-06-2026
ਚੰਡੀਗੜ•, 3 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਸਰਕਾਰ ਰਾਜ ਦੇ ਛੇ ਜ਼ਿਲਿ•ਆਂ ਵਿਚ ਲਗਭਗ 15.70 ਕਰੋੜ ਰੁਪਏ ਦੀ ਅੰਦਾਜ਼ਾ ਲਾਗਤ ਨਾਲ 26 ਨਵੀਆਂ ਸਰਕਾਰੀ ਆਯੁਰਵੈਦਿਕ ਡਿਸਪੈਂਸਰੀਆਂ ਦਾ ਨਿਰਮਾਣ ਕਰੇਗੀ | ਇਸ ਪਹਿਲਕਦਮੀ ਦਾ ਉਦੇਸ਼ ਆਯੁਸ਼ ਸਿਹਤ ਸੇਵਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਪੇਂਡੂ ਖੇਤਰਾਂ ਵਿਚ ਰਵਾਇਤੀ ਸਿਹਤ ਸੇਵਾਵਾਂ ਤੱਕ ਲੋਕਾਂ ਦੀ ਪਹੁੰਚ ਵਿਚ ਸੁਧਾਰ ਕਰਨਾ ਹੈ | ਸਿਹਤ ਅਤੇ ਪਰਿਵਾਰ ਭਲਾਈ ਅਤੇ ਆਯੁਸ਼ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਡਿਸਪੈਂਸਰੀਆਂ ਯਮੁਨਾਨਗਰ ਵਿਚ 10, ਮਹਿੰਦਰਗੜ• ਵਿਚ 6, ਰੇਵਾੜੀ ਵਿਚ 5, ਕੁਰੂਕਸ਼ੇਤਰ ਵਿਚ 3, ਕਰਨਾਲ ਵਿਚ 1 ਅਤੇ ਗੁਰੂਗ੍ਰਾਮ ਵਿਚ 1 ਬਣਾਈਆਂ ਜਾਣਗੀਆਂ | ਅਨਾਵਰਤੀ ਨਾਗਰਿਕ ਕਾਰਜ ਸ਼੍ਰੇਣੀ ਦੇ ਤਹਿਤ ਇਸ ਪ੍ਰੋਜੈਕਟ ਦੀ ਕੁੱਲ ਲਾਗਤ 1,570.22 ਲੱਖ ਰੁਪਏ (15.70 ਕਰੋੜ ਰੁਪਏ) ਅਨੁਮਾਨਿਤ ਹੈ | ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਇਹਨਾਂ 26 ਸਰਕਾਰੀ ਆਯੁਰਵੈਦਿਕ ਡਿਸਪੈਂਸਰੀਆਂ ਦੇ ਨਿਰਮਾਣ ਲਈ ਲਾਗਤ ਅਨੁਮਾਨ ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਵਿਭਾਗ ਤੋਂ ਪ੍ਰਾਪਤ ਹੋ ਚੁੱਕੇ ਹਨ | ਯਮੁਨਾਨਗਰ ਜ਼ਿਲ•ੇ ਵਿਚ ਭਾਂਗੇਰਾ, ਤਾਜੇਵਾਲਾ, ਖੁਰਦਬਨ, ਤਲਕੌਰ, ਮਹੀਉਦੀਨਪੁਰ, ਦਾਰਪੁਰ, ਢਾਕਵਾਲਾ, ਦਾਦੂਪੁਰ ਹੈਡ, ਦਮੋਲੀ ਅਤੇ ਲੇੜਾ ਖਾਦਰ ਪਿੰਡਾਂ ਵਿਚ 10 ਡਿਸਪੈਂਸਰੀਆਂ ਬਣਾਈਆਂ ਜਾਣਗੀਆਂ, ਜਿਨ•ਾਂ ਵਿਚੋਂ ਹਰੇਕ ਡਿਸਪੈਂਸਰੀ ਦੀ ਅਨੁਮਾਨਿਤ ਲਾਗਤ 59.17 ਲੱਖ ਰੁਪਏ ਹੈ | ਰੇਵਾੜੀ ਜ਼ਿਲ•ੇ ਵਿਚ ਰੋਹਰਾਈ, ਝਾਬੂਆ, ਜੈ ਸਿੰਘਪੁਰ ਖੇੜਾ ਅਤੇ ਕਰਾਵਰਾ ਮਾਣਕਪੁਰ ਪਿੰਡਾਂ ਵਿਚ 59.17 ਲੱਖ ਰੁਪਏ ਪ੍ਰਤੀ ਡਿਸਪੈਂਸਰੀ ਦੀ ਲਾਗਤ ਨਾਲ ਚਾਰ, ਅਤੇ ਲੀਸਾਨ ਪਿੰਡ ਵਿਚ 59.00 ਲੱਖ ਰੁਪਏ ਦੀ ਲਾਗਤ ਨਾਲ ਇੱਕ ਡਿਸਪੈਂਸਰੀ ਬਣਾਈ ਜਾਵੇਗੀ | ਮਹਿੰਦਰਗੜ• ਜ਼ਿਲ•ੇ ਵਿਚ ਗੁੜ•ਾ, ਬਾਵਨੀਆ, ਰਸੂਲਪੁਰ, ਬੁਚਾਵਾਸ, ਸੁਰਜਨਵਾਸ ਅਤੇ ਰਾਮਬਾਸ ਪਿੰਡਾਂ ਵਿਚ ਛੇ ਡਿਸਪੈਂਸਰੀਆਂ ਬਣਾਈਆਂ ਜਾਣਗੀਆਂ, ਜਿਨ•ਾਂ ਵਿਚੋਂ ਹਰੇਕ ਡਿਸਪੈਂਸਰੀ ਦੀ ਨਿਰਮਾਣ ਲਾਗਤ 64.50 ਲੱਖ ਰੁਪਏ ਅਨੁਮਾਨਿਤ ਹੈ | ਗੁਰੂਗ੍ਰਾਮ ਜ਼ਿਲ•ੇ ਵਿਚ ਸਹਜਾਵਸ ਪਿੰਡ ਵਿਚ 58.63 ਲੱਖ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਇੱਕ ਡਿਸਪੈਂਸਰੀ ਸਥਾਪਿਤ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ 10 ਪਿੰਡਾਂ ਦੇ ਕਿਸਾਨ ਵਫ਼ਦ ਨੇ ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਨਵ-ਚੇਤਨਾ ਟਰੱਸਟ ਨੇ ਬੂਟੇ ਲਗਾਉਣ ਦਾ ਅਭਿਆਨ ਕੀਤਾ ਸ਼ੁਰੂ : ਡਾ. ਬੰਗੜ <br/>
Ad Position 24
No active advertisement