02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਪੰਜਾਬ ਰੋਡਵੇਜ਼ ਦਾ ਤੋਹਫ਼ਾ, ਸੋਮਵਾਰ ਤੋਂ ਲੁਧਿਆਣਾ-ਜਲੰਧਰ ਤੋਂ ਚੱਲੇਗੀ ਵਾਲਵੋ ਬੱਸ

Ad Position 21
No active advertisement
ਅਜੀਤ ਡੈਸਕ 11-07-2026
ਚੰਡੀਗੜ੍ਹ, 10 ਜੁਲਾਈ (ਸੰਦੀਪ ਕੁਮਾਰ ਮਹਾਣਾ)–ਰੇਲ ਗੱਡੀਆਂ ਵਿਚ ਲੰਬੀ ਵੇਟਿੰਗ ਅਤੇ ਨਿੱਜੀ ਬੱਸਾਂ ਦੇ ਮਹਿੰਗੇ ਕਿਰਾਏ ਤੋਂ ਪਰੇਸ਼ਾਨ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਕਟੜਾ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਪੰਜਾਬ ਰੋਡਵੇਜ਼ ਨੇ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਵਿਭਾਗ ਵਲੋਂ ਲੁਧਿਆਣਾ ਅਤੇ ਜਲੰਧਰ ਤੋਂ ਜੰਮੂ-ਕਟੜਾ ਲਈ ਸੁਪਰਫਾਸਟ ਏ.ਸੀ. ਵਾਲਵੋ ਬੱਸ ਸੇਵਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਸੇਵਾ ਆਉਣ ਵਾਲੇ ਸੋਮਵਾਰ ਤੋਂ ਰੋਜ਼ਾਨਾ ਚੱਲੇਗੀ, ਜਿਸ ਨਾਲ ਸ਼ਰਧਾਲੂਆਂ ਤੇ ਹੋਰਨਾਂ ਯਾਤਰੀਆਂ ਨੂੰ ਸਰਕਾਰੀ ਕਿਰਾਏ ’ਤੇ ਆਰਾਮਦਾਇਕ ਅਤੇ ਕਿਫ਼ਾਇਤੀ ਸਫ਼ਰ ਦੀ ਸਹੂਲਤ ਮਿਲੇਗੀ। ਪੰਜਾਬ ਰੋਡਵੇਜ਼ ਵਲੋਂ ਸ਼ੁਰੂ ਕੀਤੀ ਜਾ ਰਹੀ ਇਸ ਨਵੀਂ ਸੇਵਾ ਨਾਲ ਖ਼ਾਸ ਕਰਕੇ ਗਰਮੀ ਦੀਆਂ ਛੁੱਟੀਆਂ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਵੈਸ਼ਨੋ ਦੇਵੀ ਜਾਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਨੂੰ ਵੱਡੀ ਸਹੂਲਤ ਮਿਲਣ ਦੀ ਉਮੀਦ ਹੈ। ਹੁਣ ਤੱਕ ਰੇਲ ਗੱਡੀਆਂ ਵਿਚ ਕਨਫ਼ਰਮ ਰਿਜ਼ਰਵੇਸ਼ਨ ਨਾ ਮਿਲਣ ਅਤੇ ਨਿੱਜੀ ਵਾਲਵੋ ਬੱਸਾਂ ਵਲੋਂ ਮਨਮਰਜ਼ੀ ਦੇ ਕਿਰਾਏ ਵਸੂਲਣ ਕਾਰਨ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਨਵੀਂ ਸਰਕਾਰੀ ਵਾਲਵੋ ਸੇਵਾ ਸ਼ੁਰੂ ਹੋਣ ਨਾਲ ਇਹ ਸਮੱਸਿਆ ਕਾਫ਼ੀ ਹੱਦ ਤੱਕ ਦੂਰ ਹੋਣ ਦੀ ਸੰਭਾਵਨਾ ਹੈ। ਵਿਭਾਗੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਸੁਪਰਫਾਸਟ ਏ.ਸੀ. ਵਾਲਵੋ ਬੱਸ ਲੁਧਿਆਣਾ ਤੋਂ ਰਵਾਨਾ ਹੋਵੇਗੀ ਅਤੇ ਜਲੰਧਰ ਬੱਸ ਅੱਡੇ ਤੋਂ ਹੁੰਦੀ ਹੋਈ ਸਿੱਧੀ ਜੰਮੂ-ਕਟੜਾ ਤੱਕ ਜਾਵੇਗੀ। ਇਸ ਸੇਵਾ ਰਾਹੀਂ ਯਾਤਰੀਆਂ ਨੂੰ ਘੱਟ ਸਮੇਂ ਵਿਚ ਆਰਾਮਦਾਇਕ ਅਤੇ ਸੁਰੱਖਿਅਤ ਯਾਤਰਾ ਦਾ ਲਾਭ ਮਿਲੇਗਾ।
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਦੇ ਅੰਬਾਂ ਨੂੰ ਹੁਣ ਵਿਸ਼ਵ ਪੱਧਰੀ ਬਾਜ਼ਾਰਾਂ ਤੱਕ ਪਹੁੰਚਾਉਣ ਦਾ ਟੀਚਾ-ਨਾਇਬ ਸਿੰਘ ਸੈਣੀ ਅਗਲੀ ਖ਼ਬਰ ‘ਸਤਲੁਜ’ ਫ਼ਿਲਮ ਨੂੰ ਪੰਜਾਬ ‘ਚ ਰਿਲੀਜ਼ ਕਰਵਾਉਣ ਲਈ ਸਰਕਾਰ ਪੈਰਵੀ ਕਰੇ-ਗੋਪਾਲ ਸਿੰਘ ਸਿੱਧੂ
Ad Position 24
No active advertisement