02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਹੋ ਰਿਹੈ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 11-07-2026
ਡੇਰਾਬੱਸੀ, 10 ਜੁਲਾਈ (ਗੁਰਮੀਤ ਸਿੰਘ)-ਬੀਤੇ ਕੱਲ੍ਹ ਤੋਂ ਨਿਰੰਤਰ ਹੋ ਰਹੀ ਬਾਰਿਸ਼ ਨੇ ਡੇਰਾਬੱਸੀ ਵਿਖੇ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਬਰਸਾਤੀ ਪਾਣੀ ਨੇ ਬਰਵਾਲਾ ਸੜਕ ਅਤੇ ਸ਼ਿਵਪੁਰੀ ਕਾਲੋਨੀ ਤੋਂ ਏ. ਟੀ. ਐੱਸ. ਨੂੰ ਜਾਣ ਵਾਲੀ ਸੜਕ ਨੂੰ ਪੂਰੀ ਤਰ੍ਹਾਂ ਬਲਾਕ ਕਰ ਦਿੱਤਾ ਹੈ, ਜਿਸ ਕਾਰਨ ਦਰਜਨਾਂ ਗੱਡੀਆਂ ਅਤੇ ਦੋ-ਪਹੀਆ ਵਾਹਨ ਪਾਣੀ ‘ਚ ਫਸ ਕੇ ਖ਼ਰਾਬ ਹੋ ਚੁੱਕੇ ਹਨ। ਇਸ ਤੋਂ ਇਲਾਵਾ ਖੁੱਲ੍ਹੇ ਪਏ ਮੇਨਹੋਲਾਂ ਅਤੇ ਅਧੂਰੇ ਡਰੇਨੇਜ਼ ਕਾਰਨ ਹਾਦਸੇ ਵਾਪਰ ਰਹੇ ਹਨ। ਇਸ ਸਭ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੇ। ਲੋਕਾਂ ਦੀ ਮਦਦ ਲਈ ਵਾਰਡ ਕੌਂਸਲਰ ਐਡਵੋਕੇਟ ਮੁਨੀਸ਼ ਸੈਣੀ ਖ਼ੁਦ ਪਾਣੀ ‘ਚ ਉਤਰ ਕੇ ਬੰਦ ਪਈਆਂ ਗੱਡੀਆਂ ਨੂੰ ਹੋਰਨਾਂ ਲੋਕਾਂ ਦੀ ਸਹਾਇਤਾ ਨਾਲ ਧੱਕਾ ਮਾਰ ਕੇ ਬਾਹਰ ਕੱਢ ਰਹੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਕੌਂਸਲਰ ਸੈਣੀ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਨੇ ਮੌਨਸੂਨ ਆਉਣ ਦੇ ਬਾਵਜੂਦ ਨਿਕਾਸੀ ਪ੍ਰਬੰਧ ਠੀਕ ਨਹੀਂ ਕੀਤੇ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਰਿਹਾਇਸ਼ੀ ਇਲਾਕਿਆਂ ‘ਚ ਬਰਵਾਲਾ ਸੜਕ ਅਤੇ ਗੁਰਬਖਸ਼ ਕਾਲੋਨੀ ਦੀ ਬਰਸਾਤੀ ਪਾਣੀ ਦੀ ਨਿਕਾਸੀ ਠੱਪ ਹੋਣ ਕਾਰਨ ਗਲੀਆਂ ਛੱਪੜ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਬਰਸਾਤੀ ਪਾਣੀ ਦੇ ਨਿਕਾਸ ਲਈ ਢੁਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ‘ਚ ਵਿਕਾਸ ਕਾਰਜਾਂ ‘ਤੇ ਕਰੋੜਾਂ ਖ਼ਰਚ ਕੀਤੇ ਗਏ ਹਨ, ਪਰ ਜ਼ਮੀਨੀ ਪੱਧਰ ‘ਤੇ ਕੋਈ ਸੁਧਾਰ ਹੋਇਆ ਦਿਖਾਈ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਬਰਸਾਤ ਪੈਣ ‘ਤੇ ਬਰਵਾਲਾ ਸੜਕ ਪਾਣੀ ‘ਚ ਡੁੱਬ ਜਾਂਦੀ ਹੈ, ਜਿਸ ਕਾਰਨ ਅਕਸਰ ਜਾਮ ਲੱਗਿਆ ਰਹਿੰਦਾ ਹੈ। ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜਿਥੇ ਪ੍ਰਸ਼ਾਸਨ ਨੂੰ ਕੰਮ ਕਰਨਾ ਚਾਹੀਦਾ ਸੀ, ਉੱਥੇ ਕੌਂਸਲਰ ਲੋਕਾਂ ਦੀ ਮਦਦ ਕਰ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਵਿਖੇ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪੁੱਜਿਆ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਕਾਲੇ ਚੋਲੇ ਪਾ ਕੇ ਡੀ. ਸੀ. ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
Ad Position 24
No active advertisement