02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਡੇਰਾਬੱਸੀ ਵਿਖੇ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪੁੱਜਿਆ

Ad Position 21
No active advertisement
ਅਜੀਤ ਡੈਸਕ 11-07-2026
ਡੇਰਾਬੱਸੀ, 10 ਜੁਲਾਈ (ਗੁਰਮੀਤ ਸਿੰਘ)-ਬੀਤੇ ਕੱਲ੍ਹ ਤੋਂ ਨਿਰੰਤਰ ਪੈ ਰਹੇ ਮੀਂਹ ਅਤੇ ਪਹਾੜਾਂ ਤੋਂ ਆਏ ਪਾਣੀ ਕਰਕੇ ਮੁਬਾਰਿਕਪੁਰ ਨੇੜੇ ਵਗਦੇ ਘੱਗਰ ‘ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਹੈ। ਅਚਾਨਕ ਘੱਗਰ ‘ਚ ਪਾਣੀ ਦਾ ਪੱਧਰ ਵਧਣ ਕਰਕੇ ਪਾਣੀ ਕਾਜ਼ਵੇਅ ਦੇ ਉਪਰੋਂ ਟੱਪਣਾ ਸ਼ੁਰੂ ਹੋ ਗਿਆ ਹੈ। ਪ੍ਰਸ਼ਾਸਨ ਵਲੋਂ ਹਾਈ ਅਲਰਟ ਜਾਰੀ ਕਰਦੇ ਸੁਰੱਖਿਆ ਦੇ ਮੱਦੇਨਜ਼ਰ ਕਾਜ਼ਵੇਅ ‘ਤੇ ਪੁਲਿਸ ਤਾਇਨਾਤ ਕਰਕੇ ਇਸ ਨੂੰ ਆਵਾਜ਼ਾਈ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਚਲਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਘੱਗਰ ਨੇੜੇ ਬਣੀਆਂ ਸੈਂਕੜੇ ਝੁੱਗੀਆਂ ‘ਚ ਵੀ ਪਾਣੀ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਹੈ।
ਕਿਸੇ ਸਮੇਂ ਵੀ ਟੁੱਟ ਸਕਦੈ ਘੱਗਰ ‘ਤੇ ਬਣਿਆ ਕਾਜ਼ਵੇਅ- ਘੱਗਰ ਪਾਰ ਕਰਨ ਲਈ ਕਰੋੜਾਂ ਰੁ. ਖ਼ਰਚ ਕੇ ਬਣਾਇਆ ਕਾਜ਼ਵੇ ਕਿਸੇ ਸਮੇਂ ਵੀ ਟੁੱਟ ਸਕਦਾ ਹੈ। ਇਸ ਦੇ ਹੇਠੋਂ ਮਿੱਟੀ ਨਿਕਲਣ ਕਰਕੇ ਇਹ ਖੋਖਲਾ ਹੋ ਚੁੱਕਾ ਹੈ, ਪਰ ਇਸ ਦੇ ਬਾਵਜੂਦ ਇਸ ਦੇ ਉੱਪਰੋਂ ਵਾਹਨ ਨਿਕਲ ਰਹੇ ਹਨ। ਅਜਿਹੇ ‘ਚ ਹਰ ਸਮੇਂ ਜਾਨ-ਮਾਲ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਰੀਬ ਢਾਈ ਸਾਲ ਪਹਿਲਾਂ ਆਏ ਹੜ੍ਹਾਂ ਦੌਰਾਨ ਕਾਜ਼ਵੇਅ ਦੇ ਹੇਠੋਂ ਮਿੱਟੀ ਨਿਕਲ ਗਈ ਸੀ, ਜਿਸ ਨੂੰ ਢਕੌਲੀ ਵਲੋਂ ਆਉਂਦੀ ਸੜਕ ਵਾਲੇ ਪਾਸੇ ਤੋਂ ਬੋਰੀਆਂ ਲਗਾ ਕੇ ਅਸਥਾਈ ਤੌਰ ‘ਤੇ ਠੀਕ ਕੀਤਾ ਗਿਆ ਸੀ, ਲੇਕਿਨ ਕਾਜ਼ਵੇਅ ਦੇ ਹੋਰਨਾਂ ਹਿੱਸਿਆਂ ‘ਤੇ ਕਿਸੇ ਵਲੋਂ ਧਿਆਨ ਨਹੀਂ ਦਿੱਤਾ ਗਿਆ। ਡੇਰਾਬੱਸੀ ਤੋਂ ਢਕੌਲੀ ਵੱਲ ਨੂੰ ਜਾਂਦੇ ਖੱਬੇ ਪਾਸੇ ਵੀ ਕਾਜ਼ਵੇਅ ਹੇਠ ਤੋਂ ਖਾਲੀ ਹੋ ਚੁੱਕਾ ਹੈ, ਜੋ ਕਿ ਡੇਰਾਬੱਸੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੱਡੀ ਲਾਪ੍ਰਵਾਹੀ ਨੂੰ ਉਜਾਗਰ ਕਰਦਾ ਹੈ।
ਕਾਰ ਡਿੱਗਣ ਮਗਰੋਂ ਵੀ ਨਹੀਂ ਜਾਗੇ ਅਧਿਕਾਰੀ- ਕਾਜ਼ਵੇਅ ਦੇ ‘ਤੇ ਸੁਰੱਖਿਆ ਰੈਲਿੰਗ ਨਾ ਹੋਣ ਕਰਕੇ ਕੁਝ ਸਮਾਂ ਪਹਿਲਾਂ ਇਕ ਕਾਰ ਘੱਗਰ ‘ਚ ਡਿੱਗ ਚੁੱਕੀ ਹੈ। ਇਸ ਤੋਂ ਬਾਅਦ ਕਾਜ਼ਵੇਅ ‘ਤੇ ਆਰਜ਼ੀ ਪਿੱਲਰ ਬਣਾਏ ਗਏ ਸਨ, ਜੋ ਕਿ ਕੁਝ ਦਿਨਾਂ ਬਾਅਦ ਹੀ ਟੁੱਟ ਗਏ ਸਨ ਅਤੇ ਇਨ੍ਹਾਂ ਨੂੰ ਦੁਬਾਰਾ ਠੀਕ ਨਹੀਂ ਕੀਤਾ ਗਿਆ। ਇਸ ਤਰ੍ਹਾਂ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਖੇਤਰ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਕਿਸੇ ਹਾਦਸੇ ਤੋਂ ਪਹਿਲਾਂ ਡੇਰਾਬੱਸੀ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦਿੰਦੇ ਹੋਏ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਨਿਊਜ਼ੀਲੈਂਡ ਪੁੱਜੇ ਪ੍ਰਧਾਨ ਮੰਤਰੀ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਅਗਲੀ ਖ਼ਬਰ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਹੋ ਰਿਹੈ ਪ੍ਰਭਾਵਿਤ
Ad Position 24
No active advertisement