03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸਾਈਬਰ ਸੁਰੱਖਿਅਤ ਵਿਵਸਥਾ ਮਜ਼ਬੂਤ ਕਰਨ ਲਈ ਹਰਿਆਣਾ ਨੇ ਕੀਤੀ ਪਹਿਲ

Ad Position 21
No active advertisement
ਅਜੀਤ ਡੈਸਕ 12-07-2026
ਚੰਡੀਗੜ੍ਹ, 11 ਜੁਲਾਈ ( ਰਾਮ ਸਿੰਘ ਬਰਾੜ ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਸਾਲ 2026-27 ਦੇ ਬਜਟ ਵਿਚ ਐਲਾਨ ਹਰਿਆਣਾ ਡਿਜੀਟਲ ਕਵਚ ਪਹਿਲ ਅਨੁਰੂਪ ਸੂਬੇ ’ਚ ਸਾਈਬਰ ਸੁਰੱਖਿਆ ਵਿਵਸਥਾ ਨੂੰ ਹੋਰ ਮਜਬੂਤ ਬਣਾਉਣ ਦੀ ਦਿਸ਼ਾ ’ਚ ਹਰਿਆਣਾ ਸਰਕਾਰ ਨੇ ਮਹਤੱਵਪੂਰਨ ਪਹਿਲ ਕੀਤੀ ਹੈ । ਇਸੀ ਲੜੀ ਵਿਚ ਸੂਚਨਾ ਤਕਨਾਲੋਜੀ, ਇਲੈਕਟ੍ਰੋਨਿਕਸ ਅਤੇ ਸੰਚਾਰ ਵਿਭਾਗ (ਡਾਈਟੇਕ) ਅਤੇ ਸਿਟੀਜਨ ਰਿਸੋਰਸੇਜ਼ ਇਨਫਾਰਮੇਸ਼ਨ ਡਿਪਾਰਟਮੈਂਟ (ਸੀ.ਆਰ.ਆਈ.ਡੀ.) ਨੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਮੇਇਟੀ) ਭਾਰਤ ਸਰਕਾਰ ਦੇ ਸਹਿਯੋਗ ਨਾਲ ਰਾਜ ਡੇਟਾ ਲਈ ਸਾਈਬਰ ਸੁਰੱਖਿਆ ਢਾਂਚੇ ਨੂੰ ਮਜਬੂਤ ਬਣਾਉਣ ਵਿਸ਼ਾ ’ਤੇ ਚੰਡੀਗੜ੍ਹ ਵਿਚ ਸੂਬਾ ਪੱਧਰੀ ਕੰਸਲਟੇਂਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ। ਵਰਕਸ਼ਾਪ ਨੂੰ ਸੰਬੋਦਨ ਕਰਦੇ ਹੋਏ ਡਾਈਏਕ ਦੇ ਡਾਇਰੈਕਟਰ ਸਮਵਰਤਕ ਸਿੰਘ ਖਾਂਗਵਾਲ ਨੇ ਕਿਹਾ ਕਿ ਡਿਜੀਟਲ ਗਵਰਨੈਂਸ ਦੇ ਤੇਜੀ ਨਾਲ ਵਿਸਤਾਰ ਦੇ ਨਾਲ ਸਾਈਬਰ ਸੁਰੱਖਿਆ ਸਿਰਫ ਤਕਨੀਕੀ ਵਿਸ਼ਾ ਨਹੀਂ ਰਹਿ ਗਈ ਹੈ, ਸਗੋ ਸੁਸਾਸ਼ਨ ਅਤੇ ਪ੍ਰਭਾਵੀ ਨਾਗਰਿਕ ਸੇਵਾਵਾਂ ਦਾ ਅਭਿੰਨ ਆਧਾਰ ਬਣ ਚੁੱਕੀ ਹੈ । ਉਨ੍ਹਾਂ ਨੇ ਕਿਹਾ ਕਿ ਸਰਕਾਰੀ ਡਿਜੀਟਲ ਢਾਂਚੇ ਅਤੇ ਨਾਗਰਿਕਾਂ ਦੇ ਡੇਟਾ ਦੀ ਸੁਰੱਖਿਆ ਯਕੀਨੀ ਕਰਨ ਲਈ ਵਿਭਾਗਾਂ ’ਚ ਬਿਹਤਰ ਤਾਲਮੇਲ, ਉਭਰਦੀ ਤਕਨਾਲੋਜੀਆਂ ਨੂੰ ਅਪਣਾਉਣਾ, ਲਗਾਤਾਰ ਸਮਰੱਥਾ ਨਿਰਮਾਣ ਅਤੇ ਸਰਗਰਮ ਸਾਈਬਰ ਸੁਰੱਖਿਆ ਉਪਾਆਂ ਨੂੰ ਪ੍ਰਾਥਮਿਕਤਾ ਦੇਣਾ ਸੇਮਂ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਬਜਟ ’ਚ ਐਲਾਨ ਹਰਿਆਣਾ ਡਿਜੀਟਲ ਕਵਚ ਰਾਹੀਂ ਸਾਰੇ ਸਰਕਾਰੀ ਵਿਭਾਗਾਂ ਲਈ 24ਗੁਣਾ7 ਥਰੇਟ ਇੰਟੈਲੀਜੈਂਸ, ਸਾਈਬਰ ਘਟਨਾਵਾਂ ’ਤੇ ਤੁਰੰਤ ਪ੍ਰਤੀਕ੍ਰਿਆ, ਜਰੂਰੀ ਸੁਰੱਖਿਆ ਮਾਨਕਾਂ ਦਾ ਪਾਲਣ ਅਤੇ ਨਿਯਮਤ ਸੁਰੱਖਿਆ ਆਡਿਟ ਯਕੀਨੀ ਕੀਤੇ ਜਾਣਗੇ । ਇਸ ਨਾਲ ਰਾਜ ਦੀ ਸਾਈਬਰ ਸੁਰੱਖਿਆ ਵਿਵਸਥਾ ਨੂੰ ਹੋਰ ਮਜਬੂਤੀ ਮਿਲੇਗੀ ਅਤੇ ਸਰਕਾਰੀ ਪ੍ਰਣਾਲੀਆਂ ਅਤੇ ਨਾਗਰਿਕਾਂ ਦੇ ਡੇਟਾ ਦੀ ਸੁਰੱਖਿਆ ਵੱਧ ਪ੍ਰਭਾਵੀ ਹੋਵੇਗੀ । ਖਾਂਗਵਾਲ ਨੇ ਕਿਹਾ ਕਿ ਵਰਕਸ਼ਾਪ ’ਚ ਪ੍ਰਾਪਤ ਸੁਝਾਅ ਹਰਿਆਣਾ ਦੇ ਸਾਈਬਰ ਸੁਰੱਖਿਆ ਢਾਂਚੇ ਨੂੰ ਹੋਰ ਮਜਬੂਤ ਬਨਾਉਣ ਦੇ ਨਾਲ-ਨਾਲ ਕੌਮੀ ਸਾਈਬਰ ਸੁਰੱਖਿਆ ਢਾਂਚੇ ਨੂੰ ਮਜਬੂਤ ਕਰਨ ਵਿਚ ਵੀ ਉਪਯੋਗੀ ਸਾਬਤ ਹੋਣਗੇ । ਵਰਕਸ਼ਾਪ ’ਚ ਉਭਰਦੇ ਸਾਈਬਰ ਖਤਰਿਆਂ, ਡੇਟਾ ਗਵਰਨੈਂਸ, ਸਰਕਾਰੀ ਅਦਾਰਿਆਂ ਦੀ ਸਾਈਬਰ ਸੁਰੱਖਿਆ, ਪਾਵਰ ਸੈਕਟਰ ਵਿਚ ਸਾਈਬਰ ਸੁਰੱਖਿਆ, ਸਾਈਬਰ ਅਪਰਾਧ ਦੀ ਰੋਕਥਾਮ, ਡਿਜੀਟਲ ਪਰਸਨਲ ਡੇਟਾ ਪ੍ਰੋਟੇਕਸ਼ਨ (ਡੀਪੀਡੀਪੀ) ਫਰੇਮਵਰਕ, ਸੁਰੱਖਿਆ ਮਾਨਕਾਂ ਅਤੇ ਬਨਾਵਟੀ ਬੁਧੀਮਤਾ ਅਧਾਰਿਤ ਸੁਰੱਖਿਅਤ ਆਈਟੀ ਢਾਂਚੇ ਵਰਗੇ ਮਹਤੱਵਪੂਰਣ ਵਿਸ਼ਿਆਂ ’ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਲਈ ਵਿਸ਼ੇਸ਼ ਸਿਖਲਾਈ ਅਤੇ ਜਾਗਰੁਕਤਾ ਜਰੂਰੀ ਹੈ। ਵਰਕਸ਼ਾਪ ਵਿਚ ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਇਟੀ, ਐਨਈਜੀਡੀ, ਸੀਈਆਰਟੀ-ਇਨ, ਐਨਆਈਸੀ, ਹਰਿਆਣਾ ਪੁਲਿਸ, ਬਿਜਲੀ ਵਿਭਾਗ ਅਤੇ ਨਿੱਜੀ ਖੇਤਰ ਦੇ ਸਾਈਬਰ ਸੁਰੱਖਿਆ ਮਾਹਰਾਂ ਨੇ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ਚ ਲੇਖਕ ਪਰਮਿੰਦਰ ਸਿੰਘ ਅਜ਼ੀਜ਼ ਦੀ ਪੁਸਤਕ ‘ਇਬਾਦਤਨਾਮਾ’ ਲੋਕ ਅਰਪਣ ਅਗਲੀ ਖ਼ਬਰ ਮੁੱਖ ਮੰਤਰੀ ਨੇ ਸੋਧੇ ਹੋਏ ’ਟਰੈਕ ਐਂਡ ਟਰੇਸ’ ਸਿਸਟਮ ਅਤੇ ‘ਆਨਲਾਈਨ ਆਬਕਾ­ਰੀ ਸੇਵਾਵਾਂ’ ਦੀ ਸ਼ੁਰੂਆਤ ਕੀਤੀ
Ad Position 24
No active advertisement