ਚੰਡੀਗੜ੍ਹ, 11 ਜੁਲਾਈ (ਅਜਾਇਬ ਸਿੰਘ ਔਜਲਾ) - ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਟੀ. ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਦੇ ਆਡੀਟੋਰੀਅਮ ਸੈਕਟਰ 17 ਚੰਡੀਗੜ੍ਹ ਵਿਖੇ ਸਾਹਿਤਕ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਪ੍ਰਸਿੱਧ ਸ਼ਾਇਰ ਪਰਮਿੰਦਰ ਸਿੰਘ ਅਜ਼ੀਜ਼ ਦੀ ਗੀਤਾਂ ਅਤੇ ਗ਼ਜ਼ਲਾਂ ਦੀ ਪੁਸਤਕ ‘ਇਬਾਦਤਨਾਮਾ’ ਲੋਕ ਅਰਪਣ ਕੀਤੀ ਗਈ । ਪ੍ਰਧਾਨਗੀ ਮੰਡਲ ਵਿਚ ਡਾ.ਦਵਿੰਦਰ ਬੋਹਾ(ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ) ,ਡਾ. ਪਰਮਜੀਤ ਸਿੰਘ (ਐਸੋਸੀਏਟ ਪ੍ਰੋਫੈਸਰ ), ਲੇਖਕ ਪਰਮਿੰਦਰ ਸਿੰਘ ਅਜ਼ੀਜ਼ ,ਗੁਰਦਰਸ਼ਨ ਸਿੰਘ ਮਾਵੀ (ਪ੍ਰਧਾਨ)ਅਤੇ ਦਵਿੰਦਰ ਕੌਰ ਢਿੱਲੋਂ ਸ਼ਾਮਿਲ ਸਨ । ਇਸ ਮੌਕੇ ਸੰਸਥਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਮਾਰੋਹ ਦੀ ਰੂਪ-ਰੇਖਾ ਬਾਰੇ ਵਿਸਥਾਰ ਨਾਲ ਦੱਸਿਆ। ਡਾ. ਦਵਿੰਦਰ ਬੋਹਾ ਨੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਕਿਹਾ ਕਿ ਲਿਖਣ ਲਈ ਪਰਿਵਾਰ ਦਾ ਸਹਿਯੋਗ ਜ਼ਰੂਰੀ ਹੈ । ਗਜ਼ਲ ਲੋਕ ਮਸਲਿਆਂ ਨੂੰ ਸੁਲਝਾਉਣ ਦੀ ਗੱਲ ਕਰਦੀ ਹੈ। ਉਨ੍ਹਾਂ ਨੇ ਲੇਖਕ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਬਹੁਤ ਮਿਹਨਤੀ ਹੈ ਅਤੇ ਉਸ ਨੇ ਗਜ਼ਲ ਨੂੰ ਇਬਾਦਤ ਕਹਿ ਕੇ ਬਿਆਨਿਆਂ । ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਜੋ ਆਪਣੇ ਆਪ ਪ੍ਰਗਟ ਹੋਵੇ ਅਤੇ ਸਰੋਤਿਆਂ ਨੂੰ ਸੁਣਨ ਲਈ ਮਜਬੂਰ ਕਰ ਦੇਵੇ ਉਹ ਸਾਹਿਤ ਹੁੰਦਾ ਹੈ । ਪਰਵਾਸੀ ਸ਼ਾਇਰ ਜਸਪਾਲ ਸਿੰਘ ਦੇਸੂਵੀ (ਕੈਨੇਡਾ) ਨੇ ਕਿਹਾ ਕਿ ਉਸਤਾਦ ਬਿਨਾਂ ਗ਼ਜ਼ਲ ਲਿਖਣੀ ਔਖੀ ਹੈ । ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਬੋਲਦਿਆਂ ਆਖਿਆ ਕਿ ਲੇਖਕ ਖੁਦ ਜਾਣਦਾ ਹੈ ਕਿ ਉਹ ਕੀ ਲਿਖ ਰਿਹਾ ਹੈ ਅਤੇ ਕਿਉਂ ਲਿਖ ਰਿਹਾ ਹੈ । ਪਰਚਾ ਲੇਖਕ ਡਾ. ਪਰਮਜੀਤ ਸਿੰਘ ਨੇ ਕਿਹਾ ਕਿ ਸ਼ਾਇਰ ਦੀ ਗ਼ਜ਼ਲ ਦੀ ਲੈਅ ਬਹੁਤ ਹੀ ਵਿਉਂਤਬੱਧ ਤੇ ਭਾਵਬੋਧ ਹੈ । ਲੇਖਕ ਉਰਦੂ ਅਤੇ ਪੰਜਾਬੀ ਨਾਲ ਜੁੜਿਆ ਹੋਇਆ ਹੈ । ਲੇਖਕ ਪਰਮਿੰਦਰ ਸਿੰਘ ਅਜ਼ੀਜ਼ ਨੇ ਦੱਸਿਆ ਕਿ ਗ਼ਜ਼ਲ ਮੇਰੀ ਰੂਹ ਦੀ ਖੁਰਾਕ ਹੈ । ਗ਼ਜ਼ਲ ਲਿਖਣਾ,ਸੁਣਨਾ ਤੇ ਕਹਿਣਾ ਮੈਨੂੰ ਚੰਗਾ ਲੱਗਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਪਸੰਦੀਦਾ ਗ਼ਜ਼ਲ ਸਰੋਤਿਆਂ ਨਾਲ ਸਾਂਝੀ ਕੀਤੀ । ਇਸ ਸਮਾਰੋਹ ਦੌਰਾਨ ਕਵੀ ਦਰਬਾਰ ’ਚ ਡਾ. ਮਨਜੀਤ ਸਿੰਘ ਬੱਲ, ਬਲਵਿੰਦਰ ਢਿੱਲੋਂ,ਭਰਪੂਰ ਸਿੰਘ,ਰਤਨ ਬਾਬਕਵਾਲਾ, ਪ੍ਰਤਾਪ ਪਾਰਸ ਗੁਰਦਾਸਪੁਰੀਆ ਅਤੇ ਦਵਿੰਦਰ ਕੌਰ ਢਿੱਲੋਂ ਨੇ ਕਿਤਾਬ ਵਿੱਚੋਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ । ਸਾਹਿਤ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ । ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ । ਇਸ ਸਮਾਰੋਹ ’ਚ ਰਾਜਵਿੰਦਰ ਸਿੰਘ ਗੱਡੂ, ਭਗਤ ਰਾਮ ਰੰਗਾੜਾ,ਡਾ.ਪੁਸ਼ਪਿੰਦਰਪਾਲ ਕੌਰ,ਲਾਭ ਸਿੰਘ ਲਹਿਲੀ,ਨਰਿੰਦਰ ਕੌਰ,ਅਤਰ ਸਿੰਘ ਖੁਰਾਨਾ,ਸੁਰਿੰਦਰ ਕੁਮਾਰ,ਗੁਰਪ੍ਰੀਤ ਕੌਰ,ਗੁਰਮਤ ਸਿੰਘ,ਰਹਿਮਤ ਕੌਰ,ਮਲਕੀਤ ਸਿੰਘ ਨਾਗਰਾ,ਰਜਿੰਦਰ ਸਿੰਘ ਧੀਮਾਨ, ਹਰਭਜਨ ਕੌਰ ਢਿੱਲੋਂ, ਡਾ. ਗੁਰਦੇਵ ਸਿੰਘ ਗਿੱਲ, ਡਾ. ਹਰਬੰਸ ਕੌਰ ਗਿੱਲ, ਸਰਬਜੀਤ ਸਿੰਘ ਪੱਡਾ, ਸਵਰਨਜੀਤ ਸਿੰਘ ਜੀਤ, ਡਾ. ਨਵਜੀਤ ਕੌਰ ,ਹਰਚਰਨ ਸਿੰਘ, ਚਰਨਜੀਤ ਕੌਰ ਬਾਠ, ਮੰਦਰ ਗਿੱਲ ਸਾਹਬਚੰਦੀਆ, ਡਾ. ਮਨਜੀਤ ਸਿੰਘ ਮਝੈਲ, ਡਾ.ਗੁਰਦੀਪ ਸਿੰਘ, ਚਰਨਜੀਤ ਕਲੇਰ, ਸੁਖਮਿੰਦਰ ਸਿੰਘ, ਸੁਖਵਿੰਦਰ ਕੌਰ, ਅੰਸ਼ੁਕਰ ਮਹੇਸ਼, ਸਿਮਰਨਜੀਤ ਕੌਰ, ਭਗਵੰਤ ਸਿੰਘ ਸੰਧੂ, ਗੁਰਮੇਲ ਸਿੰਘ ਸਿੱਧੂ, ਮਨੋਜ ਕੁਮਾਰ, ਸੀਮਾ,ਅਰਾਧਿਆ, ਮਹਿੰਦਰ ਗੋਸਲ, ਪਰਲਾਦ ਸਿੰਘ, ਰਾਣੀ ਸੁਮਨ ਅਤੇ ਹਰਜੀਤ ਸਿੰਘ ਆਦਿ ਸਾਹਿਤਕਾਰ, ਕਵੀ ਅਤੇ ਲੇਖਕਾਂ ਆਦਿ ਨੇ ਸ਼ਮੂਲੀਅਤ ਕੀਤੀ।