ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਸੂਦ ਸਭਾ ਚੰਡੀਗੜ੍ਹ ਵਿਖੇ ਸਾਲਾਨਾ ਅੰਬ ਮੇਲੇ ’ਚ ਲੱਗੀਆਂ ਰੌਣਕਾਂ

Ad Position 21
No active advertisement
ਅਜੀਤ ਡੈਸਕ 13-07-2026

ਚੰਡੀਗੜ੍ਹ, 12 ਜੁਲਾਈ (ਅਜਾਇਬ ਸਿੰਘ ਔਜਲਾ)- ਸੂਦ ਸਭਾ ਚੰਡੀਗੜ੍ਹ ਵਲੋਂ ਸੈਕਟਰ 44 ਚੰਡੀਗੜ੍ਹ ਦੇ ਸੂਦ ਭਵਨ ਵਿਖੇ ਸਾਲਾਨਾ “ਮੈਂਗੋ ਫੈਸਟੀਵਲ 2026” ਕਰਵਾਇਆ ਗਿਆ। ਅੰਬ ਮੇਲੇ ਵਿਚ ਟ੍ਰਾਈਸਿਟੀ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਤੇ ਹੋਰ ਆਸ ਪਾਸ ਦੇ ਖੇਤਰਾਂ ਦੇ 100 ਤੋਂ ਵੱਧ ਸੂਦ ਪਰਿਵਾਰਾਂ ਨੇ ਦੁਸਹਿਰੀ ਤੇ ਕੁਪੀ ਸਮੇਤ ਵੱਖ-ਵੱਖ ਕਿਸਮਾਂ ਦੇ ਸੁਆਦੀ ਅੰਬਾਂ ਦਾ ਆਨੰਦ ਮਾਣਿਆ। ਸੂਦ ਸਭਾ ਨੇ ਜੀਵਨ ਭਰ ਦੇ ਮੈਂਬਰਾਂ ਲਈ ਇੱਕ ਤੰਬੋਲਾ ਵੀ ਖੇਡਿਆ ਗਿਆ। ਬਜ਼ੁਰਗ ਨਾਗਰਿਕਾਂ, ਔਰਤਾਂ ਤੇ ਬੱਚਿਆਂ ਲਈ ਇੱਕ ਅੰਬ ਖਾਣ ਦਾ ਮੁਕਾਬਲਾ, ਅਤੇ ਇਕ ਰਵਾਇਤੀ ਪਹਿਰਾਵਾ ਮੁਕਾਬਲਾ ਅੰਬ ਮੇਲੇ ਦੇ ਮੁੱਖ ਅਕਰਸ਼ਕ ਰਹੇ। ਸੂਦ ਸਭਾ, ਚੰਡੀਗੜ੍ਹ ਦੇ ਪ੍ਰਧਾਨ ਅਸ਼ਵਨੀ ਸੂਦ ਤੇ ਵਿੱਤ ਸਕੱਤਰ ਖੁਸ਼ਵਿੰਦਰ ਸੂਦ ਅਤੇ ਸਕੱਤਰ ਅਤੁਲ ਸੂਦ ਨੇ ਮੇਲੇ ਵਿਚ ਮੌਜੂਦ ਸੂਦ ਭਾਈਚਾਰੇ ਨੂੰ ਸੂਦ ਭਾਈਚਾਰੇ ਦੀਆਂ ਪਰੰਪਰਾਵਾਂ ਦੀ ਮਹੱਤਤਾ ਬਾਰੇ ਦੱਸਿਆ। ਇਸ ਸਾਲ, ਅੰਬ ਮੇਲੇ 2026 ਲਈ ਪ੍ਰਬੰਧਕ ਕਮੇਟੀ ਵਿਚ ਸੰਦੀਪ, ਰਾਜੇਸ਼ ਸੂਦ, ਸੁਮਿਤ ਸੂਦ, ਸੰਜੇ ਸੂਦ, ਜਤਿਨ ਸੂਦ ਤੇ ਮੁਕੇਸ਼ ਸੂਦ ਸ਼ਾਮਲ ਸਨ। ਸੂਦ ਸਭਾ, ਚੰਡੀਗੜ੍ਹ ਦੇ ਪ੍ਰੈਸ ਸਕੱਤਰ ਸਚਿਨ ਸੂਦ ਅਤੇ ਪ੍ਰੈਸ ਦੇ ਸੰਯੁਕਤ ਸਕੱਤਰ ਮੁਕੇਸ਼ ਸੂਦ ਨੇ ਦੱਸਿਆ ਕਿ ਸੂਦ ਸਭਾ, ਚੰਡੀਗੜ੍ਹ ਹਰ ਸਾਲ ਮਾਨਸੂਨ ਦੇ ਮੌਸਮ ਦੌਰਾਨ ਕੰਟਰੀਬਿਊਟਰੀ ਮੈਂਗੋ ਫੈਸਟੀਵਲ ਕਰਵਾਉਂਦੀ ਰਹੀ ਹੈ। ਟ੍ਰਾਈਸਿਟੀ ਚੰਡੀਗੜ੍ਹ, ਪੰਚਕੂਲਾ, ਮੋਹਾਲੀ ਅਤੇ ਹੋਰ ਨਾਲ ਲੱਗਦੇ ਸ਼ਹਿਰਾਂ ਤੋਂ ਸੂਦ ਭਾਈਚਾਰੇ ਦੇ ਮੈਂਬਰ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਸੂਦ ਸਭਾ ਵਿੱਚ ਅੰਬ ਮੇਲਾ 1959 ਵਿਚ ਸੂਦ ਸਭਾ ਦੇ ਗਠਨ ਤੋਂ ਪਹਿਲਾਂ ਦਾ ਹੈ। ਉਸ ਸਮੇਂ, ਸੂਦ ਸਭਾ ਦੇ ਸੰਸਥਾਪਕ ਮੈਂਬਰ ਇਕੱਠੇ ਹੁੰਦੇ ਸਨ ਅਤੇ ਆਪਣੇ ਪਰਿਵਾਰਾਂ ਨਾਲ ਇੱਕ ਅੰਬ ਤਿਉਹਾਰ ਦਾ ਆਯੋਜਨ ਕਰਦੇ ਸਨ। ਮੈਂਗੋ ਫੈਸਟੀਵਲ 2026 ਨੂੰ ਉਤਸ਼ਾਹ ਨਾਲ ਮਨਾਇਆ ਗਿਆ।

Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀ ਸੰਵੇਦਨਸ਼ੀਲਤਾ ਨਾਲ ਹਰਿਆਣਾ ’ਚ ਨਿਆਂਇਕ ਕੰਪਲੈਕਸਾਂ ਦਾ ਢਾਂਚਾਗਤ ਵਿਕਾਸ ਮਜ਼ਬੂਤ ਹੋ ਰਿਹਾ ਹੈ-ਜਸਟਿਸ ਸੂਰਿਆਕ... ਅਗਲੀ ਖ਼ਬਰ ‘ਈਜ਼ ਆਫ਼ ਜਸਟਿਸ’ ਦੀ ਭਾਈਵਾਲੀ ਨਾਲ ਬਣੇਗਾ ਵਿਕਸਿਤ ਰਾਸ਼ਟਰ 2047- ਮੁੱਖ ਮੰਤਰੀ
Ad Position 24
No active advertisement