ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਕੋਵਿਡ ਤੋਂ ਬਾਅਦ ਐਕਸਿਸ ਮੈਕਸ ਲਾਈਫ ਦੇ ਗਾਹਕਾਂ ਦੀ ਗਿਣਤੀ ’ਚ 34 ਫ਼ੀਸਦੀ ਵਾਧਾ- ਸੁਮਿਤ ਮਦਾਨ

Ad Position 21
No active advertisement
ਅਜੀਤ ਡੈਸਕ 14-07-2026
ਚੰਡੀਗੜ੍ਹ, 13 ਜੁਲਾਈ (ਅ. ਬ.)- ਐਕਸਿਸ ਮੈਕਸ ਲਾਈਫ ਇੰਸ਼ੋਰੈਂਸ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਐੱਮ.ਡੀ. ਅਤੇ ਸੀ.ਈ.ਓ.) ਸੁਮਿਤ ਮਦਾਨ ਨੇ ਕਿਹਾ ਕਿ ਕੰਪਨੀ ਡਿਜ਼ਿਟਲ ਤਕਨਾਲੋਜੀ, ਆਰਟੀਫ਼ਿਸ਼ਲ ਇੰਟੈਲੀਜੈਂਸ (ਏ.ਆਈ.) ਅਤੇ ਗਾਹਕ-ਕੇਂਦਰਿਤ ਸੇਵਾਵਾਂ ਦੇ ਆਧਾਰ ‘ਤੇ ਜੀਵਨ ਬੀਮਾ ਖੇਤਰ ਵਿਚ ਲਗਾਤਾਰ ਮਜ਼ਬੂਤ ਪ੍ਰਦਰਸ਼ਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਤੋਂ ਬਾਅਦ ਕੰਪਨੀ ਦੇ ਗਾਹਕ ਆਧਾਰ ਵਿਚ 34 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਗਾਹਕਾਂ ਦੇ ਵਧਦੇ ਵਿਸ਼ਵਾਸ ਅਤੇ ਕੰਪਨੀ ਦੀਆਂ ਭਰੋਸੇਯੋਗ ਸੇਵਾਵਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2025 ਤੋਂ ਵਿੱਤੀ ਸਾਲ 2026 ਦਰਮਿਆਨ ਜਾਰੀ ਕੀਤੀਆਂ ਗਈਆਂ ਬੀਮਾ ਪਾਲਿਸੀਆਂ ਦੀ ਗਿਣਤੀ ਵਿੱਚ 47 ਫ਼ੀਸਦੀ ਦਾ ਵਾਧਾ ਹੋਇਆ ਹੈ। ਇਹ ਕੰਪਨੀ ਦੀ ਮਜ਼ਬੂਤ ਕਾਰੋਬਾਰੀ ਤਰੱਕੀ ਦੇ ਨਾਲ-ਨਾਲ ਜੀਵਨ ਬੀਮੇ ਪ੍ਰਤੀ ਲੋਕਾਂ ਵਿੱਚ ਵਧ ਰਹੀ ਜਾਗਰੂਕਤਾ ਦਾ ਵੀ ਸੰਕੇਤ ਹੈ। ਉਨ੍ਹਾਂ ਦੱਸਿਆ ਕਿ ਖ਼ਾਸ ਤੌਰ ‘ਤੇ ਨੌਜਵਾਨ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਉਮਰ ਵਿੱਚ ਹੀ ਜੀਵਨ ਬੀਮਾ ਅਤੇ ਰਿਟਾਇਰਮੈਂਟ ਯੋਜਨਾ ਨੂੰ ਆਪਣੀ ਵਿੱਤੀ ਯੋਜਨਾ ਦਾ ਅਹਿਮ ਹਿੱਸਾ ਬਣਾ ਰਹੇ ਹਨ। ਸੁਮਿਤ ਮਦਾਨ ਨੇ ਕਿਹਾ ਕਿ ਗਾਹਕ ਸੇਵਾ ਕੰਪਨੀ ਦੀ ਸਭ ਤੋਂ ਵੱਡੀ ਤਰਜੀਹ ਹੈ। ਇਸੇ ਕਾਰਨ ਕੰਪਨੀ ਲਗਪਗ 65 ਫ਼ੀਸਦੀ ਬੀਮਾ ਦਾਵਿਆਂ ਦਾ ਨਿਪਟਾਰਾ 24 ਘੰਟਿਆਂ ਦੇ ਅੰਦਰ ਕਰ ਰਹੀ ਹੈ। ਇਸ ਤੋਂ ਇਲਾਵਾ, ਡਿਜ਼ਿਟਲ ਪਲੇਟਫਾਰਮ ਇੰਸਟਾਕਲੇਮ ਰਾਹੀਂ ਕਰੀਬ 40 ਫ਼ੀਸਦੀ ਦਾਵਿਆਂ ਦਾ ਨਿਪਟਾਰਾ ਸਿਰਫ਼ ਤਿੰਨ ਘੰਟਿਆਂ ਦੇ ਅੰਦਰ ਕੀਤਾ ਜਾ ਰਿਹਾ ਹੈ, ਜਿਸ ਨਾਲ ਗਾਹਕਾਂ ਨੂੰ ਤੇਜ਼, ਸਰਲ ਤੇ ਸੁਵਿਧਾਜਨਕ ਸੇਵਾ ਮਿਲ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਦੇ ਯਾਤਰੂਆਂ ਦੀ ਸਹਲੂਤ ਲਈ ਬਣਾਈ ਟੈਂਟ ਸਿਟੀ ਨੂੰ ਲੱਗੀ ਅੱਗ ਅਗਲੀ ਖ਼ਬਰ ਪੋਸ਼ਣ ਟਰੈਕਰ ਦੇ ਅੰਕੜਿਆਂ ਅਨੁਸਾਰ ਚੰਡੀਗੜ੍ਹ ’ਚ ਬਾਲ ਪੋਸ਼ਣ ਸੂਚਕਾਂ ’ਚ ਲਗਾਤਾਰ ਸੁਧਾਰ
Ad Position 24
No active advertisement