11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਬੰਦ ਘਰ ’ਚੋਂ ਲੱਖਾਂ ਦਾ ਸਾਮਾਨ ਚੋਰੀ ਕਰਕੇ ਘਰ ਤੋਂ ਭੱਜਦੇ ਚੋਰ ਨੂੰ ਮਾਲਕ ਨੇ ਕੀਤਾ ਕਾਬੂ

Ad Position 21
No active advertisement
ਅਜੀਤ ਡੈਸਕ 22-07-2026
ਜ਼ੀਰਕਪੁਰ, 21 ਜੁਲਾਈ (ਮਨਿੰਦਰ ਸਿੰਘ)-ਕੁਝ ਦਿਨ ਪਹਿਲਾਂ ਚੋਰਾਂ ਨੇ ਜਰਨੈਲ ਇਨਕਲੇਵ ਫੇਜ਼-2 ’ਚ ਇਕ ਬੰਦ ਘਰ ’ਚੋਂ ਲੱਖਾਂ ਰੁ. ਦਾ ਸਾਮਾਨ ਚੋਰੀ ਕਰ ਲਿਆ ਸੀ। ਇਸ ਸੰਬੰਧੀ ਗੁਆਂਢੀਆਂ ਦੀ ਸੂਚਨਾ ’ਤੇ ਵਾਪਸ ਆਏ ਮਕਾਨ ਮਾਲਕ ਨੇ ਜਦੋਂ ਗੇਟ ਖੋਲ੍ਹਿਆ ਤਾਂ ਇਕ ਨੌਜਵਾਨ ਘਰ ਦੇ ਅੰਦਰੋਂ ਨਿਕਲ ਕੇ ਭੱਜ ਗਿਆ, ਜਿਸਦਾ ਮਾਲਕ ਨੇ ਪਿੱਛਾ ਕਰ ਕੇ ਤੁਰੰਤ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਜਰਨੈਲ ਇਨਕਲੇਵ ਫੇਜ਼-2 ਦੇ ਰਹਿਣ ਵਾਲੇ ਹਿਮਾਂਸ਼ੂ ਕਰਨਧਰ ਨੇ ਦੱਸਿਆ ਕਿ ਉਹ ਗੁਰੂਗ੍ਰਾਮ ਵਿਖੇ ਇਕ ਆਈ. ਟੀ. ਕੰਪਨੀ ’ਚ ਕੰਮ ਕਰਦਾ ਹੈ ਅਤੇ ਆਪਣੇ ਪਰਿਵਾਰ ਨਾਲ ਉਥੇ ਰਹਿੰਦਾ ਹੈ ਅਤੇ ਜ਼ੀਰਕਪੁਰ ਵਾਲਾ ਉਸ ਦਾ ਘਰ ਜ਼ਿਆਦਾਤਰ ਬੰਦ ਰਹਿੰਦਾ ਹੈ। ਹਿਮਾਂਸ਼ੂ ਅਨੁਸਾਰ 17 ਜੁਲਾਈ ਨੂੰ ਇਕ ਗੁਆਂਢੀ ਨੇ ਫ਼ੋਨ ਰਾਹੀਂ ਉਸ ਨੂੰ ਦੱਸਿਆ ਕਿ ਦੋ ਨੌਜਵਾਨ ਉਸ ਦੇ ਘਰੋਂ ਬੋਰੀ ਲੈ ਕੇ ਨਿਕਲਦੇ ਦੇਖੇ ਗਏ ਹਨ। ਇਹ ਸੂਚਨਾ ਮਿਲਦੇ ਹੀ ਉਹ ਸ਼ਨਿੱਚਰਵਾਰ ਸਵੇਰੇ ਆਪਣੀ ਪਤਨੀ ਅਤੇ ਮਾਂ ਨਾਲ ਜ਼ੀਰਕਪੁਰ ਪਹੁੰਚਿਆ ਅਤੇ ਜਦੋਂ ਉਨ੍ਹਾਂ ਨੇ ਘਰ ਦਾ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਇਕ ਨੌਜਵਾਨ ਅਚਾਨਕ ਘਰੋਂ ਨਿਕਲ ਕੇ ਭੱਜਣ ਲੱਗਿਆ। ਇਸ ਦੌਰਾਨ ਉਸਨੇ ਛੱਤ ’ਤੇ ਚੜ੍ਹ ਕੇ ਗੁਆਂਢੀ ਦੀ ਛੱਤ ਤੋਂ ਹੁੰਦਿਆਂ ਛਾਲ ਮਾਰ ਦਿੱਤੀ, ਜਿਸਨੂੰ ਹਿਮਾਂਸ਼ੂ ਨੇ ਪਿੱਛਾ ਕਰ ਕੇ ਫੜ੍ਹ ਲਿਆ। ਹਿਮਾਂਸ਼ੂ ਅਨੁਸਾਰ ਜਦੋਂ ਉਹ ਘਰ ਦੇ ਅੰਦਰ ਗਏ ਤਾਂ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਘਰ ’ਚੋਂ ਬਿਜਲੀ ਦੀਆਂ ਤਾਰਾਂ, ਸਵਿੱਚ ਬੋਰਡ, ਪਾਣੀ ਦੀਆਂ ਟੂਟੀਆਂ, ਸ਼ਾਵਰ, ਗੀਜ਼ਰ ਦਾ ਸਾਮਾਨ, ਇਨਵਰਟਰ ਬੈਟਰੀ, ਐਲ. ਈ. ਡੀ. ਟੀ. ਵੀ., ਕੰਪਿਊਟਰ ਸਕ੍ਰੀਨ, ਦੋ ਗੈਸ ਸਿਲੰਡਰ, ਚਾਰ ਪ੍ਰੈਸ਼ਰ ਕੁੱਕਰ, ਭਾਂਡੇ, ਐਮ. ਸੀ. ਬੀ., ਟਿਊਬ ਲਾਈਟ, ਚਾਂਦੀ ਦੇ ਬਰੈਸਲੇਟ ਅਤੇ ਹੋਰ ਘਰੇਲੂ ਸਾਮਾਨ ਚੋਰੀ ਹੋ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਚੋਰੀ ਕੀਤੀਆਂ ਚੀਜ਼ਾਂ ਇਕ ਕਬਾੜੀਏ ਨੂੰ ਵੇਚੀਆਂ ਸਨ। ਉਹ ਉਨ੍ਹਾਂ ਨੂੰ ਕਥਿਤ ਕਬਾੜ ਦੀ ਦੁਕਾਨ ਵਾਲੇ ਕੋਲ ਵੀ ਲੈ ਗਿਆ, ਪਰ ਉਥੇ ਕੋਈ ਨਹੀਂ ਮਿਲਿਆ। ਪੁਲਿਸ ਨੇ ਉਸ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ’ਚ ਉਸ ਦੇ ਦੋ ਹੋਰ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਇੱਕੋ ਪੋਰਟਲ ’ਤੇ ਮਿਲਣਗੀਆਂ ਜ਼ਮੀਨ ਨਾਲ ਸੰਬੰਧਿਤ ਸੇਵਾਵਾਂ ਅਗਲੀ ਖ਼ਬਰ ਹੱਤਿਆ ਦੇ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ
Ad Position 24