03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਦਿੱਲੀ ’ਚ ਨੌਜਵਾਨ ਵਿਦਿਆਰਥੀਆਂ ’ਤੇ ਢਾਹੇ ਤਸ਼ੱਦਦ ਦੇ ਵਿਰੋਧ ਵਿਚ ਵਿਦਿਆਰਥੀਆਂ ਨੇ ਕੀਤਾ ਰੋਸ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 23-07-2026
ਚੰਡੀਗੜ੍ਹ, 22 ਜੁਲਾਈ (ਮਾਰਕੰਡਾ)- ਚੰਡੀਗੜ੍ਹ ਦੇ ਸੈਕਟਰ 17 ਪਲਾਜ਼ਾ ਵਿਖੇ ਪੀ.ਐੱਸ.ਯੂ. (ਲਲਕਾਰ), ਨੌਜਵਾਨ ਭਾਰਤ ਸਭਾ, ਐਸ.ਐਫ.ਐਸ., ਪੰਜਾਬਨਾਮਾ, ਆਈਸਾ, ਸੋਪੂ, ਜਮਹੂਰੀ ਅਧਿਕਾਰ ਸਭਾ, ਸਾਖੀ, ਦਿਸ਼ਾ ਅਤੇ ਪੀ.ਯੂ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਵਿਦਿਆਰਥੀਆਂ ਵਲੋਂ ਦਿੱਲੀ ਵਿਖੇ ਨੌਜਵਾਨ ਵਿਦਿਆਰਥੀਆਂ ਉੱਤੇ ਢਾਹੇ ਅੰਨ੍ਹੇਵਾਹ ਤਸ਼ੱਦਦ ਦੇ ਵਿਰੋਧ ਵਿਚ ਰੋਸ ਮੁਜਾਹਰਾ ਕੀਤਾ ਗਿਆ। ਬੁਲਾਰਿਆਂ ਨੇ ਭਾਜਪਾ ਆਰ.ਐਸ.ਐਸ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਦਿੱਲੀ ਪੁਲਿਸ ਦੀ ਬਰਬਰ ਕਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਅੱਜ ਦੇਸ਼ ਦਾ ਨੌਜਵਾਨ ਪੇਪਰ ਲੀਕ, ਬੇਰੁਜਗਾਰੀ, ਨਿਘਰਦੇ ਸਿੱਖਿਆ ਪ੍ਰਬੰਧ ਹੇਠ ਪਿਸ ਰਿਹਾ ਹੈ। ਸਿਰਫ ਪੇਪਰ ਲੀਕ ਮਾਮਲੇ ਵਿਚ 17 ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ। ਪੜ੍ਹੇ ਲਿਖੇ ਨੌਜਵਾਨਾਂ ਵਿਚ ਬੇਰੁਜਗਾਰੀ ਦੀ ਦਰ ਸਭ ਤੋਂ ਵੱਧ ਹੈ। ਸਰਕਾਰ ਦੀਆਂ ਵਿਦਿਆਰਥੀ ਵਿਰੋਧੀ ਨੀਤੀਆਂ ਨੇ ਅੱਜ ਨੌਜਵਾਨੀ ਨੂੰ ਬੇਚੈਨੀ ਦੇ ਸੰਘਣੇ ਜਾਲ ਵਿਚ ਧੱਕਿਆ ਹੈ। ਵਿਦਿਆਰਥੀਆਂ ਦੀ ਇਹੀ ਬੇਚੈਨੀ ਅੱਜ ਸੜਕਾਂ ਉੱਤੇ ਰੋਸ ਦਾ ਰੂਪ ਲਈ ਰਹੀ ਹੈ। ਜਦੋਂ ਵਿਦਿਆਰਥੀ ਨੌਜਵਾਨਾਂ ਨੇ ਆਪਣੇ ਹੱਕਾਂ ਲਈ ਦਿੱਲੀ ਕੂਚ ਕੀਤਾ ਤਾਂ ਸਰਕਾਰ ਵਲੋਂ ਓਹਨਾਂ ਦੇ ਮਸਲੇ ਹੱਲ ਕਰਨ ਦੀ ਬਜਾਇ, ਓਹਨਾਂ ਉੱਤੇ ਬਰਬਰਤਾ ਨਾਲ ਲਾਠੀਚਾਰਜ ਕੀਤਾ ਗਿਆ। ਸਿਰ ਪਾੜੇ ਗਏ, ਕੱਪੜੇ ਪਾੜੇ ਗਏ। ਅੱਜ ਇਹ ਲਹਿਰ ਯੋਗ ਅਗਵਾਈ ਨਾਲ ਹੀ ਜਿੱਤੀ ਜਾ ਸਕਦੀ ਹੈ। ਨੌਜਵਾਨਾਂ ਨੇ ਸੈਕੜਿਆਂ ਦੀ ਗਿਣਤੀ ਵਿਚ ਸ਼ਿਰਕਤ ਕੀਤੀ ਅਤੇ ਸੈਕਟਰ 17 ਪਲਾਜ਼ਾ ਉੱਤੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਹੋਇਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ’ਚ ਆਰ. ਐੱਸ. ਐੱਸ. ਦੇ ਵੱਧਦੇ ਪ੍ਰਭਾਵ ਨੇ ਪੰਜਾਬੀਆਂ ਨੂੰ ਕੀਤਾ ਚਿੰਤਤ ਅਗਲੀ ਖ਼ਬਰ ਵਿਕਾਸ ਕਾਰਜਾਂ ਦੀ ਖੁਦ ਨਿਗਰਾਨੀ ਲਈ ਮੈਦਾਨ ’ਚ ਉਤਰੇ ਮੇਅਰ ਸੌਰਭ ਜੋਸ਼ੀ
Ad Position 24
No active advertisement