03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ’ਚ ਬੂਟੇ ਲਗਾਏ

Ad Position 21
No active advertisement
ਅਜੀਤ ਡੈਸਕ 23-07-2026
ਚੰਡੀਗੜ੍ਹ, 22 ਜੁਲਾਈ (ਅਜੀਤ ਬਿਊਰੋ)-ਵਾਤਾਵਰਨ ਸਥਿਰਤਾ ਤੇ ਹਰਿਆਵਲ ਵੱਲ ਅਹਿਮ ਕਦਮ ਚੁੱਕਦਿਆਂ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪੰਜਾਬ ਵਿਧਾਨ ਸਭਾ ਕੰਪਲੈਕਸ ਵਿਖੇ ਫ਼ਲਦਾਰ ਬੂਟੇ ਲਗਾਏ। ਇਸ ਮੌਕੇ ਬੋਲਦਿਆਂ ਸਪੀਕਰ ਸੰਧਵਾਂ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਵਿੱਚ ਹੁਣ ਤੱਕ 40 ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਪੰਜਾਬ ਨੂੰ ਹਰਿਆ ਭਰਿਆ ਬਣਾਉਣਾ ਇੱਕ ਅਹਿਮ ਉਪਰਾਲਾ ਹੈ ਅਤੇ ਪੌਦੇ ਲਗਾਉਣ ਦੀ ਇਹ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ। ਸਪੀਕਰ ਸੰਧਵਾਂ ਨੇ ਕਿਹਾ,”ਜੇਕਰ ਅਸੀਂ ਕੁਦਰਤ ਨਾਲ ਪਿਆਰ ਕਰਾਂਗੇ, ਤਾਂ ਕੁਦਰਤ ਵੀ ਸਾਨੂੰ ਉਹੀ ਪਿਆਰ ਵਾਪਸ ਕਰੇਗੀ।” ਉਨ੍ਹਾਂ ਨੇ ਮੌਜੂਦਾ ਸਮੇਂ ਨਿਯਮਿਤ ਪੌਦੇ ਲਗਾਉਣ ਦੀ ਅਹਿਮ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ‘ਗ੍ਰੀਨ ਪੰਜਾਬ’ ਬਣਾਉਣ ਲਈ ਹੁਣ ਸਭ ਨੂੰ ਮਿਲ ਕੇ ਕੰਮ ਕਰਨ ਦਾ ਸਮਾਂ ਆ ਗਿਆ ਹੈ। ਸਪੀਕਰ ਨੇ ਕਿਹਾ ਕਿ ਸਥਾਈ ਵਾਤਾਵਰਨ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਅੱਜ ਵੱਧ ਤੋਂ ਵੱਧ ਰੁੱਖ ਲਗਾ ਕੇ, ਅਸੀਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਸਦੀਆਂ ਨੂੰ ਇੱਕ ਸਿਹਤਮੰਦ ਵਾਤਾਵਰਨ ਪ੍ਰਣਾਲੀ ਹੇਠ ਸੁਰੱਖਿਅਤ ਰੱਖ ਸਕਦੇ ਹਾਂ। ਉਨ੍ਹਾਂ ਵਲੋਂ ਪੰਜਾਬ ਦੇ ਲੋਕਾਂ ਨੂੰ ਗੁਰਬਾਣੀ ਦੀਆਂ ਮੁੱਖ ਸਿੱਖਿਆਵਾਂ ਅਤੇ ਸਿੱਖ ਗੁਰੂਆਂ ਦੁਆਰਾ ਦਰਸਾਏ ਇਤਿਹਾਸਕ ਮਾਰਗ ਤੋਂ ਗੂੜ੍ਹੀ ਅਧਿਆਤਮਿਕ ਸੇਧ ਲੈ ਕੇ ਵਿਆਪਕ ਵਾਤਾਵਰਨ ਲਹਿਰ ਸ਼ੁਰੂ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਸੱਚੀ ਬ੍ਰਹਮਤਾ ਕੁਦਰਤ ਵਿੱਚ ਵੱਸਦੀ ਹੈ। ਹਰ ਮਨੁੱਖ, ਜਾਨਵਰ, ਪੌਦਾ ਅਤੇ ਰੁੱਖ ਸਰਵ ਸ਼ਕਤੀਮਾਨ ਦਾ ਜੀਵੰਤ ਪ੍ਰਗਟਾਵਾ ਹੈ। ਸ. ਸੰਧਵਾਂ ਨੇ ਦੱਸਿਆ ਕਿ ਸਾਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸੇਧ ਲੈਣ ਦੀ ਲੋੜ ਹੈ, ਜਿਨ੍ਹਾਂ ਨੇ ਆਪ ਬਾਗ਼ ਲਗਾਏ ਅਤੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ। ਜੇਕਰ ਅਸੀਂ ਪੰਜਾਬ ਨੂੰ ਮੁੜ ਰੰਗਲਾ ਅਤੇ ਜੀਵੰਤ ਬਣਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਸਭ ਤੋਂ ਪਹਿਲਾਂ ਸੂਬੇ ਨੂੰ ਹਰਿਆ-ਭਰਿਆ ਪੰਜਾਬ ਬਣਾਉਣਾ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਪਿੰਡ ਪੰਡਵਾਲਾ, ਖੇੜੀ, ਸੁੰਡਰਾਂ ਤੇ ਨਿੰਬੂਆਂ ਵਿਖੇ ਲੋਕਾਂ ਦੇ ਹੋਏ ਰੂ-ਬਰੂ ਅਗਲੀ ਖ਼ਬਰ ਐੱਮ. ਜੀ. ਐੱਮ .ਕੇ. ਸਪੋਰਟਸ ਐਮਪਾਵਰਮੈਂਟ ਫਾਊਂਡੇਸ਼ਨ ਟਰੱਸਟ ਨੇ ਪੰਜਾਬ ਦੀਆਂ ਧੀਆਂ ਨੂੰ ਮੁਫ਼ਤ ਕ੍ਰਿਕਟ ਸਿਖਲਾਈ ਦੇਣ ਲਈ...
Ad Position 24
No active advertisement