ਚੰਡੀਗੜ੍ਹ, 22 ਜੁਲਾਈ (ਅਜਾਇਬ ਸਿੰਘ ਔਜਲਾ)- ਮਹਿਲਾ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨ ਕੁੜੀਆਂ ਨੂੰ ਸਸ਼ਕਤ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਐੱਮ. ਜੀ. ਐੱਮ. ਕੇ ਸਪੋਰਟਸ ਐਮਪਾਵਰਮੈਂਟ ਫਾਊਂਡੇਸ਼ਨ ਟਰੱਸਟ ਦਾ ਅਧਿਕਾਰਕ ਸ਼ੁਭਾਰੰਭ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਕੀਤਾ ਗਿਆ। ਟਰੱਸਟ ਦਾ ਉਦੇਸ਼ ਸਮਾਜ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੀਆਂ ਹੋਣਹਾਰ ਧੀਆਂ ਨੂੰ ਕ੍ਰਿਕਟ ਵਿਚ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਅਤੇ ਪੰਜਾਬ ਵਿਚੋਂ ਮਹਿਲਾ ਕ੍ਰਿਕਟਰਾਂ ਦੀ ਨਵੀਂ ਪੀੜ੍ਹੀ ਤਿਆਰ ਕਰਨਾ ਹੈ। ਟਰੱਸਟ ਦੀ ਚੇਅਰਪਰਸਨ ਮਨਮੋਹਨ ਕੌਰ ਹਨ, ਜਿਨ੍ਹਾਂ ਨੂੰ ਫਿਜ਼ੀਕਲ ਐਜੂਕੇਸ਼ਨ ਅਤੇ ਸਪੋਰਟਸ ਡਿਵੈਲਪਮੈਂਟ ਦੇ ਖੇਤਰ ਵਿਚ 23 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਟਰੱਸਟ ਦੇ ਪ੍ਰੈਜ਼ੀਡੈਂਟ ਸਾਬਕਾ ਭਾਰਤੀ ਕ੍ਰਿਕਟਰ ਮਨਪ੍ਰੀਤ ਸਿੰਘ ਗੋਨੀ ਹਨ। ਟਰੱਸਟ ਦੇ ਹੋਰ ਟਰੱਸਟੀਆਂ ਵਿਚ ਸੁਖਪ੍ਰੀਤ ਸਿੰਘ (ਕਾਰੋਬਾਰੀ), ਸੁਰੇਸ਼ ਕੁਮਾਰ ਭੂਰੀਆ (ਐਡਵੋਕੇਟ ਅਤੇ ਟੈਕਸ ਸਲਾਹਕਾਰ) ਅਤੇ ਜੇ.ਪੀ. ਸਿੰਘ (ਕਾਰੋਬਾਰੀ) ਸ਼ਾਮਲ ਹਨ। ਮਨਪ੍ਰੀਤ ਸਿੰਘ ਗੋਨੀ ਨੇ ਕਿਹਾ ਕਿ ਪਹਿਲੇ ਪੜਾਅ ਵਿਚ ਟਰੱਸਟ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਸਹਿਯੋਗ ਨਾਲ ਵਿਸ਼ੇਸ਼ ਚੋਣ ਪ੍ਰੋਗਰਾਮ ਕਰਵਾਏਗਾ, ਜਿਨ੍ਹਾਂ ਰਾਹੀਂ ਹੋਣਹਾਰ ਨੌਜਵਾਨ ਮਹਿਲਾ ਕ੍ਰਿਕਟਰਾਂ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਟਰੱਸਟ ਦੀ ਚੇਅਰਪਰਸਨ ਮਨਮੋਹਨ ਕੌਰ ਨੇ ਕਿਹਾ ਕਿ ਹਰ ਧੀ ਨੂੰ ਸੁਪਨੇ ਦੇਖਣ, ਖੇਡਣ ਅਤੇ ਸਫ਼ਲ ਹੋਣ ਦਾ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ। ’ਸ਼ੀ ਲੀਡਜ਼ ਕ੍ਰਿਕਟ’ ਰਾਹੀਂ ਅਸੀਂ ਅਜਿਹਾ ਰਸਤਾ ਤਿਆਰ ਕਰ ਰਹੇ ਹਾਂ, ਜਿੱਥੇ ਕਿਸੇ ਦੀ ਸਫ਼ਲਤਾ ਉਸ ਦੀਆਂ ਪਰਿਸਥਿਤੀਆਂ ਨਾਲ ਨਹੀਂ, ਸਗੋਂ ਉਸ ਦੀ ਪ੍ਰਤਿਭਾ, ਮਿਹਨਤ ਅਤੇ ਸਮਰਪਣ ਨਾਲ ਤੈਅ ਹੋਵੇਗੀ। ਟਰੱਸਟ ਦੇ ਟਰੱਸਟੀਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਐਮ.ਜੀ.ਐਮ.ਕੇ. ਸਪੋਰਟਸ ਐਮਪਾਵਰਮੈਂਟ ਫਾਊਂਡੇਸ਼ਨ ਟਰੱਸਟ ਸਿਰਫ਼ ਇਕ ਸੰਸਥਾ ਨਹੀਂ, ਸਗੋਂ ਇਕ ਲੋਕ ਅੰਦੋਲਨ ਹੈ, ਜੋ ਧੀਆਂ ਨੂੰ ਸਸ਼ਕਤ ਬਣਾਉਣ, ਫਿਟਨੈੱਸ ਨੂੰ ਉਤਸ਼ਾਹਿਤ ਕਰਨ, ਲੀਡਰਸ਼ਿਪ ਸਮਰੱਥਾ ਵਿਕਸਿਤ ਕਰਨ ਅਤੇ ਖੇਡਾਂ ਰਾਹੀਂ ਸਮਾਜ ਨੂੰ ਮਜ਼ਬੂਤ