03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪੀ. ਸੀ. ਏ. ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਖੇ...

ਸਫ਼ਾ 5 ਦੀ ਬਾਕੀ ਅਭਿਸ਼ੇਕ ਸ਼ਰਮਾ, ਗੁਰਨੂਰ ਬਰਾੜ, ਪ੍ਰਭਸਿਮਰਨ ਸਿੰਘ ਅਤੇ ਰਮਨਦੀਪ ਸਿੰਘ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਲੀਗ ’ਚ ਕੁੱਲ 6 ਟੀਮਾਂ 27 ਹਾਈ-ਵੋਲਟੇਜ ਮੈਚਾਂ ’ਚ ਇਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ।

Ad Position 21
No active advertisement
ਅਜੀਤ ਡੈਸਕ 03-08-2026
ਸਫ਼ਾ 5 ਦੀ ਬਾਕੀ ਅਭਿਸ਼ੇਕ ਸ਼ਰਮਾ, ਗੁਰਨੂਰ ਬਰਾੜ, ਪ੍ਰਭਸਿਮਰਨ ਸਿੰਘ ਅਤੇ ਰਮਨਦੀਪ ਸਿੰਘ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਲੀਗ ’ਚ ਕੁੱਲ 6 ਟੀਮਾਂ 27 ਹਾਈ-ਵੋਲਟੇਜ ਮੈਚਾਂ ’ਚ ਇਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ। ਇਹ ਟੂਰਨਾਮੈਂਟ ਰਾਊਂਡ-ਰੌਬਿਨ ਫਾਰਮੈਟ ’ਚ ਖੇਡਿਆ ਜਾਵੇਗਾ। ਇਸ ਦੌਰਾਨ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਕਿਹਾ ਕਿ ਸ਼ੇਰ-ਏ-ਪੰਜਾਬ ਟੀ-20 ਲੀਗ ਨੌਜਵਾਨ ਕ੍ਰਿਕਟਰਾਂ ਲਈ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਤੇ ਪੰਜਾਬ ਤੇ ਭਾਰਤ ਲਈ ਖੇਡਣ ਵੱਲ ਅੱਗੇ ਵਧਣ ਦਾ ਇਕ ਸ਼ਾਨਦਾਰ ਮੰਚ ਹੈ। ਪੀ. ਸੀ. ਏ. ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਕਿਹਾ ਕਿ ਸ਼ੇਰ-ਏ-ਪੰਜਾਬ ਟੀ-20 ਲੀਗ ਸਾਡੇ ਸੂਬੇ ਦੇ ਨੌਜਵਾਨ ਕ੍ਰਿਕਟਰਾਂ ਲਈ ਇਕ ਸ਼ਾਨਦਾਰ ਮੰਚ ਹੈ ਤੇ ਉਹ ਇਸ ਸੁਪਨੇ ਨੂੰ ਸਾਕਾਰ ਕਰਨ ’ਚ ਨਿਰੰਤਰ ਸਹਿਯੋਗ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਧੰਨਵਾਦੀ ਹਨ। ਉਨ੍ਹਾਂ ਦੱਸਿਆ ਕਿ ਸ਼ੇਰ-ਏ-ਪੰਜਾਬ ਟੀ-20 ਲੀਗ ਦੀ ਨਿਲਾਮੀ 9 ਅਗਸਤ ਨੂੰ ਹੋਵੇਗੀ, ਜਿਸ ’ਚ ਅੰਮ੍ਰਿਤਸਰ, ਫਾਜ਼ਿਲਕਾ, ਜਲੰਧਰ, ਲੁਧਿਆਣਾ, ਮੁਹਾਲੀ ਅਤੇ ਬਠਿੰਡਾ ਦੀਆਂ 6 ਫਰੈਂਚਾਈਜ਼ੀਆਂ ਆਪਣੀਆਂ ਟੀਮਾਂ ਦੀ ਚੋਣ ਕਰਨਗੀਆਂ। ਹਰ ਫਰੈਂਚਾਈਜ਼ੀ ਖਿਡਾਰੀਆਂ ਉੱਪਰ ਕੁੱਲ 45 ਲੱਖ ਰੁ. ਖ਼ਰਚ ਕਰ ਸਕੇਗੀ ਅ ਤੇ ਉਹ ਵੱਧ ਤੋਂ ਵੱਧ 20 ਖਿਡਾਰੀਆਂ ਨੂੰ ਆਪਣੀ ਟੀਮ ਵਿਚ ਸ਼ਾਮਿਲ ਕਰ ਸਕੇਗੀ। ਉਨ੍ਹਾਂ ਕਿਹਾ ਕਿ ਮਾਰਕੀ ਖਿਡਾਰੀ ਦੀ ਕੀਮਤ 10 ਲੱਖ ਰੁ. ਤੈਅ ਕੀਤੀ ਗਈ ਹੈ, ਜਦਕਿ ਆਈਕਨ ਖਿਡਾਰੀ ਦੀ ਬੇਸ ਕੀਮਤ 1.50 ਲੱਖ ਰੁ. ਹੈ। ਇਸ ਮੌਕੇ ਪੀ. ਸੀ. ਏ. ਵਲੋਂ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ, ਪ੍ਰਧਾਨ ਅਮਰਜੀਤ ਮਹਿਤਾ, ਮੀਤ ਪ੍ਰਧਾਨ ਦੀਪਕ ਬਾਲੀ, ਖ਼ਜ਼ਾਨਚੀ ਸੁਨੀਲ ਗੁਪਤਾ ਤੇ ਜੁਆਇੰਟ ਸਕੱਤਰ ਸਿਧਾਂਤ ਸ਼ਰਮਾ ਵਲੋਂ ਫਰੈਂਚਾਇਜੀ ਮਾਲਕਾਂ ਤੇ ਕ੍ਰਿਕਟਰਾਂ ਦਾ ਸਨਮਾਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਇੰਡੀਆ ਹਾਕੀ 360 ਫ਼ੈਸਟੀਵਲ ਸਮਾਪਤ ਅਗਲੀ ਖ਼ਬਰ ਪੀ. ਸੀ. ਏ. ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਖੇ 30 ਅਗਸਤ ਤੋਂ 13 ਸਤੰਬਰ ਤੱਕ ਹੋਣ ਵਾਲੇ ਸ਼ੇਰ-ਏ-ਪੰਜਾਬ ਟੀ-20 ਲੀਗ ਦਾ...
Ad Position 24
No active advertisement