ਇੰਡੀਆ ਹਾਕੀ 360 ਫ਼ੈਸਟੀਵਲ ਸਮਾਪਤ
ਸਫ਼ਾ 5 ਦੀ ਬਾਕੀ ਅੰਤਰਰਾਸ਼ਟਰੀ ਸੰਗਠਨਾਂ ਅਤੇ ਪੇਸ਼ੇਵਾਰ ਕੋਚਾਂ ਨਾਲ ਜੋੜਿਆ। ਏਲਾਂਟੇ ਚੰਡੀਗੜ੍ਹ ਵਿਖੇ ਟਰਾਈ ਬਾਲ ਹਾਕੀ ਐਕਟੀਵੇਸ਼ਨ ਨਾਲ ਸ਼ੁਰੂ ਹੋਇਆ।
ਸਫ਼ਾ 5 ਦੀ ਬਾਕੀ ਅੰਤਰਰਾਸ਼ਟਰੀ ਸੰਗਠਨਾਂ ਅਤੇ ਪੇਸ਼ੇਵਾਰ ਕੋਚਾਂ ਨਾਲ ਜੋੜਿਆ। ਏਲਾਂਟੇ ਚੰਡੀਗੜ੍ਹ ਵਿਖੇ ਟਰਾਈ ਬਾਲ ਹਾਕੀ ਐਕਟੀਵੇਸ਼ਨ ਨਾਲ ਸ਼ੁਰੂ ਹੋਇਆ। ਇਹ ਈਵੈਟ ਆਈਸ ਹਾਕੀ ਐਸੋਸੀਏਸ਼ਨ ਆਫ਼ ਇੰਡੀਆ ਦੇ ਨਾਲ ਸਾਂਝੀਦਾਰੀ ਵਿਚ, ਚੰਡੀਗੜ੍ਹ ਦੇ ਸੈਕਟਰ 10 ਸਕੇਟਿੰਗ ਰਿੰਕ ਵਿਖੇ ਕੋਚ ਸੰਮੇਲਨ, ਏਲੀਟ ਰੋਲਰ ਹਾਕੀ ਕਲੀਨਿਕ ਅਤੇ 3ਗੁਣਾ3 ਪ੍ਰਦਰਸ਼ਨੀ ਦੇ ਨਾਲ ਜਾਰੀ ਰਿਹਾ। ਐਬਟਸਫੋਰਡ ਕੈਨਕਸ ਦੇ ਸਹਾਇਕ ਕੋਚ ਹੈਰੀ ਮਹੇਸ਼ ਨੇ ਏਲੀਟ ਕਲੀਨਿਕ ਦੀ ਅਗਵਾਈ ਕੀਤੀ। ਦੁਨੀਆ ਦੇ ਕਈ ਆਈਸ ਹਾਕੀ ਸੰਗਠਨਾਂ ਦੁਆਰਾ ਕੀਤਾ ਗਿਆ, ਜਿਨ੍ਹਾਂ ਦੀ ਅਗਵਾਈ ਨੈਸ਼ਨਲ ਹਾਕੀ ਲੀਗ ਵੈਨਕੂਵਰ ਕੈਨਕਸ ਅਤੇ ਬਾਉਰ ਹਾਕੀ ਨੇ ਕੀਤੀ। ਆਈਸ ਹਾਕੀ ਐਸੋਸੀਏਸ਼ਨ ਆਫ਼ ਇੰਡੀਆ ਅਤੇ ਹੋਰ ਭਾਈਵਾਲਾਂ ਨੇ ਵਿਸ਼ਵ ਪੱਧਰ ’ਤੇ ਖੇਡ ਨੂੰ ਵਧਾਉਣ ਲਈ ਵਚਨਬੱਧ ਦੁਹਰਾਈ। ਤੁਲਸਿਯਾ ਸਪੋਰਟਸ ਮਾਰਕੀਟਿੰਗ ਦੀ ਪਾਰਟਨਰ ਵਾਮਨ ਨੇ ਕਿਹਾ ਕਿ ਭਾਰਤ ਵਿਚ ਭਾਵੁਕ ਖੇਡ ਭਾਈਚਾਰਿਆਂ ਨੂੰ ਵਿਸ਼ਵ-ਵਿਆਪੀ ਮੁਹਾਰਤ ਨਾਲ ਜੋੜ ਕੇ ਰੋਲਰ, ਬਾਲ ਅਤੇ ਆਈਸ ਹਾਕੀ ਨੂੰ ਵਿਕਸਤ ਕਰਨ ਦੀ ਅਥਾਹ ਸੰਭਾਵਨਾ ਹੈ। ਰਣਦੀਪ ਜੰਡਾ, ਐਨ. ਐਚ. ਐਲ. ਪ੍ਰਸਾਰਕ ਅਤੇ ਇੰਡੀਆ ਹਾਕੀ 360 ਫ਼ੈਸਟੀਵਲ ਦੇ ਸਹਿ-ਆਯੋਜਕ ਨੇ ਕਿਹਾ ਕਿ ਭਾਰਤ ਦੇ ਹਾਕੀ ਭਾਈਚਾਰੇ ਨਾਲ ਅੰਤਰਰਾਸ਼ਟਰੀ ਮੁਹਾਰਤ ਨੂੰ ਇਕੱਠਾ ਕਰਨਾ ਇਕ ਸੱਚਮੁੱਚ ਵਿਸ਼ੇਸ਼ ਅਨੁਭਵ ਰਿਹਾ ਹੈ। ਇਸ ਮੌਕੇ ਅੰਡਰ-14 ਅਤੇ ਅੰਡਰ-18 ’ਚ ਰੋਲਰ ਬਾਲ ’ਚ ਆਪਣੀ ਪ੍ਰਤਿਭਾ ਰਾਹੀ ਖਿਡਾਰੀਆਂ ਨੇ ਦਰਸ਼ਕਾਂ ਦੇ ਦਿਲ ਜਿੱਤੇ।