02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਭਾਰਤ ਵਿਕਾਸ ਪ੍ਰੀਸ਼ਦ ਅਤੇ ਸੰਸਕ੍ਰਿਤੀ ਸੰਗਠਨ ਵਲੋਂ ਖੂਨਦਾਨ ਕੈਂਪ ਲਗਾਇਆ

ਡੇਰਾਬੱਸੀ, 2 ਅਗਸਤ (ਰਣਬੀਰ ਸਿੰਘ ਪੜ੍ਹੀ)-ਮਾਨਵਤਾ ਦੀ ਸੇਵਾ ਤੇ ਖੂਨਦਾਨ ਮਹਾਂਦਾਨ ਦੇ ਸੰਦੇਸ਼ ਨੂੰ ਸਮਾਜ ’ਚ ਫੈਲਾਉਂਦੇ ਹੋਏ ਸ੍ਰੀ ਰਾਮ ਮੰਦਰ ਵਿਖੇ ਸੇਵਾ ਭਾਰਤੀ ਡੇਰਾਬੱਸੀ, ਭਾਰਤ ਵਿਕਾਸ ਪ੍ਰੀਸ਼ਦ ਅਤੇ ਸੰਸਕ੍ਰਿਤੀ ਸੰਗਠਨ ਵਲੋਂ ਇਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਕੁੱਲ 130 ਲੋਕਾਂ ਨੇ ਆਪਣੀ ਸਿਹਤ ਦੀ ਮੈਡੀਕਲ ਜਾਂਚ ਕਰਵਾਈ ਤੇ ਸਕ੍ਰੀਨਿੰਗ ਤੋਂ ਬਾਅਦ 107 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 03-08-2026
ਡੇਰਾਬੱਸੀ, 2 ਅਗਸਤ (ਰਣਬੀਰ ਸਿੰਘ ਪੜ੍ਹੀ)-ਮਾਨਵਤਾ ਦੀ ਸੇਵਾ ਤੇ ਖੂਨਦਾਨ ਮਹਾਂਦਾਨ ਦੇ ਸੰਦੇਸ਼ ਨੂੰ ਸਮਾਜ ’ਚ ਫੈਲਾਉਂਦੇ ਹੋਏ ਸ੍ਰੀ ਰਾਮ ਮੰਦਰ ਵਿਖੇ ਸੇਵਾ ਭਾਰਤੀ ਡੇਰਾਬੱਸੀ, ਭਾਰਤ ਵਿਕਾਸ ਪ੍ਰੀਸ਼ਦ ਅਤੇ ਸੰਸਕ੍ਰਿਤੀ ਸੰਗਠਨ ਵਲੋਂ ਇਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਕੁੱਲ 130 ਲੋਕਾਂ ਨੇ ਆਪਣੀ ਸਿਹਤ ਦੀ ਮੈਡੀਕਲ ਜਾਂਚ ਕਰਵਾਈ ਤੇ ਸਕ੍ਰੀਨਿੰਗ ਤੋਂ ਬਾਅਦ 107 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਸ ਮੌਕੇ ਸਰਕਾਰੀ ਹਸਪਤਾਲ ਸੈਕਟਰ-32 ਚੰਡੀਗੜ੍ਹ ਤੋਂ ਡਾ. ਅਸ਼ਮਿਤਾ ਦੀ ਅਗਵਾਈ ਹੇਠ ਪਹੁੰਚੀ ਵਿਸ਼ੇਸ਼ ਮੈਡੀਕਲ ਟੀਮ ਨੇ ਪੂਰੀ ਦੇਖ-ਰੇਖ ਹੇਠ ਖੂਨ ਦੀਆਂ ਯੂਨਿਟਾਂ ਪ੍ਰਾਪਤ ਕੀਤੀਆਂ। ਇਸ ਮੌਕੇ ਸੇਵਾ ਭਾਰਤੀ ਦੇ ਪ੍ਰਧਾਨ ਡਾ. ਰਾਜੀਵ ਗੁਪਤਾ, ਭਾਰਤ ਵਿਕਾਸ ਪ੍ਰੀਸ਼ਦ ਦੇ ਹਿਤੇਂਦਰ ਮੋਹਨ ਤੇ ਸੰਸਕ੍ਰਿਤੀ ਸੰਗਠਨ ਦੇ ਅਰਵਿੰਦ ਕੁੰਡੂ ਨੇ ਦੱਸਿਆ ਕਿ ਲੋੜਵੰਦ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਦੇ ਮਕਸਦ ਨਾਲ ਇਹ ਸਾਂਝਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਖੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਪਹੁੰਚੇ ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਧਿਰਾਂ ਦੇ ਪ੍ਰਮੁੱਖ ਨੇਤਾਵਾਂ ’ਚ ਵਿਸ਼ੇਸ਼ ਤੌਰ ’ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਸਾਬਕਾ ਵਿਧਾਇਕ ਐਨ. ਕੇ. ਸ਼ਰਮਾ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ, ਭਾਰਤੀ ਜਨਤਾ ਪਾਰਟੀ ਦੇ ਆਗੂ ਗੁਰਦਰਸ਼ਨ ਸਿੰਘ ਸੈਣੀ, ਐੱਸ. ਐੱਮ. ਐੱਸ. ਸੰਧੂ, ਮਨਪ੍ਰੀਤ ਸਿੰਘ ਬਨੀ ਸੰਧੂ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਤੋਂ ਹਰਪ੍ਰੀਤ ਸਿੰਘ ਅਮਲਾਲਾ ਨੇ ਨੌਜਵਾਨਾਂ ਨੂੰ ਵੱਧ-ਚੜ੍ਹ ਕੇ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਵਾਰਿਸ ਪੰਜਾਬ ਦੇ ਆਗੂ ਹਰਪ੍ਰੀਤ ਸਿੰਘ ਤੇ ਕੌਂਸਲਰ ਮਨੀਸ਼ ਸੈਣੀ ਵਲੋਂ ਖ਼ੂਨਦਾਨ ਵੀ ਕੀਤਾ ਗਿਆ। ਸਮਾਗਮ ਦੇ ਅੰਤ ’ਚ ਪ੍ਰਬੰਧਕਾਂ ਵਲੋਂ ਸਮੂਹ ਖ਼ੂਨਦਾਨੀਆਂ ਅਤੇ ਆਏ ਹੋਏ ਮਹਿਮਾਨਾਂ ਨੂੰ ਪ੍ਰਸ਼ੰਸਾ ਪੱਤਰ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ-ਮਿਰਜ਼ਾਪੁਰ ਸੀ. ਟੀ. ਯੂ. ਬੱਸ ਰੂਟ ਦੀ ਜ਼ਮੀਨੀ ਹਕੀਕਤ ਨੇ ਸਾਬਿਤ ਕੀਤੀ ਮਜ਼ਬੂਤ ਜਨ-ਮੰਗ-ਵਿਨੀਤ ਜੋਸ਼ੀ ਅਗਲੀ ਖ਼ਬਰ ਤੀਜ ਦਾ ਤਿਉਹਾਰ ਮਨਾਇਆ
Ad Position 24
No active advertisement