02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਨੇ ਤਿੰਨ ਬੱਸਾਂ ਨੂੰ ਦਿਖਾਈ ਹਰੀ ਝੰਡੀ

ਐੱਸ. ਏ.

Ad Position 21
No active advertisement
ਅਜੀਤ ਡੈਸਕ 03-08-2026
ਐੱਸ. ਏ. ਐੱਸ. ਨਗਰ, 2 ਅਗਸਤ (ਪ੍ਰੋ. ਅਵਤਾਰ ਸਿੰਘ)- ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੀਤੇ ਦਿਨੀਂ ਵਿਧਾਨ ਸਭਾ ਹਲਕਾ ਮੁਹਾਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਪਿੰਡ ਸ਼ਾਮਪੁਰ, ਨੋਗਿਆਰੀ ਅਤੇ ਚਾਓ ਮਾਜਰਾ ਤੋਂ ਸੰਗਤਾਂ ਦੀਆਂ ਤਿੰਨ ਬੱਸਾਂ ਨੂੰ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਲੈ ਕੇ ਲੋਕਾਂ, ਖ਼ਾਸ ਕਰਕੇ ਸੀਨੀਅਰ ਸਿਟੀਜ਼ਨਾਂ ’ਚ ਦਿਨੋਂ-ਦਿਨ ਉਤਸ਼ਾਹ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸੀਨੀਅਰ ਸਿਟੀਜ਼ਨਾਂ ਲਈ ਇਕੱਲਿਆਂ ਤੀਰਥ ਯਾਤਰਾ ਕਰਨਾ ਸੰਭਵ ਨਹੀਂ ਹੁੰਦਾ, ਪਰ ਜਦੋਂ ਇਕੋ ਪਿੰਡ, ਵਾਰਡ ਜਾਂ ਮੁਹੱਲੇ ਦੇ ਲੋਕ ਸੰਗਤ ਦੇ ਰੂਪ ’ਚ ਇਕੱਠੇ ਯਾਤਰਾ ’ਤੇ ਜਾਂਦੇ ਹਨ ਤਾਂ ਉਹ ਵੀ ਖੁਸ਼ੀ-ਖੁਸ਼ੀ ਰਜਿਸਟ੍ਰੇਸ਼ਨ ਕਰਵਾ ਕੇ ਇਸ ਯਾਤਰਾ ਦਾ ਹਿੱਸਾ ਬਣਦੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਇਕ-ਦੋ ਦਿਨਾਂ ’ਚ ਮੁਹਾਲੀ ਹਲਕੇ ਤੋਂ ਸ੍ਰੀ ਸਾਲਾਸਰ, ਹਰਿਦੁਆਰ ਅਤੇ ਰਿਸ਼ੀਕੇਸ਼ ਲਈ ਵੀ ਹੋਰ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ। ਇਸ ਮੌਕੇ ਹਲਕਾ ਕੋਆਰਡੀਨੇਟਰ ਫੂਲਰਾਜ ਸਿੰਘ, ਕੁਲਦੀਪ ਸਿੰਘ ਸਮਾਣਾ, ਆਰ. ਪੀ. ਸ਼ਰਮਾ, ਡਾ. ਕੁਲਦੀਪ ਸਿੰਘ, ਅਮਰਜੀਤ ਸਿੰਘ ਸਿੱਧੂ, ਗੁਰਮੁੱਖ ਸਿੰਘ ਸਰਪੰਚ ਸ਼ਾਮਪੁਰ, ਚੇਤਨ ਸ਼ਰਮਾ ਸਰਪੰਚ ਨੋਗਿਆਰੀ, ਅਮਰੀਕ ਸਿੰਘ ਨੋਗਿਆਰੀ, ਛੱਜੂ ਸਿੰਘ, ਦਲਵੀਰ ਸਿੰਘ, ਰੁਪਿੰਦਰ ਸਿੰਘ, ਰੁਪਿੰਦਰ ਮੋਹਨ, ਪੰਕਜ ਸ਼ਰਮਾ, ਰਜਤ ਸ਼ਰਮਾ, ਮੋਹਣ ਲਾਲ, ਲੱਕੀ ਸ਼ਰਮਾ ਨੋਗਿਆਰੀ, ਸਤਿਨਾਮ ਸਿੰਘ ਬਲਾਕ ਪ੍ਰਧਾਨ, ਰਣਧੀਰ ਸਿੰਘ ਸਰਪੰਚ ਚਾਓ ਮਾਜਰਾ ਤੇ ਕਰਮਜੀਤ ਸਿੰਘ ਦੁਰਾਲੀ ਸਮੇਤ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਰ ਸਵਾਰ ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹੋਏ ਹਮਲੇ ’ਚ ਇਕ ਨੌਜਵਾਨ ਦੀਆਂ ਦੋਵੇਂ ਲੱਤਾਂ ਟੁੱਟੀਆਂ ਅਗਲੀ ਖ਼ਬਰ ਇਰਫਾਨ ਖਾਨ ਨੇ ਨੀਟ ਪ੍ਰੀਖਿਆ ’ਚ ਗੱਡੇ ਝੰਡੇ ਪੰਜਾਬ ‘ ਚੋਂ ਹਾਸਿਲ ਕੀਤਾ 5 ਵਾਂ ਰੈਂਕ
Ad Position 24
No active advertisement