02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਇਰਫਾਨ ਖਾਨ ਨੇ ਨੀਟ ਪ੍ਰੀਖਿਆ ’ਚ ਗੱਡੇ ਝੰਡੇ ਪੰਜਾਬ ‘ ਚੋਂ ਹਾਸਿਲ ਕੀਤਾ 5 ਵਾਂ ਰੈਂਕ

ਮੁੱਲਾਂਪੁਰ ਗਰੀਬਦਾਸ, 2 ਅਗਸਤ (ਦਿਲਬਰ ਸਿੰਘ ਖੈਰਪੁਰ)- ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡ ਹੁਸ਼ਿਆਰਪੁਰ ਦੇ ਰਹਿਣ ਵਾਲੇ ਇਕ ਮੱਧ-ਵਰਗੀ ਪਰਿਵਾਰ ਦੇ ਹੋਣਹਾਰ ਵਿਦਿਆਰਥੀ ਇਰਫਾਨ ਖਾਨ ਨੇ ਦੇਸ਼ ਦੀ ਸਭ ਤੋਂ ਔਖੀ ਮੰਨੀ ਜਾਣ ਵਾਲੀ ਨੀਟ ਮੈਡੀਕਲ ਪ੍ਰੀਖਿਆ ‘ਚ ਸ਼ਾਨਦਾਰ ਸਫ਼ਲਤਾ ਹਾਸਿਲ ਕਰਕੇ ਆਪਣੇ ਇਲਾਕੇ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਰਫਾਨ ਖਾਨ ਨੇ ਆਲ ਇੰਡੀਆ ਪੱਧਰ ਉਤੇ3514ਵਾਂ ਰੈਂਕ ਅਤੇ ਪੰਜਾਬ ਭਰ ‘ਚੋਂ ਪੰਜਵਾਂ ਸਥਾਨ ਹਾਸਲ ਕੀਤਾ ਹੈ।

Ad Position 21
No active advertisement
ਪਿੰਡ ਹੁਸ਼ਿਆਰਪੁਰ ਦੇ ਰਹਿਣ ਵਾਲੇ ਹੋਣਹਾਰ ਵਿਦਿਆਰਥੀ ਇਰਫਾਨ ਖਾਨ ਦਾ ਸਨਮਾਨ ਕਰਦੇ ਹੋਏ ਖੇਤਰ ਦੇ ਪਤਵੰਤੇ। ਤਸਵੀਰ : ਦਿਲਬਰ ਸਿੰਘ ਖੈਰਪੁਰ 03-08-2026
ਮੁੱਲਾਂਪੁਰ ਗਰੀਬਦਾਸ, 2 ਅਗਸਤ (ਦਿਲਬਰ ਸਿੰਘ ਖੈਰਪੁਰ)- ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡ ਹੁਸ਼ਿਆਰਪੁਰ ਦੇ ਰਹਿਣ ਵਾਲੇ ਇਕ ਮੱਧ-ਵਰਗੀ ਪਰਿਵਾਰ ਦੇ ਹੋਣਹਾਰ ਵਿਦਿਆਰਥੀ ਇਰਫਾਨ ਖਾਨ ਨੇ ਦੇਸ਼ ਦੀ ਸਭ ਤੋਂ ਔਖੀ ਮੰਨੀ ਜਾਣ ਵਾਲੀ ਨੀਟ ਮੈਡੀਕਲ ਪ੍ਰੀਖਿਆ ‘ਚ ਸ਼ਾਨਦਾਰ ਸਫ਼ਲਤਾ ਹਾਸਿਲ ਕਰਕੇ ਆਪਣੇ ਇਲਾਕੇ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਰਫਾਨ ਖਾਨ ਨੇ ਆਲ ਇੰਡੀਆ ਪੱਧਰ ਉਤੇ3514ਵਾਂ ਰੈਂਕ ਅਤੇ ਪੰਜਾਬ ਭਰ ‘ਚੋਂ ਪੰਜਵਾਂ ਸਥਾਨ ਹਾਸਲ ਕੀਤਾ ਹੈ। ਇਰਫਾਨ ਖਾਨ ਨੇ ਆਪਣੀ ਬਾਰਵੀਂ ਜਮਾਤ ਦੀ ਪੜਾਈ ਮੈਡੀਕਲ ਮੁੰਨਾ ਲਾਲ ਪੁਰੀ ਸਕੂਲ ਮੁੱਲਾਂਪੁਰ ਗਰੀਬਦਾਸ ਆਫ ਐਮੀਨੈਂਸ ‘ਚ ਪੂਰੀ ਕੀਤੀ। ਇਰਫਾਨ ਦੀ ਇਸ ਸਫ਼ਲਤਾ ਦੇ ਪਿੱਛੇ ਉਸ ਦੇ ਪਿਤਾ ਜੁੰਮਾ ਖਾਨ ਦੀ ਦਿਨ-ਰਾਤ ਦੀ ਅਣਥੱਕ ਮਿਹਨਤ ਹੈ। ਜੁੰਮਾ ਖਾਨ ਸਬਜੀ ਦੀ ਰੇਹੜੀ ਲਗਾ ਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦਾ ਹੈ। ਆਰਥਿਕ ਤੰਗੀਆਂ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਪੁੱਤਰ ਦੀ ਪੜ੍ਹਾਈ ‘ਚ ਕੋਈ ਕਮੀ ਨਹੀਂ ਆਉਣ ਦਿੱਤੀ। ਇਰਫਾਨ ਖਾਨ ਦੀ ਇਸ ਵੱਡੀ ਪ੍ਰਾਪਤੀ ਦੇ ਚਲਦਿਆਂ ਹਾਲ ਹੀ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਉਸ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ ਸੀ। ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਮੁੱਲਾਂਪੁਰ ਗਰੀਬਦਾਸ ਦੇ ਪੰਚ ਤੇ ਭਾਜਪਾ ਆਗੂ ਮੋਹਿਤ ਜੰਡ, ਸਤਨਾਮ ਸਿੰਘ, ਮਨਜੀਤ ਸਿੰਘ, ਸੰਦੀਪ ਕੁਮਾਰ, ਭਾਨੂੰ ਰਾਣਾ, ਹਾਰਦਿਕ ਆਦਿ ਨੇ ਇਰਫਾਨ ਖ਼ਾਨ ਦਾ ਉਚੇਚੇ ਤੌਰ ‘ਤੇ ਸਨਮਾਨ ਕਰਦਿਆਂ ਉਸ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਨੇ ਤਿੰਨ ਬੱਸਾਂ ਨੂੰ ਦਿਖਾਈ ਹਰੀ ਝੰਡੀ ਅਗਲੀ ਖ਼ਬਰ ਚੰਡੀਗੜ੍ਹ-ਮਿਰਜ਼ਾਪੁਰ ਸੀ. ਟੀ. ਯੂ. ਬੱਸ ਰੂਟ ਦੀ ਜ਼ਮੀਨੀ ਹਕੀਕਤ ਨੇ ਸਾਬਿਤ ਕੀਤੀ ਮਜ਼ਬੂਤ ਜਨ-ਮੰਗ-ਵਿਨੀਤ ਜੋਸ਼ੀ
Ad Position 24
No active advertisement